ਮਾਨਸੂਨ ਸਿਰ ਤੇ ਡਿਪਟੀ ਕਮਿਸ਼ਨਰ ਵੱਲੋਂ ਹੁਣ ਹੜਾਂ ਕਾਰਨ ਕਿਸੇ ਵੀ ਸੰਭਾਵੀ ਸਥਿਤੀ ਨਾਲ ਯੋਜਨਾਬੱਧ ਢੰਗ ਨਾਲ ਨਜਿੱਠਣ ਲਈ ਦਿਸ਼ਾ ਨਿਰਦੇਸ਼ ਜਾਰੀ

 ਨਗਰ ਕੌਂਸਲ ਨੂੰ ਨਹਿਰੂ ਬੁੱਤ ਤੋਂ ਜਾਂਦਾ ਗੰਦਾ ਨਾਲਾ ਕੱਚਾ ਕਾਲਜ ਰੋਡ ਨੂੰ ਪਾਰ ਕਰਦਿਆਂ ਬਾਜਾਖਾਨਾ ਰੋਡ ਤੋਂ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਜਿਸ ਦੀ ਸਫਾਈ ਕਰਨ ਦੀ ਸ਼ਾਇਦ ਨਗਰ ਕੌਂਸਲ ਵਲੋਂ ਲੋੜ ਨਹੀਂ ਸਮਝੀ 


ਬਰਨਾਲਾ 3,ਜੁਲਾਈ /ਕਰਨਪ੍ਰੀਤ ਧੰਦਰਾਲ /
-ਬਰਸਾਤਾਂ ਦਾ ਮੌਸਮ ਸਿਰ ਤੇ ਹੈ ਭਾਵੇਂ ਬਰਸਾਤੀ ਮੌਸਮ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਬਰਨਾਲੇ ਵਲੋਂ ਹੜ੍ਹ ਸੰਭਾਵੀ ਸਥਿਤੀ ਨਾਲ ਨਿੱਬੜ ਲਈ ਵਿਓਂਤਬੰਦੀ ਕੀਤੀ ਗਈ ਹੈ.ਪਰੰਤੂ ਨਗਰ ਕੌਂਸਲ ਵਲੋਂ ਇਸ ਨੂੰ ਦਰਕਿਨਾਰ ਕਰਦਿਆਂ ਟਿੱਚ ਸਮਝਿਆ ਜਾ ਰਿਹਾ ਹੈ 1 ਜਿਸ ਦੀ ਤਾਜਾ  ਮਿਸ਼ਾਲ ਬਰਨਾਲਾ ਦੇ ਨਹਿਰੂ ਬੁੱਤ ਤੋਂ ਜਾਂਦਾ ਗੰਦਾ ਨਾਲਾ ਕੱਚਾ ਕਾਲਜ ਰੋਡ ਨੂੰ ਪਾਰ ਕਰਦਿਆਂ ਬਾਜਾਖਾਨਾ ਰੋਡ ਤੋਂ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਅੱਪੜਦਾ ਹੈ ! ਜਿਸ ਦੀ ਸਫਾਈ ਕਰਨ ਦੀ ਸ਼ਾਇਦ ਨਗਰ ਕੌਂਸਲ ਵਲੋਂ ਲੋੜ ਨਹੀਂ ਸਮਝੀ ਜਾਂਦੀ ! ਜਿਸ ਦੇ ਬੰਦ ਹੋਣ ਨਾਲ ਸਾਰਾ ਸ਼ਹਿਰ ਗੰਦਗੀ ਨਾਲ ਭਰ ਸਕਦਾ ਹੈ !   ਨਹੀਂ ਹੋਈ ਜਦੋਂ *ਮੀਡਿਆ ਟੀਮ ਨੇ ਦੌਰਾ ਕੀਤਾ ਤਾਂ ਨਾਲੇ ਦੀ ਗੰਦਗੀ  ਠੇਕੇਦਾਰ ਦੇ ਟੈਂਡਰ ਰਹੀ ਸਫਾਈ ਦਾ ਮੁਹੰ  ਚਿੜਾਹ ਰਹੀ ਹੈ ! 

ਏਨਾ ਬੁਰਾ ਹਾਲ ਸੀ ਕਿ ਓਵਰਫਲੋ ਨਾਲ ਜਿਵੇਂ ਕਈ ਸਾਲਾਂ ਤੋਂ ਸਫਾਈ ਨੂੰ ਤਰਸ ਰਿਹਾ ਹੋਵੇ ! 

                  ਮੀਂਹ ਦੇ ਪਾਣੀ ਦਾ ਮਾਰੂ ਪ੍ਰਭਾਵ ਪੈਣ ਦੀ ਸੰਭਾਵਨਾ ਜਤਾਉਂਦਿਆਂ  ਰਜਬਾਹੇ ਤੋਂ ਇਲਾਵਾ ਬਰਸਾਤੀ ਨਾਲਿਆਂ, ਨਦੀਆਂ ਆਦਿ ਵਿੱਚੋਂ ਵਾਧੂ ਦੀ ਜੜ੍ਹੀ ਬੂਟੀ ਅਤੇ ਗੰਦਗੀ ਦੀ ਸਮੇਂ ਸਿਰ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਮੂਹ ਬਲਾਕ ਵਿਕਾਸ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਲੋੜ ਪੈਣ 'ਤੇ ਆਪਣੇ ਅਧਿਕਾਰ ਖੇਤਰ ਵਿੱਚ ਜੇ.ਸੀ.ਬੀ ਮਸ਼ੀਨਾਂ ਦਾ ਪ੍ਰਬੰਧ ਰੱਖਣ। ਭਾਵੇਂ ਆਦੇਸ਼ ਦਿੱਤੇ ਹਨ ਪਰ ਲੱਗਦਾ ਹਵਾ ਚ ਹੀ ਨਾ ਲਟਕ ਜਾਣ 

                               ਓਧਰ ਸ਼ਹਿਰ ਦੇ ਕਈ ਵਾਰਡਾਂ ਵਿਚ ਪੀਣ ਵਾਲੇ ਸਾਫ ਪਾਣੀ ਦੇ ਪਾਈਪਾਂ ਵਿਚੋਂ ਸੀਵਰੇਜ ਦਾ ਗੰਦਾ ਮਿਕ੍ਸ ਹੋਇਆ ਗੰਦਾ ਪਾਣੀ ਆਉਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਦਸਾ ਹੈ  ਸੇਖਾ ਰੋਡ ਦੇ 20  ਨੰਬਰ ਵਾਰਡ ਨਿਵਾਸੀਆਂ ਵਲੋਂ ਨਗਰ ਕੌਂਸਲ ਖਿਲਾਫ ਨਾਹਰੇਵਾਜ਼ੀ ਕੀਤੀ ਗਈ !

Post a Comment

0 Comments