ਨਗਰ ਕੌਂਸਲ ਅਧਿਕਾਰੀਆਂ ਦੀ ਸਥਿਤੀ ਕਦੇ ਜਿਓਂ ਚਿੜੀਏ ਕਦੇ ਮਰ ਚਿੜੀਏ ,ਕੌਂਸਲਰਾਂ ਵਲੋਂ ਪਾਏ ਘੜਮੱਸ ਤਹਿਤ ਪੈਂਤੜਾ ਬਦਲਿਆ

 ਨਗਰ ਕੌਂਸਲ ਅਧਿਕਾਰੀਆਂ ਦੀ ਸਥਿਤੀ ਕਦੇ ਜਿਓਂ ਚਿੜੀਏ ਕਦੇ ਮਰ ਚਿੜੀਏ ,ਕੌਂਸਲਰਾਂ ਵਲੋਂ ਪਾਏ ਘੜਮੱਸ ਤਹਿਤ ਪੈਂਤੜਾ ਬਦਲਿਆ   

ਪਹਿਲਾਂ ਨਗਰ ਕੌਂਸਲਰਾਂ ਦੇ ਸਿੱਧੇ ਕੰਮ ਬੰਦ ਕਰਨ ਦਾ ਐਲਾਨ.ਫੇਰ ਕਿਹਾ ਸਾਰੇ ਕੌਂਸਲਰਾਂ ਦੇ ਕੰਮ ਦੇ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ


ਬਰਨਾਲਾ,31,ਜੁਲਾਈ /ਕਰਨਪ੍ਰੀਤ ਕਰਨ/-
-ਬੀਤੇ ਕੱਲ ਨਗਰ ਕੌਂਸਲ ਦਫ਼ਤਰ ਬਰਨਾਲਾ ਵਿਖੇ ਪਏ ਘੜਮੱਸ  ਤਹਿਤ ਕੌਂਸਲਰਾਂ ਵਲੋਂ ਗੁਭਗਬਾਹਟ ਕੱਢਦਿਆਂ ਸ਼ਹਿਰ ਦੇ ਵਾਰਡਾਂ ਵਿੱਚ  ਸਾਫ਼-ਸਫ਼ਾਈ ਨਾ ਹੋਣ ਅਤੇ ਸੀਵਰੇਜ ਦੇ ਮਾੜੇ ਹਾਲ ਕਾਰਨ ਗੰਦਗੀ ਦਾ ਨਰਕ ਭੋਗ ਰਹੇ ਸਹਿਰੀਆਂ ਦੇ ਮੁੱਦਿਆਂ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਦੀ ਅਗਵਾਈ ਹੇਠ ਈ.ਓ,ਜੇ.ਈ ,ਸੁਪਰਡੈਂਟ ਸਮੇਤ ਕਈ ਅਧਿਕਾਰੀਆਂ ਨੂੰ ਘੇਰਿਆ1ਜਿਕਰਯੋਗ ਹੈ ਕਿ ਮਹਿਜ 2 ਕੁ  ਦਿਨ ਪਹਿਲਾਂ ਅਧਿਕਾਰੀਆਂ ਨੇ ਨਾਦਰਸ਼ਾਹੀ ਫੁਰਮਾਨ ਜਾਰੀ ਕਰਦਿਆਂ ਨਗਰ ਕੌਂਸਲਰਾਂ ਦੇ ਸਿੱਧੇ ਕੰਮ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ! ਜਿਸ ਤੋਂ ਆਪਣੀ  ਤੋਹੀਨ ਸਮਝਦਿਆਂ  ਐਮਸੀਆਂ ਨੇ ਜਿੱਥੇ ਅਧਿਕਾਰੀਆਂ ਨੇ ਧਾਵਾ ਬਿਲਿਆ ਉੱਥੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਕਰਵਾਉਣ ਦੀ ਚੋਣ ਕਰਵਾਉਣ ਲਈ ਕਾਰਜ ਸਾਧਕ ਅਫ਼ਸਰ ਨੂੰ ਮੰਗ-ਪੱਤਰ ਵੀ ਦਿੱਤਾ ਗਿਆ | ਕੌਂਸਲਰ ਨੇ ਦੱਸਿਆ ਕਿ ਮਿਤੀ 15 ਅਪ੍ਰੈਲ ਨੂੰ ਮੀਤ ਪ੍ਰਧਾਨ ਦਾ ਇੱਕ ਸਾਲ ਪੂਰਾ ਹੋ ਚੁੱਕਾ ਹੈ | ਜਿਸ ਕਾਰਨ ਪਿਛਲੇ ਤਿੰਨੇ ਮਹੀਨਿਆਂ ਤੋਂ ਇਹ ਸੀਟ ਖ਼ਾਲੀ ਪਈ ਹੈ | ਮੀਤ ਪ੍ਰਧਾਨ ਦੀ ਚੋਣ ਕਰਵਾਉਣ ਲਈ ਉਨ੍ਹਾਂ ਵਲੋਂ ਕਾਰਜ ਸਾਧਕ ਅਫ਼ਸਰ ਸਮੇਤ ਮੁੱਖ ਮੰਤਰੀ ਪੰਜਾਬ, ਸਥਾਨਕ ਸਰਕਾਰਾਂ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਭੇਜਿਆ ਗਿਆ ਹੈ | ਇਸ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਕਾਰਜ ਸਾਧਕ ਅਫ਼ਸਰ ਮਨਪ੍ਰੀਤ ਸਿੰਘ ਸਿੱਧੂ, ਸੀਵਰੇਜ ਬੋਰਡ ਦੇ ਐਸ.ਡੀ.ਓ. ਰਾਜਿੰਦਰ ਗਰਗ ਅਤੇ ਜੇ.ਈ. ਮੁਹੰਮਦ ਸਲੀਮ ਦੀ ਹਾਜ਼ਰੀ ਵਿਚ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਥਾਂ-ਥਾਂ ਤੋਂ ਹੋ ਰਹੇ ਓਵਰਫ਼ਲੋ ਅਤੇ ਵਾਰਡਾਂ ਵਿਚ ਕੌਂਸਲਰਾਂ ਦੇ ਕੰਮਾਂ ਸਬੰਧੀ ਮੁੱਦੇ ਚੁੱਕੇ ਗਏ | 

  ਜਿਸ'ਤੇ ਅਧਿਕਾਰੀਆਂ ਨੇ ਤੁਰੰਤ ਪਾਸਾ ਪਲਟਦਿਆਂ ਤੇ ਕੌਂਸਲਰਾਂ ਨੂੰ ਠੰਡਾਂ ਕਰਦਿਆਂ ਕਿਹਾ ਕਿ ਸਾਰੇ ਕੌਂਸਲਰਾਂ ਦੇ ਕੰਮ ਦੇ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ ਅਤੇ ਸੀਵਰੇਜ ਸਮੱਸਿਆ ਦਾ ਹੱਲ ਵੀ ਜਲਦ ਹੋ ਜਾਵੇਗਾ ਕਿਉਂਕਿ ਸੁਪਰਸੰਕਸ਼ਨ ਮਸ਼ੀਨਾਂ ਮੰਗਵਾ ਕੇ ਸਫ਼ਾਈ ਕਰਵਾਈ ਜਾ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕੌਂਸਲਰਾਂ ਨਾਲ ਤਾਲਮੇਲ ਕਰ ਕੇ ਉਨ੍ਹਾਂ ਦੇ ਵਾਰਡਾਂ ਵਿਚ ਕੰਮ ਕਰਵਾਏ ਜਾਣਗੇ | ਇਸ ਮੌਕੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਕੌਂਸਲਰ ਧਰਮ ਸਿੰਘ ਫ਼ੌਜੀ, ਸੋਨੀ ਜਾਗਲ, ਮੰਗਤ ਰਾਏ ਮੰਗਾ, ਗੁਰਦਰਸ਼ਨ ਸਿੰਘ ਬਰਾੜ, ਸੁਖਪਾਲ ਸਿੰਘ ਰੁਪਾਣਾ, ਹੇਮਰਾਜ ਗਰਗ, ਜਗਰਾਜ ਸਿੰਘ ਪੰਡੋਰੀ,ਧਰਮਿੰਦਰ ਸਿੰਘ ਸ਼ੰਟੀ, ਅਜੈ ਕੁਮਾਰ, ਜਸਮੇਲ ਸਿੰਘ ਡੈਅਰੀਵਾਲਾ, ਭੁਪਿੰਦਰ ਸਿੰਘ ਭਿੰਦੀ, ਗੁਰਪ੍ਰੀਤ ਸਿੰਘ ਕਾਕਾ, ਖੁਸ਼ੀ ਮੁਹੰਮਦ, ਜੀਵਨ ਕੁਮਾਰ ਖੋਏ ਵਾਲੇ ਆਦਿ ਹਾਜ਼ਰ ਸਨ |

Post a Comment

0 Comments