ਸਿੱਖ ਧਰਮ ਦੀ ਜਾਣਕਾਰੀ ਦੇਣ ਲਈ ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਵਲੋਂ ਕੀਤੀ ਨਿਵੇਕਲੀ ਪਹਿਲ ਦੀ ਚੁਫੇਰੋਂ ਸ਼ਲਾਘਾ

 ਸਿੱਖ ਧਰਮ ਦੀ ਜਾਣਕਾਰੀ ਦੇਣ ਲਈ ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਵਲੋਂ ਕੀਤੀ ਨਿਵੇਕਲੀ ਪਹਿਲ ਦੀ ਚੁਫੇਰੋਂ ਸ਼ਲਾਘਾ ਸਿੱਖ ਸੰਸਥਾਵਾਂ ਵਲੋਂ ਸਿਰੋਪਾਇ ਪਾ ਸਨਮਾਨਿਤ!
 

ਬਰਨਾਲਾ,20,ਜੁਲਾਈ /ਕਰਨਪ੍ਰੀਤ ਕਰਨ/-ਬਰਨਾਲਾ ਦੇ ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਵਲੋਂ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਦੂਜੇ ਸਕੂਲਾਂ ਨਾਲੋਂ ਵੱਡਾ ਤੇ ਵਿਲੱਖਣ ਉਪਰਾਲਾ ਕੀਤਾ ਜਾ ਰਿਹਾ ਹੈ ! ਮੀਡਿਆ ਸਰਵੇ  ਤਹਿਤ ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਸਿੰਘ ਨੇ ਸਿੱਖੀ  ਇਤਿਹਾਸ ਦੇ ਇਸ ਉਪਰਾਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਆਧੁਨਿਕ ਚਕਾਚੌਂਦ ਤਹਿਤ ਸਿਖਿਆ ਨੂੰ ਬਾਜਾਰੁ ਬਣਾ ਕੇ ਵਪਾਰ ਕੀਤਾ ਜਾ ਰਿਹਾ ਹੈ ਜਿਸ ਤੋਂ ਸਾਡੀ ਨਵੀੋ ਪੀੜੀ ਖਾਸ ਕਰਕੇ ਵਿਦਿਆਰਥੀਆਂ ਨੂੰ ਪੰਜਾਬੀਅਤ ਦੇ ਅਮੀਰ ਵਿਰਸੇ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਜਿੱਥੇ ਸ਼ਿਰੋਮਣੀ ਕਮੇਟੀ ਵਲੋਂ ਨਾਂਮਾਤਰ ਡੰਗਟਪਾਊ ਕੱਮ ਕੀਤਾ ਜਾ ਰਿਹਾ ਉੱਥੇ  ਮਹਿੰਗੇ ਤੇ ਚਕਾਚੌਂਧ ਸਕੂਲਾਂ ਵਲੋਂ ਸਿਰਫ ਸਕੂਲੀ ਸਲੇਬਸ ਦਾ ਬੁੱਤਾ ਸਾਰਦਿਆਂ ਹੀ ਧਾਰਮਿਕ ਪਾਠ ਕ੍ਰਮ ਪੜਾਇਆ ਜਾਂਦਾ ਹੈ, ਜਦਕਿ ਬੱਚਿਆਂ  ਨੂੰ ਸਿੱਖੀ ਦੇ ਪ੍ਰਚਾਰ ,ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ,ਚਾਰੇ ਸਾਹਿਬਜਾਦਿਆਂ,ਪੰਜ ਪਿਆਰਿਆਂ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਜਾਣਕਾਰੀਆਂ ਦੇਣੀਆਂ ਅਤਿ ਜਰੂਰੀ ਹਨ ! 

                                 ਉਹਨਾਂ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਦੇ ਸਕੂਲ ਵਿਚ ਜਿਆਦਾਤਰ ਲੋੜਵੰਦਾਂ ਤੇ ਪ੍ਰਵਾਸੀ ਮਜਦੂਰਾਂ ਅਤੇ ਆਮ ਵਰਗ ਦੇ ਬੱਚੇ ਹੀ ਪੜਦੇ ਹਨ!  ਇਸ ਲਈ ਸਬ ਧਰਮਾਂ ਦੇ ਸਤਿਕਾਰ ਸਹਿਤ ਪੰਜਾਬੀਅਤ ਦਾ ਹੋਕਾ ਦਿੰਦਿਆਂ ਗੁਰੂ ਸਾਹਿਬਾਨ ਅਤੇ ਸਿੱਖੀ ਦੀ ਜਾਣਕਾਰੀ ਦੇਣੀ ਵਡੀ ਅਹਿਮ ਹੈ ! ਸਕੂਲ ਦੇ 9 ਵੀ,10ਵੀਂ,11ਵੀਂ,12 ਵੀਂ ਦੇ ਵਿਿਦਆਰਥੀਆਂ ਨੂੰ ਇਸ

ਮਕਸਦ ਨਾਲ ਇਕ ਟਾਸ੍ਕ ਦਿੱਤਾ ਗਿਆ ਹੈ ਜਿਸ ਵਿੱਚ ਕਾਪੀ ’ਤੇ ਪਹਿਲੇ ਪੰਨੇ ਤੋਂ ਸਿੱਖ  ਧਰਮ ਦੇ ਪਹਿਲੇ ਗੁਰੂ ਸਿਰੀ ਗੁਰੂ ਨਾਨਕ ਦੇਵ ਜੀ,ਤੋਂ ਲੈ ਕੇ  ਹਰ ਪੰਨੇ ’ਤੇ ਵੱਖਰੇ ਵੱਖਰੇ  ਸ ਗ੧ਰੂ ਸਾਹਿਬਾਨ ਦੀ ਫੋਟੋਆਂ ਲਗਾ ਕੇ ਹੇਠਾਂ ਗੁਰੂ  ਸਾਹਿਬਾਨ ਦਾ ਅਵਤਾਰ ਦਿਹਾੜਾ, ਉਹਨਾਂ ਦੇ ਮਾਤਾ ਪਿਤਾ ਦੇ ਨਾਮ, ਗੁਰਗੱਦੀ  ਦਾ ਸਮਾਂ ਅਤੇ ਜੋਤਿ ਜੋਤ ਸਮਾਉਣ ਤੱਕ ਦੀ ਸਾਰੀ ਮੁੱਢਲੀ  ਜਾਣਕਾਰੀ ਖੁਦ  ਲਿਖ ਕੇ ਲਿਆਉਣ  ਜਿਸ ਦੇ ਵਕਾਇਦਾ ਟੈਸਟ ਵੀ ਹੁੰਦੇ ਹਨ ! ਦੇਖਣ ਵਿੱਚ ਆਇਆ ਕਿ ਵਿਦਿਆਰਥਣਾਂ ਨੇ ਬੜੇ  ਸੁਚੱਜੇ ਢੰਗ ਨਾਲ ਪੰਨਾ ਦਰ ਪੰਨਾ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਪੇਸਟ ਕਰਕੇ ਹੇਠਾਂ ਬਹੁਤ ਵਧੀਆ ਢੰਗ ਨਾਲ ਗੁਰੂ ਸਾਹਿਬਾਨ ਸਬੰਧੀ

ਜਾਣਕਾਰੀ ਲਿਖੀ ਸੀ । ਇਸ ਤਰਾਂ ਹੀ ਅੱਗੇ  ਚਾਰ ਸਾਹਿਬਜਾਦਿਆਂ ਅਤੇ ਪੰਜ ਪਿਆਰਿਆਂ ਦੀ ਤਸਵੀਰਾਂ ਅਤੇ ਜਾਣਕਾਰੀ ਲਗਵਾਈ ਜਾ ਰਹੀ ਹੈ । ਇਸ ਤਰ੍ਹਾਂ ਗੈਰ ਪੰਜਾਬੀ ਪਰਵਾਰਾਂ ਦੇ ਬੱਚੇ ਵੀ ਸਿੱਖ ਇਤਿਹਾਸ ਨੂੰ ਸ਼ਰਧਾ ਨਾਲ ਪੜ ਰਹੇ ਹਨ! ਜਿਸ ਨਾਲ ਉਹਨਾਂ ਪੰਜਾਬ ਦੇ ਆਮਿਰ ਵਿਰਸੇ ਅਤੇ ਸਿੱਖ ਧਰਮ ਸਬੰਧੀ ਮੁੱਢਲੀ  ਜਾਣਕਾਰੀ ਮਿਲ ਰਹੀ ਹੈ ! ਇਸ ਮੌਕੇ ਆਪਣੀਆਂ  ਕਾਪੀਆਂ ਦਿਖਾਉਂਦੇ  ਹੋਏ ਵਿਦਿਆਰਥਣਾਂ ਨੇ ਦੱਸਿਆ ਕਿ  ਕਿ ਹੁਣ ਉਹਨਾਂ ਨੂੰ ਗੁਰੂ  ਸਾਹਿਬਾਨ ਦੀ ਤਸਵੀਰਾਂ ਅਤੇ ਜੀਵਨ ਬਿਓਰੇ ਸਬੰਧੀ ਪੂਰੀ ਜਾਣਕਾਰੀ ਹੈ !ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਸਿੰਘ ਵਲੋਂ ਸਿੱਖੀ ਇਤਿਹਾਸ ਦੇ ਕੀਤੇ ਜਾ ਰਹੇ ਇਸ ਉਪਰਾਲੇ ਸਬੰਧੀ ਸਿੱਖ ਸੰਸਥਾ ਭਾਈ ਕਨ੍ਹਈਆ ਸੇਵਾ ਦਲ ਵਲੋਂ ਪਰਮਜੀਤ ਸਿੰਘ  ਪੰਮਾ ,ਪ੍ਰੈਸ ਕਲੱਬ ਵਲੋਂ ਜਗਸੀਰ ਸਿੰਘ ਸੰਧੂ ਗੁਰਜੰਟ ਸਿੰਘ ਵਲੋਂ ਸਿਰੋਪਾਇ ਪਾ ਸਨਮਾਨਿਤ ਕੀਤਾ ਗਿਆ !

Post a Comment

0 Comments