ਛਿਨਮਸਤਿਕਾ ਧਾਮ ਵਿਖੇ ਹੋਇਆ ਝੰਡਾ ਪੂਜਨ*

 *ਛਿਨਮਸਤਿਕਾ ਧਾਮ ਵਿਖੇ ਹੋਇਆ ਝੰਡਾ ਪੂਜਨ*


ਮੋਗਾ : 28 ਜੁਲਾਈ [ ਕੈਪਟਨ ਸੁਭਾਸ਼ ਚੰਦਰ ਸ਼ਰਮਾ]:
= ਮੋਗਾ ਦੇ ਲੋਹਾਰਾ ਚੌਂਕ ਧਰਮਕੋਟ ਰੋਡ ਵਿਖੇ ਮੰਦਿਰ ਮਾਤਾ ਚਿੰਤਪੁਰਨੀ ਛਿਨਮਸਤਿਕਾ ਧਾਮ ਵਲੌ ਹਰ ਸਾਲ ਦੀ ਤਰਾਂ ਮਾਤਾ ਚਿੰਤਪੂਰਨੀ ਸਾਵਣ ਦੇ ਮੇਲੇ ਤੇ  ਜਾਣ ਵਾਲੇ ਭਗਤਾਂ ਵਾਸਤੇ ਲੰਗਰ ਸ਼ੁਰੂ ਕੀਤਾ ਗਿਆ। ਮੰਦਿਰ ਵਿੱਚ ਪੰਡਿਤ ਰਾਜੇਸ਼ ਗੌੜ ਪੰਡਿਤ ਅੰਕਿਤ ਸ਼ਰਮਾ ਤੇ ਪੰਡਿਤ ਰਾਮਕੇਸ਼ ਕਾਲਾ ਵੱਲੌ ਹਵਨ ਯਗ ਕੀਤਾ ਗਿਆ। ਝੰਡਾ ਪੁੱਜਣ ਦੀ ਰਸਮ ਮੰਦਿਰ ਦੇ ਸਰਪ੍ਰਸਤ ਅਨਿਲ ਪ੍ਰਸਾਰ, ਅਮਰੀਸ਼ ਬਗਾ, ਗੁਰਦੀਪ ਮਹਿਤਾ, ਹਰੀਸ਼ ਜਿੰਦਲ ਵਲੌ ਅਦਾ ਕੀਤੀ ਗਈ।ਬਾਘ ਸਿੰਘ ਮਾਰਕੀਟ ਦੇ ਮਾਲਿਕ ਅੰਮ੍ਰਿਤ ਰਾਜ ਗਿੱਲ ਅਤੇ ਮਾਰਕੀਟ ਪ੍ਰਧਾਨ ਅਤੇ ਮੰਦਿਰ ਦੇ ਸੀਨੀਅਰ ਮੈਂਬਰ ਡਾਕਟਰ ਮਿੰਟੂ ਵਿਸ਼ੇਸ਼ ਤੌਰ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਮੰਦਿਰ ਦੇ ਸੀਨੀਅਰ ਮੈਂਬਰ ਡਾਕਟਰ ਮਿੰਟੂ ਨੇ ਦੱਸਿਆ ਕਿ ਮੰਦਿਰ ਕਮੇਟੀ ਵੱਲੋਂ ਹਰ ਸਾਲ ਦੀ ਤਰਾਂ ਮਾਤਾ ਰਾਣੀ ਚਿੰਤਪੁਰਨੀ ਹਿਮਾਚਲ ਪ੍ਰਦੇਸ਼ ਜਾਣੇ ਵਾਲੇ ਮਾਤਾ ਰਾਣੀ ਦੇ ਭਗਤਾ ਲਈ 28 ਜੁਲਾਈ ਤੌ 07 ਅਗਸਤ ਤੱਕ  ਲੰਗਰ ਲਗਾਇਆ ਜਾ ਰਿਹਾ ਹੈ।  ਮਾਤਾ ਦੇ ਭਗਤਾਂ ਲਈ ਰਹਿਣ ਦਾ ਵੀ ਪ੍ਰਬੰਧ ਮੰਦਿਰ ਵਲੌ ਕੀਤਾ ਜਾਂਦਾ ਹੈ।ਇਸ ਮੌਕੇ ਸੰਜੀਵ ਹੈਪੀ,ਵਿਸ਼ਾਲ ਲਾਡੀ,ਪਰਵੀਨ ਸ਼ਰਮਾ, ਸਚਿਨ ਅਰੋੜਾ,ਮਦਨ ਲਾਲ ਮੋਂਗਾ,ਸੁਨੀਲ ਮੋਂਗਾ, ਸੰਜੀਵ ਕਾਲਾ,ਜਗਦੀਸ਼,ਕ੍ਰਿਸ਼ਨ ਵਰਮਾ,ਰੋਹਿਤ ਬਾਂਸਲ, ਪਵਨ ਕੁਮਾਰ,ਸੋਨੂੰ ਗਰੋਵਰ,ਗਾਬਾ ਜੀ ਅਤੇ ਸਮੂਹ ਮੈਂਬਰ ਹਾਜਿਰ ਸਨ।

Post a Comment

0 Comments