ਐੱਸ.ਐੱਸ.ਡੀ ਕਾਲਜ ਬਰਨਾਲ਼ਾ ਵਿਦਿਆਰਥੀਆਂ ਲਈ ਬਣਿਆ ਆਸ ਡੀ ਕਿਰਨ ਮਨੇਜਮੈਂਟ ਵੱਲੋਂ ਫੀਸਾਂ 'ਚ ਭਾਰੀ ਛੂਟ

 ਐੱਸ.ਐੱਸ.ਡੀ ਕਾਲਜ ਬਰਨਾਲ਼ਾ ਵਿਦਿਆਰਥੀਆਂ ਲਈ ਬਣਿਆ ਆਸ ਡੀ ਕਿਰਨ ਮਨੇਜਮੈਂਟ ਵੱਲੋਂ ਫੀਸਾਂ 'ਚ ਭਾਰੀ ਛੂਟ


ਬਰਨਾਲਾ,29, ਜੁਲਾਈ /ਕਰਨਪ੍ਰੀਤ ਕਰਨ/
-:ਅੱਜ ਦੀ ਅੱਤ ਦੀ ਮਹਿੰਗੀ ਵਿੱਦਿਆ ਨੇ ਸਭ ਵਰਗਾਂ ਦੇ ਹੱਥ ਖੜੇ ਕਰਕੇ ਰੱਖ ਦਿੱਤੇ ਪਰੰਤੂ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਲਈ ਆਸ ਦੀ ਕਿਰਨ ਬਣਿਆ ਐੱਸ.ਐੱਸ.ਡੀ ਕਾਲਜ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਮੁਹਈਆ ਕਰਵਾ ਰਿਹਾ ਹੈ  ! ਜਨਰਲ ਅਤੇ ਹੋਰ ਕਈ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਕਾਲਜਾਂ ਦੀਆਂ ਫੀਸਾਂ ਜਿਆਦਾ ਹੋਣ ਕਰਕੇ ਅੱਗੇ ਪੜਾਈ ਜਾਰੀ ਰੱਖਣ ਵਿੱਚ ਇਸ ਲਈ ਦਿੱਕਤਾਂ ਆ ਜਾਂਦੀਆਂ ਹਨ ਇਸ ਲਈ ਐੱਸ.ਐੱਸ.ਡੀ ਕਾਲਜ ਦੀ ਮੈਨੇਜਮੈਂਟ ਨੇ ਇਹਨਾਂ ਵਿਦਿਆਰਥੀਆਂ ਲਈ ਫੀਸਾਂ ਵਿੱਚ ਭਾਰੀ ਛੂਟ ਦੇਣ ਦਾ ਐਲਾਨ ਕੀਤਾ ਹੈ | ਐੱਸ.ਡੀ ਸਭਾ (ਰਜਿ:)  ਬਰਨਾਲ਼ਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਇਹ ਐਲਾਨ ਕੀਤਾ ਹੈ ਕਿ ਜਨਰਲ ਅਤੇ ਓ.ਬੀ.ਸੀ ਵਰਗ ਦੇ ਜਿਹਨਾਂ ਵਿਦਿਆਰਥੀਆਂ ਨੇ ਬਾਰਵੀਂ ਕਲਾਸ ਦੀਆਂ ਪ੍ਰੀਖਿਆਵਾਂ ਵਿੱਚੋਂ 90 ਫੀਸਦੀ ਅੰਕ ਪ੍ਰਾਪਤ ਕੀਤੇ ਹਨ, ਐੱਸ.ਐੱਸ.ਡੀ ਕਾਲਜ ਵੱਲੋਂ ਉਹਨਾਂ ਦੀ 50 ਫੀਸਦੀ ਟਿਊਸ਼ਨ ਫੀਸ ਮੁਆਫ ਕੀਤੀ ਜਾਵੇਗੀ | ਉਹਨਾਂ ਦੱਸਿਆ ਕਿ ਐਸ.ਸੀ ਵਰਗ ਦੇ ਜਿਹੜੇ ਵਿਦਿਆਰਥੀਆਂ ਨੂੰ  ਕਿਸੇ ਕਾਰਨ ਸਕਾਲਰਸ਼ਿਪ ਨਹੀਂ ਮਿਲੀ, ਉਹ ਵੀ ਇਸ ਸਕੀਮ ਦਾ ਲਾਭ ਲੈ ਸਕਣਗੇ | ਇਸ ਦੇ ਨਾਲ ਹੀ ਐੱਸ.ਡੀ ਸਭਾ (ਰਜਿ:) ਬਰਨਾਲ਼ਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਇਹ ਵੀ ਐਲਾਨ ਕੀਤਾ ਕਿ ਉਪਰੋਕਤ ਵਰਗ ਦੇ ਜਿਹਨਾਂ ਵਿਦਿਆਰਥੀਆਂ ਨੇ ਆਪਣੀਆਂ ਪ੍ਰੀਖਿਆਵਾਂ ਵਿੱਚੋਂ 95 ਫੀਸਦੀ ਅੰਕ ਪ੍ਰਾਪਤ ਕੀਤੇ ਹਨ, ਉਹਨਾਂ ਵਿਦਿਆਰਥੀਆਂ ਦੀ 75 ਫੀਸਦੀ ਟਿਊਸ਼ਨ ਫੀਸ ਮੁਆਫ਼ ਕੀਤੀ ਜਾਵੇਗੀ | ਐੱਸ.ਐੱਸ.ਡੀ ਕਾਲਜ ਵੱਲੋਂ ਫੀਸਾਂ ਵਿੱਚ ਦਿੱਤੀ ਜਾ ਰਹੀ ਇਸ ਭਾਰੀ ਛੂਟ ਦਾ ਲਾਭ 10 ਅਗਸਤ ਤੱਕ ਦਾਖਲਾ ਲੈਣ ਵਾਲੇ ਵਿਦਿਅਰਥੀ ਲੈ ਸਕਦੇ ਹਨ | ਇਥੇ ਇਹ ਵੀ ਵਰਨਣਯੋਗ ਹੈ ਕਿ ਇਹ ਲਾਭ ਸਿਰਫ਼ ਕਾਲਜ ਵਿੱਚ ਨਵਾਂ ਦਾਖਲਾ ਲੈਣ ਵਾਲੇ ਵਿਦਿਆਰਥੀ ਹੀ ਲੈ ਸਕਦੇ ਹਨ | ਇਸ ਮੌਕੇ ਐੱਸ ਐੱਸ ਡੀ ਕਾਲਜ ਦੇ ਵਾਇਸ ਪਿ੍ੰਸੀਪਲ ਭਾਰਤ ਭੂਸ਼ਨ, ਡੀਨ ਨੀਰਜ ਸ਼ਰਮਾ, ਐਸ.ਡੀ ਸਭਾ ਵਿਦਿਅੱਕ ਸੰਸਥਾਵਾਂ ਦੇ ਪ੍ਰਬੰਧਕ ਮਨੀਸ਼ੀ ਦੱਤ ਸ਼ਰਮਾ, ਪ੍ਰੋ: ਦਲਬੀਰ ਕੌਰ, ਪ੍ਰੋ: ਉਪਕਾਰ ਸੰਧੂ, ਪ੍ਰੋ: ਸੁਨੀਤਾ ਗੋਇਲ, ਪ੍ਰੋ: ਵਿਕਰਮ ਸਿੰਘ (ਡਾ:), ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਕਰਨੈਲ ਸਿੰਘ ਆਦਿ ਹਾਜਰ ਸਨ |

Post a Comment

0 Comments