ਸੰਘਰਸ਼ਾਂ ਦੀ ਭੱਠੀ ਚ ਤਪ ਕੇ ਕੁੰਦਨ ਬਣੇ ਦਾਨਵੀਰ ਸੇਠ ਲਖਪੱਤ ਰਾਏ ਦਾ ਕੋਈ ਸਾਨੀ ਨਹੀਂ

 ਉਹਨਾਂ ਦੇ ਵਪਾਰਕ ਪ੍ਰੋਜੈਕਟਾਂ ਪ੍ਰਤੀ ਕੱਚਘਰੜਾਂ ਵਲੋਂ ਵੇ ਵਜ੍ਹਾ ਕੂੜ ਪ੍ਰਚਾਰ ਕਰਨਾ ਚੰਦ ਤੇ ਥੁੱਕਣ ਬਰਾਬਰ 


ਬਰਨਾਲਾ,15  ਜੁਲਾਈ /ਕਰਨਪ੍ਰੀਤ ਧੰਦਰਾਲ
/- ਤਪਦੀਆਂ ਧੁੱਪਾਂ ਤੇ ਹੱਡ ਚੀਰਵੀਆਂ ਠੰਡਾਂ ਦੇ ਪੰਧਾਂ ਦਾ ਰਾਹੀ ਸੰਘਰਸ਼ਾਂ ਦੀ ਭੱਠੀ ਚ ਤਪ ਕੇ ਕੁੰਦਨ ਬਣੇ ਦਾਨਵੀਰ ਸੇਠ ਲਖਪੱਤ ਰਾਏ ਦੇ ਲਾਏ ਬੂਟੇ *ਲੱਖੀ ਕਲੋਨੀ *ਗ੍ਰੀਨ ਐਵੀਨਿਊ* ਨਿਊ ਗ੍ਰੀਨ* ਪ੍ਰਤੀ ਕੁੱਝ ਕੱਚਘਰੜਾਂ ਵਲੋਂ ਵੇ ਵਜ੍ਹਾ ਕੂੜ ਪ੍ਰਚਾਰ ਕਰਨਾ ਚੰਦ ਤੇ ਥੁੱਕਣ ਬਰਾਬਰ ਹੀ ਜਾਪਦਾ ਹੈ 1 ਲੱਖਪਤ ਰਾਏ ਲਈ  ਸਹਿਰੀਆਂ ਮੂੰਹੋਂ ਨਿੱਕਲੇ ਮੋਹ ਭਿੱਜੇ ਬੋਲਾਂ ਨੂੰ ਸੁਣਦਿਆਂ ਇੰਜ ਜਾਪ ਰਿਹਾ ਸੀ ਕਿ ਉਹਨਾਂ ਦੇ ਵਪਾਰਿਕ ਪ੍ਰੋਜੈਕਟਾਂ ਪ੍ਰਤੀ ਕੂੜ ਪ੍ਰਚਾਰ ਕਰ ਵਾਲੇ ਆਪਣੇ ਕਿਰਦਾਰ ਤੇ ਝਾਤੀ ਮਾਰਨ ਕਿ ਉਹ ਕਿਸੇ ਵੀ ਪੱਖੋਂ ਸੇਠ ਲਖਪੱਤ ਰਾਏ ਦੀਆਂ ਨੇਕੀਆਂ ਦੇ ਬਰਾਬਰ ਮਾਸਾ,ਤੋਲਾ ਵੀ ਮੇਲ ਖਾਂਦੇ ਹਨ1 ਸਮਾਜਿਕ ਧਾਰਮਿਕ ਤੇ ਇਨਸਾਨੀਅਤ ਤੋਰ ਤੇ ਸਬਨ੍ਹਾਂ ਨਾਲ ਖੜਨ ਵਾਲੇ ਸੇਠ ਲਖਪੱਤ ਰਾਏ ਦੀ ਸਮੁੰਦਰੋਂ ਡੂੰਘੀ ਸਖਸੀਅਤ ਨੂੰ ਸ਼ਾਇਦ ਸ਼ਬਦਾਂ ਦੀ ਡੱਬੀ ਚ ਕਲਮਬੱਧ ਕਰਨਾ ਸੌਖਾ ਨਹੀਂ ਜਾਪਦਾ!ਕਿਸੇ ਵੀ ਕਾਰਜ ਤੇ ਰਾਜਨੀਤਕ ਰੰਗਤ ਤੇ ਫੋਕੀ ਵਾਹ ਵਾਹ ਖੱਟਣ ਤੋਂ ਕੋਹਾਂ ਦੂਰ ਰਹਿੰਦੀਆਂ ਸਮਾਜਿਕ ਧਾਰਮਿਕ ਕੰਮਾਂ ਚ ਨੇਕ ਨੀਤੀ ਨਾਲ ਜੁੜਨ ਵਾਲੇ ਸੇਠ ਲੱਖ ਪੱਤ ਰਾਏ ਦਾ ਕੋਈ ਸਾਨੀ ਨਹੀਂ !   

                                                 ਜਿਕਰਯੋਗ ਹੈ ਬਰਨਾਲਾ ਸ਼ਹਿਰ ਨਿਵਾਸੀਆਂ ਦੇ ਆਲੀਸ਼ਾਨ ਤੇ ਅੱਜ ਦੀ ਤਕਨੀਕ ਦੇ ਰੈਣ ਬਸੇਰਿਆਂ ਦੇ ਸੁਪਨੇ ਸਾਕਾਰ ਕਰਨ ਦਾ ਬੂਟਾ ਲਾਉਣ ਵਾਲੇ ਪ੍ਰਸਿਧ ਸਮਾਜਸੇਵੀ,ਸਫਲ ਕਲੋਨਾਈਜਰ ਤੇ ਵੱਡੇ ਦਾਨਵੀਰ ਜਿੰਹਨਾਂ ਨੂੰ ਸੂਬੇ ਭਰ ਚ ਬਾਬੂ ਜਾਂ ਸੇਠ ਲੱਖ ਪੱਤ ਰਾਏ ਦੇ ਨਾਮ ਨਾਲ ਸਤਿਕਾਰ ਦਿੱਤਾ ਜਾਂਦਾ ਹੈ ਜਿਨ੍ਹਾਂ ਸਹਿਰੀਆਂ ਦੇ ਸੁਪਨਿਆਂ ਨੂੰ ਚਾਰ ਚੰਦ ਲਾਉਂਦਿਆਂ ਲੱਖੀ ਕਲੋਨੀ*ਗ੍ਰੀਨ ਐਵੀਨਿਊ* ਨਿਊ ਗ੍ਰੀਨ* ਦਾ ਐਸਾ ਬੂਟਾ ਲਾਇਆ ਜਿਹੜਾ ਸਮੁਚੇ ਪੰਜਾਬ ਚ ਕਲੋਨੀਆਂ ਦਾ ਰਾਹ ਦਸੇਰਾ ਬਣਿਆ! 

                         ਮਾਲਵੇ ਦੀ ਸਭ ਤੋਂ ਸੋਹਣੀ,ਤੇ ਆਧੁਨਿਕ ਤਕਨੀਕਾਂ ਨਾਲ ਲੈੱਸ *ਗ੍ਰੀਨ ਐਵੀਨਿਊ* ਦੇ  ਸੰਸਥਾਪਕ  ਸੇਠ ਲੱਖ ਪੱਤ ਰਾਏ ਦੇ ਸਮਾਜਿਕ,ਧਾਰਮਿਕ ,ਇਨਸਾਨੀਅਤ ਪਹਿਲੂਆਂ ਨੂੰ ਆਲੇ ਦੁਆਲਿਓਂ ਵੱਖ ਵੱਖ ਸਹਿਰੀਆਂ ਦੀ ਜ਼ੁਬਾਨੀ ਬੜੀਆਂ ਬੇਸ਼-ਕੀਮਤੀ ਗੱਲਾਂ ਸਾਹਮਣੇ ਆਈਆਂ ਜਿੰਹਨਾਂ ਦੀ ਹਕੀਕਤ ਨੂੰ ਸਲਾਮ ਕੀਤੇ ਬਿਨਾ ਨਹੀਂ ਰਿਹਾ ਜਾ ਸਕਦਾ1 ਜਿੰਹਨਾਂ ਵਿੱਚ ਅੱਜ ਤੋਂ ਕੋਈ 20-22 ਵਰ੍ਹੇ ਪਹਿਲਾਂ ਲੱਖੀ ਕਲੋਨੀ ਦੇ ਵਸਨੀਕਾਂ ਤੇ ਲਟਕਦੀ ਪੁੱਡਾ ਦੀ ਤਲਵਾਰ ਨੂੰ ਹਟਾਉਣ ਤਹਿਤ ਪੱਲਿਓਂ ਲੱਖਾਂ ਰੁਪਇਆ ਖਰਚ ਹਾਈ ਕੋਰਟ ,ਸੁਪਰੀਮ ਕੋਰਟ ਤੱਕ ਪਹੁੰਚ ਕਰਦਿਆਂ ਵਸਿੰਦਿਆਂ ਨੂੰ ਤੱਤੀ ਵਾ ਨਹੀਂ ਲੱਗਣ ਦਿੱਤੀ ! ਗ੍ਰੀਨ ਐਵੀਨਿਊ ਵਿਖੇ ਬਣੇ ਗਿਆਨ ਮੰਦਿਰ ਲਈ ਇੱਕ ਕਰੋੜ ਦੀ ਕੀਮਤ ਦੀ ਜਮੀਨ ਦਾਨ ਚ ਦਿੱਤੀ ਤੇ ਸ਼ਿਵ ਮੰਦਿਰ ਲੱਖੀ ਕਲੋਨੀ ਤੇ ਰੈਡ ਕਰਾਸ ਭਵਨ ਲਈ ਲੱਖਾਂ ਰੁਪੈ,ਤੇ ਗੱਡੀ ਭੇਂਟ ਕੀਤੀ ! ਹਿੰਦੂਆਂ ਦੇ ਵੱਡੇ ਧਾਰਮਿਕ ਸਥਲ ਬਰਿੰਦਾਬਣ ਵਿਖੇ ਬਣੀ ਧਰਮਸ਼ਾਲਾ ਲਈ ਦਿਲ ਖੋਲ ਕੇ ਦਾਨ ਦੇਣ ਵਾਲੇ ਦਾਨਵੀਰ ਲਖਪੱਤ ਰਾਏ ਵਲੋਂ 50 ਲੱਖ ਰੂਪੇ ਦਾ ਦਾਨ ਦਿੱਤਾ ਗਿਆ ! ਅੱਗਰਵਾਲ ਭਵਨ ਲਈ ਵੀ 50 ਲੱਖ ਦੇ ਮੁੱਲ ਦੀ ਜਮੀਨ ਦਾਨ ਦਿੱਤੀ !ਇੱਥੇ ਹੀ ਬੱਸ ਨਹੀਂ ਅਪਾਹਜ ਗਾਉ ਸੇਵਾ ਲਈ ਐਮਬੂਲੈਂਸ ਦਿੱਤੀ !ਗਊਸਾਲਾਂ ਲਈ ਲੱਖਾਂ ਰੂਪੇ ,ਸ਼ਹਿਰ ਦੇ  ਗਾਂਧੀ ਆਰੀਆ ਸਕੂਲ ਲਈ 5 ਲੱਖ ਰੂਪੇ ਦੀ ਕੀਮਤ ਦਾ ਸਾਈ ਲੇੰਸ ਜਨਰੇਟਰ ਦਿੱਤਾ ਤਾਂ ਜੋ ਬੱਚੇ ਨਿਰਵਿਘਨ ਪੜ੍ਹਾਈ ਕਰ ਸਕਣ !   ਸਮਾਜਿਕ ਧਾਰਮਿਕ ਸੰਸਥਾਵਾਂ ਲਈ ਦਿਲ ਖੋਲ ਕੇ ਦਾਨ ਦੇਣ ਵਾਲੇ ਸੇਠ ਲੱਖ ਪੱਤ ਰਾਏ ਹਮੇਸ਼ਾਂ ਗਰੀਬਾਂ ਲੋੜਬੰਦਾਂ ਦੇ ਹਾਮੀ ਰਹੇ ਜਿੰਹਨਾਂ ਕਿਸੇ ਸਮੇਂ ਆਪ ਖੁਦ ਗ਼ਰੀਬੀ ਨਾਲ ਝੂਜਦਿਆਂ ਸਫਲਤਾ ਦਾ ਪੈਂਡਾ ਸੰਘਰਸ਼ਾਂ ਨਾਲ ਤਹਿ ਕੀਤਾ ਹੈ ਜਿੰਹਨਾਂ ਚ ਰੱਤੀਭਰ ਕੋਈ ਮਲਾਲ ਨਹੀਂ!ਹਮੇਸ਼ਾਂ ਗਰੀਬਾਂ ਲੋੜਬੰਦਾਂ ਪਰਿਵਾਰਾਂ ਦੀਆਂ ਬੇਟੀਆਂ ਨੂੰ ਆਪਣੀਆਂ ਬੇਟੀਆਂ ਸਮਝਦਿਆਂ ਸੈਂਕੜਿਆਂ ਲੜਕੀਆਂ ਦੇ ਵਿਆਹ ਕਰਦਿਆਂ ਬਾਬਲ ਬਣ ਅਸ਼ੀਰਵਾਦ ਦਿੱਤੇ ! ਜੱਗ ਜਾਹਿਰ ਸੇਠ  ਲੱਖਪਤ ਰਾਏ ਦੀਆਂ ਸੇਵਾਵਾੰ ਤਹਿਤ ਕਿ ਕਦੇ ਆਲੋਚਕਾਂ ਨੇ ਕਦੇ ਧੇਲਾ ਵੀ ਆਪਣੀ ਜੇਬ ਚੋਂ ਸ਼ਾਇਦ ਸਮਾਜਿਕ ਯਾਂ ਧਾਰਮਿਕ ਕੰਮਾਂ ਤੇ ਨਹੀਂ ਖਰਚਿਆ ਹੋਣਾ ਕਿਓਂ ਕਹਿਣ ਤੇ ਕਰਨ ਚ ਜਮੀਨ ਆਸਮਾਨ ਦਾ ਫਰਕ ਹੈ ਦੂਜੇ ਪਾਸੇ ਸਹਿਰੀਆਂ ਦੀ ਜੁਬਾਨੋਂ ਆਪ ਮੁਹਾਰੇ ਨਿਕਲਦੇ ਇਹ ਸ਼ਬਦ ਕਿ ਜੁਗ ਜੁਗ  ਜੀਵੇ ਬਾਬੂ ਲਖਪੱਤ ਰਾਏ ਜਿਹਨੂੰ ਸਾਡੀ ਵੀ ਉਮਰ ਲੱਗ ਜਾਵੇ ਇੱਕ ਵਿਲੱਖਣ ਸ਼ਖ਼ਸੀਅਤ ਲਈ ਨਤਮਸਤਕ ਹੋਣ ਤੋਂ ਬਿਨਾ ਨਹੀਂ  ਰਿਹਾ ਜਾ ਸਕਦਾ !

Post a Comment

0 Comments