ਐਂਟੀ ਕਰੱਪਸ਼ਨ ਬਿਊਰੋ ਇੰਡੀਆ ਪੰਜਾਬ ਅਤੇ ਨਗਰ ਸੁਧਾਰ ਸਭਾ ਵੱਲੋਂ ਸ਼ਲਾਗ ਜੋਗ ਕਦਮ ਚੁੱਕਿਆ ਗਿਆ

 ਐਂਟੀ ਕਰੱਪਸ਼ਨ ਬਿਊਰੋ ਇੰਡੀਆ ਪੰਜਾਬ ਅਤੇ ਨਗਰ ਸੁਧਾਰ ਸਭਾ  ਵੱਲੋਂ  ਸ਼ਲਾਗ ਜੋਗ ਕਦਮ ਚੁੱਕਿਆ ਗਿਆ  


ਬੁਢਲਾਡਾ:-(ਦਵਿੰਦਰ ਕੋਹਲੀ)
ਪੰਜਾਬ ਐਂਟੀ ਕੁਰੱਪਸ਼ਨ  ਬਿਊਰੋ ਆਫ ਇੰਡੀਆ  ਵੱਲੋਂ  ਸਥਾਨਕ ਬੁਢਲਾਡਾ ਸ਼ਹਿਰ ਦੇ  ਨਗਰ ਕੌਂਸਲ  ਦੀਆਂ ਦੁਕਾਨਾਂ  ਦਾ ਲਗਭਗ 93 ਦੁਕਾਨਾਂ ਦਾ ਕਿਰਾਇਆ  ਨਗਰ ਕੌਂਸਲ ਨੂੰ ਦਿੱਤਾ ਗਿਆ  ਇਸ ਦੇ ਸਹਿਯੋਗ ਦੇ ਵਿਚ ਨਗਰ ਸੁਧਾਰ ਸਭਾ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਮੌਕੇ ਬਿਊਰੋ ਵੱਲੋਂ ਸ਼ਹਿਰ ਦੇ ਐੱਸਡੀਐੱਮ  ਪ੍ਰਮੋਦ ਸਿੰਗਲਾ  ਅਤੇ ਈ ਓ  ਗੁਰਦਾਸ ਸਿੰਘ ਅਤੇ ਸ਼ਹਿਰ ਦੇ ਪ੍ਰਧਾਨ  ਸੁਖਪਾਲ ਸਿੰਘ ਬੈਂਸ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਅਤੇ ਕਿਹਾ ਅਸੀਂ ਸਮਾਜ ਭਲਾਈ ਦੇ ਕੰਮ ਦਿਨ ਰਾਤ ਕਰਦੇ ਰਹਾਂਗੇ ਕਿਤੇ ਵੀ ਕੋਈ ਅੜਚਣ ਆਉਂਦੀ ਅਤੇ ਅਸੀਂ ਤਨ ਮਨ ਧਨ ਨਾਲ ਪ੍ਰਸ਼ਾਸਨ ਦਾ   ਸਹਿਯੋਗ ਕਰਾਂਗੇ। ਇਸ ਮੌਕੇ  ਐਂਟੀ ਕੁਰੱਪਸ਼ਨ ਬਿਊਰੋ ਦੇ ਪੰਜਾਬ ਦੇ ਪ੍ਰਧਾਨ  ਸਿਕੰਦਰਜੀਤ ਸਿੰਘ,ਜ਼ਿਲ੍ਹਾ ਪ੍ਰਧਾਨ ਰਾਜ ਕ੍ਰਿਸ਼ਨ,ਅਵਤਾਰ,ਅਸ਼ੋਕ ,ਜਸਪਾਲ ਸਿੰਘ ਜੱਸੀ,ਗਿਆਨ ਚੰਦ ਨਗਰ ਸੁਧਾਰ ਸਭਾ ਦੇ ਸਵਰਣ ਜੀਤ ਸਿੰਘ ਦਲਿਓ  ਅਤੇ ਪ੍ਰੇਮ ਦੋਦੜਾ ਆਦਿ ਹਾਜ਼ਰ ਸਨ

Post a Comment

0 Comments