ਨਗਰ ਸੁਧਾਰ ਸਭਾ ਬੁਢਲਾਡਾ ਦੀ ਅਗਵਾਈ ਵਿੱਚ ਸ਼ਹਿਰ ਦੇ ਲੋਕਾਂ ਨੇ ਮੰਗਾਂ ਸਬੰਧੀ ਐਸ.ਡੀ.ਐਮ. ਦਫ਼ਤਰ ਅੱਗੇ ਵਰਦੇ ਮੀਂਹ 'ਚ ਕੀਤਾ ਰੋਸ ਪ੍ਰਦਰਸ਼ਨ

 ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ 20 ਜੁਲਾਈ ਨੂੰ ਮੀਟਿੰਗ ਸੱਦੀ 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
 ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਅੱਜ ਨਗਰ ਸੁਧਾਰ ਸਭਾ ਦੀ ਅਗਵਾਈ ਵਿੱਚ ਬੁਢਲਾਡਾ ਸ਼ਹਿਰ ਦੇ ਲੋਕਾਂ ਨੇ ਹੱਕੀ ਅਤੇ ਜਾਇਜ਼ ਮੰਗਾਂ-ਮਸਲਿਆਂ ਸਬੰਧੀ ਵਰਦੇ ਮੀਂਹ ਵਿੱਚ ਐਸ. ਡੀ. ਐਮ. ਬੁਢਲਾਡਾ ਦੇ  ਦਫ਼ਤਰ ਅੱਗੇ ਸੰਕੇਤਕ ਧਰਨਾ ਦਿੱਤਾ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਅਤੇ ਤਿੱਖੀ ਨਾਅਰੇਬਾਜੀ ਕੀਤੀ। ਧਰਨੇ ਮੌਕੇ ਐਸ.ਡੀ.ਐਮ.ਬੁਢਲਾਡਾ ਦਫ਼ਤਰ ਦੇ ਸੁਪਰਡੈਂਟ ਸਾਹਿਬ ਨੇ ਨਗਰ ਸੁਧਾਰ ਸਭਾ ਦੇ ਆਗੂਆਂ ਨੂੰ ਪੱਤਰ ਸੋਂਪ ਕੇ ਕਿ ਐਸ ਡੀ ਐਮ ਸਾਹਿਬ ਨੇ ਇੰਨਾਂ ਮੰਗਾਂ-ਸਮੱਸਿਆਵਾਂ ਨੂੰ ਹੱਲ ਕਰਨ 20 ਜੁਲਾਈ ਨੂੰ ਸਵੇਰੇ 11 ਵਜੇ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਸੱਦ ਲਈ ਲਈ ਹੈ।

          ਇਸ ਮੌਕੇ 'ਤੇ ਸੰਸਥਾ ਦੇ ਆਗੂਆਂ ਪ੍ਰੇਮ ਸਿੰਘ ਦੋਦੜਾ , ਐਡਵੋਕੇਟ ਸਵਰਨਜੀਤ ਸਿੰਘ  ਦਲਿਓ , ਹਰਦਿਆਲ ਸਿੰਘ ਦਾਤੇਵਾਸ , ਪਵਨ ਨੇਵਟੀਆ , ਸੋਨੂੰ ਕੋਹਲੀ , ਅਮਿਤ ਜਿੰਦਲ , ਜੱਸੀ ਪ੍ਰਧਾਨ ਸਵਰਨਕਾਰ ਸੰਘ , ਗਗਨ ਦਾਸ ਵੈਰਾਗੀ ਨੇ ਸੰਬੋਧਨ ਕੀਤਾ।

       ਆਗੂਆਂ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਮੰਗਾਂ- ਮਸਲਿਆਂ ਪ੍ਰਤੀ ਪ੍ਰਸ਼ਾਸਨ ਅਤੇ ਸਰਕਾਰ ਗੰਭੀਰਤਾ ਨਹੀਂ ਦਿਖਾ ਰਹੀ। ਮੁੱਖ ਮੰਤਰੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਸਰਕਾਰ ਚੱਲਣ ਦਾ ਦਾਅਵਿਆਂ ਦੀ ਫੂਕ ਨਿੱਕਲ ਗਈ ਹੈ। ਪ੍ਰਸ਼ਾਸਨਿਕ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਜਨਤਾ ਦੀ ਗੱਲ ਨਹੀਂ ਸੁਣ ਰਹੇ। ਛੋਟੇ-ਮੋਟੇ ਕੰਮਾਂ ਲਈ ਧਰਨੇ ਦੇਣੇ ਪੈ ਰਹੇ ਹਨ। ਨਗਰ ਕੌਂਸਲ ਵਿੱਚ ਐਨ.ਓ.ਸੀ. , ਨਕਸ਼ਿਆਂ ਆਦਿ ਦੇ ਸਬੰਧ ਵਿੱਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੀਆਂ 93 ਦੁਕਾਨਾਂ ਦੇ ਕਿਰਾਏ ਨਹੀਂ ਭਰਵਾਏ ਜਾ ਰਹੇ ਇਸ ਦੇ ਉਲਟ ਸ਼ਹਿਰ ਦਾ ਇੱਕੋ ਇੱਕ ਜੈਨ ਪਾਰਕ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਇਸ ਪਾਰਕ ਦੀ ਜਗਾ ਵਿੱਚ ਨਵੀਆਂ ਦੁਕਾਨਾਂ ਉਸਾਰਨ ਦੇ ਫੈਸਲੇ ਲਾਗੂ ਕਰਨ ਦੀਆਂ ਕੌਸ਼ਿਸ਼ਾਂ ਹਨ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।   

     ਨਗਰ ਸੁਧਾਰ ਸਭਾ ਦੇ ਆਗੂਆਂ ਨੇ ਕਿਹਾ ਕਿ ਪਿਛਲੇ 20-25 ਸਾਲਾਂ ਦੌਰਾਨ ਨਗਰ ਕੌਂਸਲ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਵਿੱਚ ਵੱਡੇ ਪੱਧਰ 'ਤੇ ਘਪਲੇਬਾਜ਼ੀ ਹੋਈ ਹੈ। ਜਿਸ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ , ਗੰਦੇ ਪਾਣੀ ਦੀ ਨਿਕਾਸੀ , ਖਸਤਾ ਹਾਲਾਤ ਸੜਕਾਂ ਦਾ ਨਵ ਨਿਰਵਾਣ , ਸ਼ਹਿਰ ਵਿੱਚ ਸਾਫ਼-ਸਫਾਈ ਦੇ ਪੁਖਤਾ ਇੰਤਜ਼ਾਮ ਕਰਨ , ਨਗਰ ਕੌਂਸਲ ਦਾ ਦਫ਼ਤਰ ਸ਼ਹਿਰ ਵਿੱਚ ਲਿਆਉਣ ਅਤੇ ਕੌਂਸਲ ਦੇ ਦਫ਼ਤਰ ਦੀ ਪੁਰਾਣੀ ਬਿਲਡਿੰਗ ਵਿੱਚ ਮੁੜ ਉਸਾਰੀ ਕਰਨ , ਬੁਢਲਾਡਾ-ਜਾਖਲ ਰੋਡ ਦੇ 148 ਬੀ ਨੈਸ਼ਨਲ ਹਾਈਵੇ ਵਿੱਚ ਜ਼ਮੀਨ ਐਕੁਆਇਰ ਧਾਰਕਾਂ ਦੇ ਖਾਤਿਆਂ ਵਿੱਚ ਬਣਦੀ ਰਾਸ਼ੀ ਪਾਉਣ ਆਦਿ ਦੇ ਹੱਲ ਸਬੰਧੀ ਜਲਦੀ ਠੋਸ ਅਤੇ ਪ੍ਰਭਾਵੀ ਕਦਮ ਉਠਾਏ ਜਾਣ।

      ਆਗੂਆਂ ਨੇ ਬੋਲਦਿਆਂ ਮੰਗ ਕੀਤੀ ਕਿ ਜਮੀਨ ਦੇ ਕੁਲੈਕਟਰ ਰੇਟਾਂ ਵਿੱਚ ਕੀਤਾ ਬੇਅਥਾਹ ਵਾਧਾ ਵਾਪਸ ਲਿਆ ਜਾਵੇ , ਬੰਦ ਪੲੀਆਂ ਪੈਸੇਜਰ ਰੇਲਗੱਡੀਆਂ ਸ਼ੁਰੂ ਕੀਤੀਆਂ ਜਾਣ ਅਤੇ ਰੇਲਵੇ ਰੋਡ ਦੇ ਥੜਿਆਂ ਆਦਿ ਦਾ ਕੰਮ ਮੁਕੰਮਲ ਕੀਤਾ ਜਾਵੇ।

      ਵੱਖ-ਵੱਖ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ-ਮਸਲੇ ਹੱਲ ਨਾ ਹੋਏ ਤਾਂ ਭਵਿੱਖ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ।

     ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਨੀਮ ਯੂਨੀਅਨ ਦੇ ਆਗੂ ਸੁਸ਼ੀਲ ਕੁਮਾਰ , ਤੇਜਾ ਸਿੰਘ ਫੈਂਸੀ ਟੇਲਰਜ਼ , ਰਾਜ ਕੁਮਾਰ , ਵਿੱਕੀ ਖਿੱਪਲ , ਗਿਆਨ ਚੰਦ ਸੇਠ , ਪਾਲਾ ਸਿੰਘ ਸਵਰਨਕਾਰ ਆਦਿ ਮੌਜੂਦ ਸਨ

Post a Comment

0 Comments