*ਭਾਰਤ ਵਿਕਾਸ ਪ੍ਰੀਸ਼ਦ ਤਲਵੰਡੀ ਭਾਈ ਨੇ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਪੌਦੇ ਲਗਾਉਣ ਦੀ ਮੁਹਿੰਮ ਰੱਖੀ ਜਾਰੀ*

 ਫਿਰੋਜ਼ਪੁਰ ,ਤਲਵੰਡੀ ਭਾਈ 07 ਜੁਲਾਈ [ਕੈਲਾਸ਼ ਸ਼ਰਮਾ]:= ਭਾਰਤ ਵਿਕਾਸ ਪ੍ਰੀਸ਼ਦ ਤਲਵੰਡੀ ਭਾਈ ਵਲੋੰ ਵਾਤਾਵਰਣ ਦੀ ਸ਼ੁੱਧਤਾ  ਲਈ ਵੱਧ ਤੋ ਵੱਧ ਪੌਦੇ ਲਗਾਉਣ ਦਾ ਕਾਰਜ ਅਰੰਬ ਕੀਤਾ ਹੋਇਆ ਹੈ ਜਿਸ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਵੱਲੋੰ ਸਥਾਨਕ ਗੁਰਦਵਾਰਾ ਬਾਬਾ ਹਰੀ ਦਾਸ ਤਪ ਸਥਾਨ ਵਿੱਚ ਪੰਜਵੀ ਲੜੀ 500 ਤੋ ਵੱਧ ਹੋਰ ਛਾਂਦਾਰ,ਫਲਦਾਰ,ਅਤੇ ਹੋਰ ਕਈ ਤਰਾ ਦੇ ਦਰਖਤ  ਵੰਡ ਕੇ ਪੋਦੇ ਲਗਾਉਣ ਅਤੇ ੳਹਨਾ ਦੀ ਪਾਲਣਾ ਕਰਨ ਲਈ ਪ੍ਰੇਰਤ ਕੀਤਾ ਗਿਆ ਜਿਹਨਾ ਨੂੰ ਬੂਟੇ ਦਿਤੇ ਗਏ ੳਹਨਾ ਵਿਚ ਤਲਵੰਡੀ ਭਾਈ ਦੇ ਆਮ ਲੋਕ ਪਿੰਡ ਲਲੇ ,ਸਮਸਾਨ ਘਾਟ ਤਲਵੰਡੀ ਭਾਈ ਆਦਿ ਨੂੰ ਭਾਰਤ ਵਿਕਾਸ ਪ੍ਰੀਸ਼ਦ ਦੇ ਪੈਟਰਨ ਅਤੇ ਸਟੇਟ ਅਡਵਾਈਜਰ ਡਾ: ਬੀ. ਐਲ. ਪਸਰੀਚਾ ਨੇ ਇਕੱਤਰਤ ਲੋਕਾ ਨਾਲ ਵਿਚਾਰ ਸਾਝੇ ਕਰਦਿਆ ਦੱਸਿਆ ਕਿ ਅਜੋਕੇ ਸਮੇ ਦੋਰਾਨ ਦਰਖਤਾ ਦੀ ਘੱਟ ਰਹੀ ਗਿਣਤੀ ਦੇ ਕਾਰਨ ਵੱਧ ਰਹੀ ਗਰਮੀ ,ਪੋਣ ਪਾਣੀ ਘੱਟ ਹੋ ਰਿਹਾ ਹੈ,ਤੇ ਤਪਸ ਵੱਧ ਰਹੀ ਹੈ ਜਿਸ ਕਾਰਨ ਕਈ ਤਰਾ ਦੀਆਂ ਬੀਮਾਰੀਆਂ ਵੱਧ ਰਹੀਆਂ ਹਨ ,ਵਾਤਾਵਰਣ ਗਰਮ ਹੋ ਰਿਹਾ ਹੈ ਤੇ ਬਰਸਾਤ ਘੱਟ ਹੋ ਰਹੀ ਹੈ ਤੇ ਧਰਤੀ ਦਾ ਹੇਠਲਾ ਪਾਣੀ ਘੱਟ ਹੋ ਰਿਹਾ ਹੈ ਅਤੇ ਆਕਸੀਜਨ ਦੀ ਕਮੀ ਹੋ ਰਹੀ ਹੈ ਨੂੰ ਮੁੱਖ ਰੱਖਦੇ ਹੋਏ ਅਤੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਭਾਰਤ ਵਿਕਾਸ ਪ੍ਰੀਸ਼ਦ ਪੌਦੇ ਲਗਵਾ ਰਹੀ ਹੈ ਅਤੇ ਨਾਲ ਹੀ ਬੇਨਤੀ ਕੀਤੀ ਗਈ ਹੈ ਇਨ੍ਹਾਂ ਬੂਟਿਆਂ ਦੀ ਦੇਖਭਾਲ ਵੀ ਕਰਨੀ ਐਂ ਤਾਂ ਜੋ ਆਪਣੇ ਸ਼ਹਿਰ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਿਆ ਜਾ ਸਕੇ

ਦਰਖਤਾਂ ਦੇ ਵੰਡ ਵਿਚ 

ਜੀ.ਐੱਸ.ਅਨਮੋਲ ਸੈਕਟਰੀ ਭਾਰਤ ਵਿਕਾਸ ਪਰਿਸ਼ਦ, ਸੁਰਿੰਦਰ ਕੁਮਾਰ ਨਰੂਲਾ,ਭੁਪਿੰਦਰ ਸਿੰਘ ਭਾਨਾ,ਮੁਖਤਿਆਰ ਸਿੰਘ, ਗਗਨ ਕਲਸੀ, ਸੁਖਦੀਪ ਸਿੰਘ, ਬੂਟਾ ਸਿੰਘ, ਮਨਪ੍ਰੀਤ ਸਿੰਘ ਪਿੰਡ ਲਲੇ , ਗੁਰਵਿੰਦਰ ਸਿੰਘ ,ਗੋਲਡੀ ਮੋਹਨ ਸਸਿੰਘ ,ਰਵਿੰਦਰ ਸਿੰਘ, ਕੁਲਜਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ

Post a Comment

0 Comments