ਬੀਐਡ ਅਧਿਆਪਕ ਫਰੰਟ ਹੁਸ਼ਿਆਰਪੁਰ ਵੱਲੋਂ ਭਤਿਆਂ ਤੇ ਲਗਾਈ ਰੋਕ ਦੇ ਵਿਰੋਧ ਵਿੱਚ ਸਾੜੀਆਂ ਕਾਪੀਆਂ

ਬੀਐਡ ਅਧਿਆਪਕ ਫਰੰਟ ਹੁਸ਼ਿਆਰਪੁਰ ਵੱਲੋਂ ਭਤਿਆਂ ਤੇ ਲਗਾਈ ਰੋਕ ਦੇ ਵਿਰੋਧ ਵਿੱਚ ਸਾੜੀਆਂ ਕਾਪੀਆਂ


ਹੁਸ਼ਿਆਰਪੁਰ :: 22 ਜੁਲਾਈ ( ਨਵਨੀਤ ਸਿੰਘ ਚੀਮਾ 
ਬੀਐਡ ਅਧਿਆਪਕ ਫਰੰਟ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਸੁਰਜੀਤ ਰਾਜਾ ਦੀ ਅਗਵਾਈ ਵਿੱਚ ਮਿੰਨੀ ਸੈਕਟਰੀਏਟ ਹੁਸ਼ਿਆਰਪੁਰ ਵਿਖੇ ਭੱਤਿਆਂ ਤੇ ਲਗਾਈ ਰੋਕ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।ਇਸ ਮੌਕੇ ਸੁਰਜੀਤ ਰਾਜਾ ਨੇ ਦੱਸਿਆ ਕਿ ਬੀ ਐੱਡ ਅਧਿਆਪਕ ਫਰੰਟ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਸਰਕਾਰਾਂ ਅਕਸਰ ਹੀ ਮੁਲਾਜ਼ਮ ਵਿਰੋਧੀ ਰਹੀਅਾਂ ਹਨ। ਹੁਣ ਸੂਬੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਾਕੀ ਰਵਾਇਤੀਆਂ ਪਾਰਟੀਆਂ ਵਾਂਗ ਹੀ ਮੁਲਾਜ਼ਮ ਵਿਰੋਧੀ ਫੈਸਲੇ ਉੱਤੇ ਮੋਹਰਾਂ ਲਗਾ ਰਹੀ ਹੈ।

               ਇਸ ਮੌਕੇ ਉਨ੍ਹਾਂ ਵੱਲੋਂ ਮੌਜੂਦਾ ਸਰਕਾਰ ਤੇ ਇਸ ਮੌਕੇ ਉਨ੍ਹਾਂ ਵੱਲੋਂ ਮੌਜੂਦਾ ਸਰਕਾਰ ਤੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਗਿਆ ਕਿ ਇਸ ਸਰਕਾਰ ਨੇ ਵੀ ਮੁਲਾਜ਼ਮਾਂ ਦੇ ਲਗਪਗ 27 ਭੱਤਿਆਂ ਉਪਰ ਰੋਕ ਲਗਾਈ ਹੋਈ ਹੈ, ਜੋ ਅਜੇ ਤਕ ਵੀ ਸ਼ੁਰੂ ਨਹੀਂ ਹੋ ਸਕੀ। ਬਲਾਕ ਪ੍ਰਧਾਨ ਹਰਬਿਲਾਸ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਮੁਲਾਜ਼ਮਾਂ ਦੇ ਜੋ ਡੀ ਏ, ਬਕਾਏ ਤੇ ਜੋ ਭੱਤੇ ਬੰਦ ਕੀਤੇ ਹੋਏ ਹਨ ਅਤੇ ਏਸੀਪੀ ਦੇ ਕੇਸ ਤੇ ਰੋਕ ਲਗਾਈ ਹੋਈ ਹੈ,ਉਸ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ।

             ਇਸ ਮੌਕੇ ਬੀਐਡ ਅਧਿਆਪਕ ਫਰੰਟ ਵੱਲੋਂ ਸਰਕਾਰ ਵੱਲੋਂ ਲਗਾਈ ਹੋਈ ਰੋਕ ਸਬੰਧੀ ਜਾਰੀ ਕੀਤੀਆਂ ਗਈਆਂ ਕਾਪੀਆਂ ਸਾੜੀਆਂ ਗਈਆਂ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇਕਰ ਸਰਕਾਰ ਨੇ ਬੰਦ ਕੀਤੇ ਹੋਏ ਪੱਤਿਆਂ ਉਪਰ ਰੋਕ ਨਾ ਹਟਾਈ ਤਾਂ ਉਨ੍ਹਾਂ ਵੱਲੋਂ ਸੰਘਰਸ਼ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਉਪਕਾਰ ਪੱਟੀ, ਮੀਤ ਪ੍ਰਧਾਨ ਪਰਮਜੀਤ, ਹਰਬਿਲਾਸ ਬਲਾਕ ਪ੍ਰਧਾਨ, ਮਨਜੀਤ, ਤਰਸੇਮ, ਜੀਵਨ, ਸੁਖਦੇਵ,ਕੁਲਦੀਪ ਸਿੰਘ, ਦੀਪਕ ਸ਼ਰਮਾ, ਮਾਸਟਰ ਪਵਨਵੀਰ

Post a Comment

0 Comments