ਤਲਵੰਡੀ ਭਾਈ ਵਿੱਚ ਨਮਾਤਰ ਰੇਟਾਂ ਤੇ ਹੋਣਗੇ ਮੈਡੀਕਲ ਟੈਸਟ ,ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਲਦੀ ਖੋਲੀ ਜਾ ਰਹੀ ਹੈ ਆਧੁਨਿਕ ਮਸ਼ੀਨਰੀ ਵਾਲੀ ਲੈਬੋਰਟਰੀ।

 ਤਲਵੰਡੀ ਭਾਈ ਵਿੱਚ ਨਮਾਤਰ ਰੇਟਾਂ ਤੇ ਹੋਣਗੇ ਮੈਡੀਕਲ ਟੈਸਟ ,ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਲਦੀ ਖੋਲੀ ਜਾ ਰਹੀ ਹੈ ਆਧੁਨਿਕ ਮਸ਼ੀਨਰੀ ਵਾਲੀ ਲੈਬੋਰਟਰੀ।


ਫਿਰੋਜਪੁਰ,23 ਜੁਲਾਈ(ਹਰਜਿੰਦਰ ਸਿੰਘ ਕਤਨਾ)-
ਸਮਾਜ ਸੇਵਾ ਦੇ ਖੇਤਰ ਵਿੱਚ ਸਭ ਤੋਂ ਮੋਹਰੀ ਹੋ ਕੇ ਸੇਵਾ ਕਰਨ ਵਾਲੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹੁਣ ਤਲਵੰਡੀ ਭਾਈ ਵਿੱਚ ਵੀ ਨਾਂਮਾਤਰ ਰੇਟਾਂ ਤੇ ਮਨੁੱਖੀ ਸਰੀਰ ਦੇ ਟੈਸਟ ਕਰਨ ਵਾਲੀ ਆਧੁਨਿਕ ਸਹੂਲਤਾਂ ਨਾਲ ਲੈਸ ਲੈਬੋਰਟਰੀ ਜਲਦੀ ਹੀ ਖੋਲਣ ਜਾ ਰਿਹਾ ਹੈ।ਇਸ ਲੈਬੋਰਟਰੀ ਦਾ ਕੰਮ ਜੰਗੀ ਪੱਧਰ ਤੇ ਹੋ ਰਿਹਾ ਤੇ ਅਗਸਤ ਦੇ ਪਹਿਲੇ ਹਫਤੇ ਇਸ ਲੈਬੋਰਟਰੀ ਵਿੱਚ ਸੇਵਾਂਵਾ ਸ਼ੁਰੂ ਹੋ ਜਾਣਗੀਆਂ। ਇਸ ਸਬੰਧੀ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ,ਇਸਤਰੀ ਵਿੰਗ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿ ਮਾਨਵਤਾ ਦੇ ਮਸੀਹਾ ਡਾ ਐਸ ਪੀ ਸਿੰਘ ਓਬਰਾਏ,ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ ਦਲਜੀਤ ਸਿੰਘ ਗਿੱਲ ਦੇ ਯਤਨਾਂ ਤਹਿਤ ਲੋਕਾਂ ਨੂੰ ਸਸਤੀਆਂ ਮੈਡੀਕਲ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਜਿਲ੍ਹਾ ਫਿਰੋਜ਼ਪੁਰ ਦੀ ਤੀਸਰੀ ਲੈਬੋਰਟਰੀ ਤਲਵੰਡੀ ਭਾਈ ਵਿੱਚ ਅਗਸਤ ਮਹੀਨੇ ਦੇ ਪਹਿਲੇ ਹਫਤੇ ਵਿੱਚ ਸ਼ੁਰੂ ਹੋ ਜਾਵੇਗੀ।ਓਹਨਾ ਕਿਹਾ ਕਿ ਇਸ ਲੈਬ ਦੇ ਖੁੱਲਣ ਨਾਲ ਇਸ ਪਿੱਛੜੇ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ।ਇਸ ਮੌਕੇ ਤੇ ਉਹਨਾਂ ਦੇ ਨਾਲ ਸ੍ਰੀ ਸੰਜੀਵ ਬਜਾਜ,ਨਰਿੰਦਰ ਬੇਰੀ ਕੈਸ਼ੀਅਰ,ਜਸਪ੍ਰੀਤ ਕੌਰ ਯੂ ਐਸ ਏ ,ਸੁਖਜੀਤ ਸਿੰਘ ਹਰਾਜ,ਲਖਵਿੰਦਰ ਸਿੰਘ ਕਰਮੂੰਵਾਲਾ,ਰਣਜੀਤ ਸਿੰਘ ਰਾਏ,ਦਵਿੰਦਰ ਸਿੰਘ  ਛਾਬੜਾ,ਵਿਜੇ ਕੁਮਾਰ ਬਹਿਲ ਅਤੇ ਹੋਰ ਆਗੂ ਵੀ ਮੌਜੂਦ ਸਨ।

Post a Comment

0 Comments