ਰਾਏਪੁਰ ਅਤੇ ਰਣਜੀਤਗਡ਼੍ਹ ਬਾਂਦਰਾ ਚ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਦੁਖੀ ਕਿਸਾਨ ਨੇ ਆਪਣਾ ਨਰਮਾ ਵਾਹਿਆ

 ਰਾਏਪੁਰ ਅਤੇ ਰਣਜੀਤਗਡ਼੍ਹ ਬਾਂਦਰਾ ਚ  ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਦੁਖੀ ਕਿਸਾਨ ਨੇ ਆਪਣਾ ਨਰਮਾ ਵਾਹਿਆ   


ਮਾਨਸਾ 26 ਜੁਲਾਈ (ਗੁਰਜੀਤ ਸ਼ੀਂਹ
  

ਗੁਲਾਬੀ ਸੁੰਡੀ ਦੇ  ਹਮਲੇ ਤੋਂ ਦੁਖੀ ਕਿਸਾਨ ਹਰ ਰੋਜ਼ ਆਪਣੇ ਪੁੱਤਾਂ ਵਾਂਗ ਪਾਲੇ ਨਰਮੇ ਨੂੰ ਹਜ਼ਾਰਾਂ ਰੁਪਏ ਲਗਾਉਣ ਦੇ ਬਾਵਜੂਦ ਦੁਖੀ ਹੋ ਕੇ ਵਾਹ ਰਹੇ ਹਨ। ਪਿੰਡ ਰਾਏਪੁਰ ਦੇ ਕਿਸਾਨ ਕਾਕਾ ਸਿੰਘ ਪੁੱਤਰ ਅਜਮੇਰ ਸਿੰਘ   ਕੂਕਾ ਨੇ ਆਪਣੇ 3ਕਿਲੇ ਨਰਮੇ ਨੂੰ ਵਾਹ ਦਿੱਤਾ ਹੈ,ਇਸੇ ਤਰ੍ਹਾਂ ਹੀ ਪਿੰਡ ਰਣਜੀਤਗਡ਼੍ਹ ਬਾਂਦਰਾ ਵਿੱਚ ਕਿਸਾਨ ਸੋਨਾ ਸਿੰਘ ਨੇ ਡੇਢ ਏਕੜ ਨਰਮਾ,ਸਰਦੂਲ ਸਿੰਘ ਨੇ ਇੱਕ ਏਕੜ ,ਜਗਸੀਰ ਸਿੰਘ ਜੱਗੀ ਖਾਲਸਾ ਨੇ ਇੱਕ ਏਕੜ,ਬਾਵਾ ਸਿੰਘ ਨੇ ਦੋ ਏਕੜ ਨਰਮਾ ਗੁਲਾਬੀ ਸੁੰਡੀ ਅਤੇ ਚਿੱਟੇ  ਤੇਲੇ ਨਾਲ ਖ਼ਰਾਬ ਹੋਣ ਤੇ ਵਾਹ ਦਿੱਤਾ ਹੈ।ਉਕਤ ਪੀਡ਼ਤ ਕਿਸਾਨਾਂ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ  ਜਿਸ ਕਰਕੇ ਅੱਜ ਕਿਸਾਨ ਆਪਣੀ ਬਰਬਾਦ ਹੋਈ ਫਸਲ ਤੋਂ ਤੰਗ ਹੋ ਕੇ ਕਰਜੇ ਦੀ ਭੇਂਟ ਚੜ੍ਹ ਕੇ  ਮਹਿਜ਼ ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ ਹੁੰਦਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਖ਼ਰਾਬ ਹੋਏ ਨਰਮੇ ਦੀ ਗਿਰਦਵਾਰੀ ਕਰਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ ।ਇਸ ਮੌਕੇ ਕਿਸਾਨ ਜੱਸੀ ਸਿੰਘ ,ਅਮਰੀਕ ਸਿੰਘ ਅਤੇ ਮਨਦੀਪ ਸਿੰਘ  ਆਦਿ ਹਾਜ਼ਰ ਸਨ ।  ਫੋਟੋ ..ਪਿੰਡ ਰਾਏਪੁਰ ਦੇ ਕਿਸਾਨ ਨਰਮਾ ਵਾਹੁਦੇ ਹੋਏ

Post a Comment

0 Comments