*ਵਿਦਿਆ ਮੰਦਰ ਬੁਢਲਾਡਾ ਵਿਚ ਲਗਾਇਆ ਗਿਆ ਦਕਸ਼ਤਾ ਵਰਗ*


ਬੁਢਲਾਡਾ (ਕੋਹਲੀ)
ਸ੍ਰੀ ਹਿੱਤ ਅਭਿਲਾਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਬੁਢਲਾਡਾ ਵਿੱਚ ਕੁਆਰਡੀਨੇਟਰ ਪਾਇਲ ਜੀ,ਰਾਜ ਕਮਲ ਜੀ ਦੀ ਦੇਖ ਰੇਖ ਵਿੱਚ ਦਕਸ਼ਤਾ ਵਰਗ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ਸਰਸਵਤੀ ਵੰਦਨਾ ਤੋਂ ਕੀਤੀ ਗਈ। ਇਸ ਦਕਸ਼ਤਾ ਵਰਗ ਵਿੱਚ ਪੰਜ ਸਤਰ ਰੱਖੇ ਗਏ। ਇਸ ਵਿੱਚ ਵੱਖ-ਵੱਖ ਅਧਿਆਪਕਾਂ ਨੇ ਦਿੱਤੇ ਹੋਏ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ। ਜਿਵੇਂ ਕਿ ਯੋਗ, ਬੌਧਿਕ ਵਿਕਾਸ, ਰਾਸ਼ਟਰ ਸਿੱਖਿਆ ਪ੍ਰਣਾਲੀ,  ਪੁਰਾਣੇ ਖੇਡ ਅਤੇ ਸਕੂਲ ਪ੍ਰਤੀ ਇਕ ਅਧਿਆਪਕ ਦੀ ਜ਼ਿੰਮੇਵਾਰੀ।  ਸਕੂਲ ਪ੍ਰਤੀ ਇਕ ਅਧਿਆਪਕ ਦੀ ਜਿੰਮੇਵਾਰੀ ਬਾਰੇ ਦੀਦੀ ਪਾਇਲ ਜੀ ਨੇ ਪੂਰੇ ਵਿਸਥਾਰ ਪੂਰਵਕ ਦੱਸਿਆ।ਚਾਰ ਸਤਰਾਂ ਤੋਂ ਬਾਅਦ ਅਧਿਆਪਕਾਂ ਵੱਲੋਂ ਸਹਿਭੋਜ ਕੀਤਾ ਗਿਆ। ਸੁਖਨਾ ਮੰਤਰ ਦੇ ਨਾਲ ਦਕਸ਼ਤਾ ਵਰਗ ਦੀ ਸਮਾਪਤੀ ਕੀਤੀ ਗਈ।

Post a Comment

0 Comments