ਪਿਛਲੀਆਂ ਸਰਕਾਰਾਂ ਵਾਂਗ 'ਆਪ' ਨੇ ਵੀ ਇਨਲਿਸਟਮੈਂਟ ਕਾਮਿਆਂ ਨੂੰ ਕੀਤਾ ਅੱਖੋਂ ਪਰੋਖੇ --- ਆਗੂ

 


ਸ਼ਾਹਕੋਟ 02 ਜੁਲਾਈ (ਲਖਵੀਰ ਵਾਲੀਆ) :-  ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਮਾਨ,ਸੂਬਾ ਚੇਅਰਮੈਨ ਸੰਦੀਪ ਕੁਮਾਰ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ, ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ, ਸੂਬਾ ਪ੍ਰਚਾਰਕ ਸਕੱਤਰ ਇੰਦਰਜੀਤ ਸਿੰਘ ਕਪੂਰਥਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਪੰਜਾਬ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਗੱਲ ਕਰਦਿਆਂ ਹਨ ਤੇ ਐਕਟ ਵੀ ਬਣ ਜਾਦੇ ਹਨ, ਪਰ ਹਰ ਵਾਰ ਇਹ ਖਰੜਾ ਸਿਆਸਤ ਦੀ ਭੇਟ ਚੜ੍ਹ ਜਾਦਾਂ ਹੈ।ਉਨ੍ਹਾਂ ਕਿਹਾ ਕਿ ਵੈਲਫੇਅਰ ਐਕਟ 2016 ਦੀ ਗੱਲ ਕਰੀਏ ਤਾਂ ਉਸ ਐਕਟ ਨੂੰ ਜਾਰੀ ਕਰਵਾਉਣ ਲਈ ਵੀ ਇਨਲਿਸਟਮੈਂਟ ਕਾਮਿਆਂ ਨੇ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਲਾ ਮਿਸਾਲ ਸੰਘਰਸ਼ ਕੀਤੇ ਤੇ ਪੁਲਿਸ ਦਾ ਜਬਰ ਆਪਣੇ ਸਿਰ ਤੇ ਹਢਾਇਆ ਪਰ ਉਹ ਐਕਟ ਵੀ ਸਿਆਸਤ ਦੀ ਭੇਟ ਚੜ ਗਿਆ,ਚੰਨੀ ਸਰਕਾਰ ਦਾ 36000 ਮੁਲਾਜ਼ਮ ਰੈਗੂਲਰ ਕਰਨ ਵਾਲਾ ਬਿੱਲ ਵੀ ਇੱਕ ਮਜਾਕ ਬਣਕੇ ਰਹਿ ਗਿਆ, ਹੁਣ ਗੱਲ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ  ਕਰੀਏ ਤਾਂ ਉਨ੍ਹਾਂ ਵੱਲੋਂ ਵੀ ਬਣਾਏ ਜਾ ਰਹੇ ਐਕਟ ਵਿਚੋਂ ਇਨਲਿਸਟਮੈਂਟ ਕਾਮਿਆਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।ਕਿਉਂਕਿ ਡਿਪਾਰਟਮੈਂਟ ਵੱਲੋਂ ਮੰਗੇ ਜਾ ਰਹੇ ਠੇਕਾ ਕਾਮਿਆਂ ਦੇ ਡਾਟੇ ਵਿਚੋਂ ਵੀ ਇਨਲਿਸਟਮੈਂਟ ਕਾਮਿਆਂ ਦੀ ਕੈਟਾਗਿਰੀ ਦਾ ਕੋਈ ਜਿਕਰ ਨਹੀਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਪਰ ਮੁਲਾਜ਼ਮਾਂ ਨੂੰ ਬਹੁਤ ਉਮੀਦਾਂ ਸਨ,ਵੱਡੀ ਗਿਣਤੀ  ਪਰਿਵਾਰਾਂ ਤੇ ਬੱਚਿਆਂ ਸਮੇਤ ਮੋਰਚੇ ਬਣਾਕੇ ਸੰਘਰਸ਼ ਦੇ ਮੈਦਾਨ ਵਿੱਚ ਡੱਟੇ ਲੋਕ ਸਰਕਾਰ ਨੂੰ ਨਹੀਂ ਦਿਖਦੇ ਉਨ੍ਹਾਂ ਕਿਹਾ ਕਿ ਇਹ ਐਕਟ ਵੀ ਪਿਛਲੀਆਂ ਸਰਕਾਰ ਵਾਂਗ ਸਿਆਸੀ ਸਟੰਟ ਨਾ ਬਣਕੇ ਨਾ ਰਹਿ ਜਾਵੇ।ਸਰਕਾਰ ਇਨਲਿਸਟਮੈਂਟ ਕਾਮਿਆਂ ਨੂੰ ਵੀ ਪਹਿਲ ਦੇ ਅਧਾਰਿਤ ਐਕਟ ਵਿੱਚ ਸਾਮਲ ਕਰੇ ਤੇ ਜਲ ਸਪਲਾਈ ਵਿਭਾਗ ਨੂੰ ਇਨਲਿਸਟਮੈਂਟ ਕਾਮਿਆਂ ਦੀ ਡਿਟੇਲ ਭੇਜਣ ਦੀ ਹਦਾਇਤ ਜਾਰੀ ਕੀਤੀ ਜਾਵੇ ਨਹੀਂ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀ ਵੱਲੋਂ ਤਹਿਸੀਲ ਪੱਧਰ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਪੁਤਲੇ ਫੂਕਣ ਤੋਂ ਬਾਅਦ ਲਾ ਮਿਸਾਲ ਸੰਘਰਸ਼ ਉਲੀਕੇ ਜਾਣਗੇ,ਸਰਕਾਰ ਲੋਕਾਂ ਦੇ ਸੰਘਰਸ਼ ਦਾ ਸਾਮਣਾ ਕਰਨ ਲਈ ਤਿਆਰ ਰਹੇ।

Post a Comment

0 Comments