ਨਸ਼ੀਲੀਆਂ ਗੋਲੀਆਂ ਬਰਾਮਦਗੀ ਕੇਸ ਚੋਂ ਨਾਬਾਲਗ ਨੂੰ ਕੀਤਾ ਬਰੀ।

 ਨਸ਼ੀਲੀਆਂ ਗੋਲੀਆਂ ਬਰਾਮਦਗੀ ਕੇਸ ਚੋਂ ਨਾਬਾਲਗ ਨੂੰ ਕੀਤਾ ਬਰੀ।

ਮਾਨਸਾ 27 ਜੁਲਾਈ ਗੁਰਜੰਟ ਸਿੰੰਘ ਬਾਜੇਵਾਲੀਆਂ 

ਸਥਾਨਕ ਜੁਵਨਾਈਲ ਜਸਟਿਸ ਬੋਰਡ ਵੱਲੋਂ ਐਨ. ਡੀ. ਪੀ. ਐਸ.  ਐਕਟ ਦੇ ਇੱਕ ਕੇਸ ਵਿਚ ਨਾਬਾਲਗ ਨੂੰ ਬਰੀ ਕੀਤਾ ਗਿਆ ਹੈ।

ਥਾਣਾ ਸਿਟੀ ਬੁਢਲਾਡਾ ਵੱਲੋਂ ਇੱਕ ਨਾਬਾਲਗ ਬੱਚੇ ਤੇ ਮੁੱਕਦਮਾ ਨੰਬਰ 1 ਮਿਤੀ 1 ਜਨਵਰੀ 2020 ਨੂੰ ਦਰਜ ਕੀਤਾ ਸੀ। ਜਿਸ ਤਹਿਤ ਪੁਲਿਸ ਵੱਲੋਂ ਉਕਤ ਨਾਬਾਲਗ ਤੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਦਿਖਾਈਆਂ ਗਈਆਂ ਸਨ। ਪੁਲਿਸ ਦੀ ਕਹਾਣੀ ਮੁਤਾਬਕ ਉਕਤ ਨਾਬਾਲਗ ਆਪਣੇ ਦੋ ਹੋਰ ਸਾਥੀਆਂ ਨਾਲ ਮੋਟਰਸਾਇਕਲ ਤੇ ਗੁਰੂ ਨਾਨਕ ਕਾਲਜ਼ ਬੁਢਲਾਡਾ ਕੋਲ ਆ ਰਿਹਾ ਸੀ। ਜਿੰਨਾਂ ਨੂੰ ਪੁਲਿਸ ਵੱਲੋਂ ਰੋਕਆਿ ਗਿਆ ਅਤੇ ਉਹਨਾਂ ਦੀ ਤਲਾਸ਼ੀ ਲਈ ਗਈ। ਉਹਨਾਂ ਦੇ ਮੋਟਰਸਾਇਕਲ ਤੇ ਬੰਨੇ ਲਿਫਾਫੇ ਵਿਚੋਂ ਉਕਤ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ਤਹਿਤ ਪੁਲਿਸ ਵੱਲੋਂ ਜੇਰ ਧਾਰਾ 22/29/61/85 NDPS Act ਦਾ ਪਰਚਾ ਨਾਬਾਲਗ ਸਮੇਤ ਦੋ ਹੋਰ ਵਿਅਕਤੀਆਂ ਤੇ ਦਰਜ ਕੀਤਾ ਸੀ। ਪੁਲਿਸ ਵੱਲੋਂ ਚਲਾਣ ਪੇਸ਼ ਕਰਨ ਤੇ ਨਾਬਾਲਗ ਦੇ ਕੇਸ ਦੀ ਸੁਣਵਾਈ ਜੁਵਨਾਈਲ ਜਸਟਿਸ ਬੋਰਡ ਵਿਚ ਹੋਈ । ਜੁਵਨਾਈਲ ਜਸਟਿਸ ਬੋਰਡ ਦੇ ਪ੍ਰਧਾਨ ਮੈਂਬਰ ਸ੍ਰੀ ਹਰਪ੍ਰੀਤ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਨੇ ਬਹਿਸ ਦੌਰਾਨ ਨਾਬਾਲਗ ਦੀ ਵਕੀਲ ਐਡਵੋਕੇਟ ਬਲਵੀਰ ਕੌਰ ਦੀਆਂ ਦਲੀਲਾਂ ਅਤੇ ਰੱਖੇ ਪੱਖ ਨਾਲ ਸਹਿਮਤ ਹੁੰਦੇ ਹੋਏ ਨਾਬਾਲਗ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ।

Post a Comment

0 Comments