ਬਰਨਾਲਾ ਪੁਲਿਸ ਦੇ ਜਿਲਾ ਮੁਖੀ ਸੰਦੀਪ ਮਲਿਕ ਵਲੋਂ ਹੋਰਨਾਂ ਅਫਸਰਾਂ ਨਾਲ ਵਾਤਾਵਰਨ ਮੌਕੇ ਬੂਟੇ ਲਾਏ

 ਬਰਨਾਲਾ ਪੁਲਿਸ ਦੇ ਜਿਲਾ ਮੁਖੀ ਸੰਦੀਪ ਮਲਿਕ ਵਲੋਂ ਹੋਰਨਾਂ ਅਫਸਰਾਂ ਨਾਲ ਵਾਤਾਵਰਨ ਮੌਕੇ ਬੂਟੇ ਲਾਏ 


ਬਰਨਾਲਾ,27,ਜੁਲਾਈ /ਕਰਨਪ੍ਰੀਤ ਕਰਨ

ਪੰਜਾਬ ਸਰਕਾਰ ਵਲੋਂ ਹਰਿਆਵਲ ਧਰਤ ਲਹਿਰ ਤੇ ਵਾਤਾਵਰਨ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਣ  ਲਈ ਬਰਨਾਲਾ ਪੁਲਿਸ ਵਲੋਂ ਪੁਲਿਸ ਕਮਪਲੇਕ੍ਸ ਵਿਖੇ ਵੱਖ ਵੱਖ ਥਾਵਾਂ ਤੇ ਸਟਾਫ ਦੇ ਸਹਿਯੋਗ  ਸਦਕਾ ਵਾਤਾਵਰਨ ਸੁੱਧਤਾ ਦੇ ਸੈਂਕੜੇ  ਬੂਟੇ ਲਾਏ ਗਏ  ਇਸ ਮੌਕੇ ਐੱਸ ਐੱਸ ਪੀ ਸੰਦੀਪ ਮਲਿਕ ਨੇ ਕਿਹਾ ਕਿ ਮਾਨਯੋਗ ਡੀ ਜੀ ਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਦੇ ਥਾਣਿਆਂ,ਚੌਕੀਆਂ ਵਿਖੇ  ਬੂਟੇ ਲਾਏ ਜਾ ਰਹੇ ਹਨ ਜਿਸ ਸੰਬੰਧੀ  ਸਭਨਾ ਨੂੰ ਤਾਕੀਦ ਕੀਤੀ ਗਈ ਹੈ !  ਉਹਨਾਂ ਕਿਹਾ ਕਿ ਅੰਨੇਵਾਹ ਦਰੱਖਤਾਂ ਦੀ ਕਟਾਈ  ਕਾਰਨ ਅਗਾਮੀ ਨਸਲਾਂ ਲਈ ਘਾਤਕ ਹੈ  ਤਾਪਮਾਨ ਚ ਰੋਜਾਨਾ ਪਾਰਾ ਵੱਧ ਰਿਹਾ ਹੈ ਤੇ ਲੋਕੀਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ! ਲੋੜ ਹੈ ਪਲੀਤ ਹੋ ਚੁੱਕੇ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਾ ਕੇ ਪੂਰਾ ਕੀਤਾ ਜਾਵੇ  ਧਰਤੀ ਤੇ ਲੱਗੇ ਰੁੱਖਾਂ ਦਾ ਫਾਇਦਾ ਸਾਡੀਆਂ ਆਉਣ ਵਾਲਿਆਂ ਨਸਲਾਂ ਨੂੰ ਹੋਵੇਗਾ ਅੱਜ ਨਿਮ,ਡੇਕ ,ਬਰੋਟਾ,ਜਾਮਨ ਅਮਲਤਾਸ ,ਸੁਹੰਜਨਾ ਸਹਿਤ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਐਸ ਪੀ ਐਚ ਮੇਜਰ ਸਿੰਘ ,ਐਸ ਪੀ.ਡੀ ਰਮਨੀਸ਼ ਚੌਧਰੀ,ਡੀ ਐੱਸ ਪੀ ਡੀ ਸੰਦੀਪ ਵਢੇਰਾ,ਡੀ ਐੱਸ ਪੀ ਸਿਟੀ ਸਤਵੀਰ ਸਿੰਘ ਹਾਜਿਰ ਸਨ !

Post a Comment

0 Comments