ਬੀਰੇਵਾਲਾ ਜੱਟਾਂ ਚ ਚਿੱਟੇ ਨਸੇ ਨਾਲ ਦਸ ਦਿਨਾਂ ਚ ਹੋਈਆਂ ਦੋ ਮੌਤਾਂ ਮਾਮਲਾ ਦਰਜ ਮਾਮਲਾ ਦਰਜ , ਪੰਜਾਬ ਸਰਕਾਰ ਹਰ ਫਰੰਟ ਤੇ ਫੇਲ :ਮਿਲਖਾ

  


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 10 ਜੁਲਾਈ    ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਮੁਹਿੰਮ ਦੀ ਪੋਲ ਉਸ ਸਮੇਂ ਖੁੱਲ੍ਹਦੀ ਵੇਖਣ ਨੂੰ ਮਿਲੀ ਜਦੋਂ ਪੰਜਾਬ ਚ  ਪੰਜਾਬ ਚ ਚਿੱਟੇ ਨਸ਼ੇ ਦੀ ਭੇਂਟ ਚੜ੍ਹ ਰਹੇ ਨੌਜਵਾਨਾਂ ਦੀ ਧੜਾਧੜ ਮੌਤ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ ।ਹਾਸਲ ਵੇਰਵਿਆਂ ਅਨੁਸਾਰ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਬੀਰੇਵਾਲਾ ਜੱਟਾਂ ਵਿਖੇ ਪਿਛਲੇ 10 ਦਿਨਾ ਤੋ ਦੋ ਵਿਅਕਤੀਆਂ ਦੀ ਚਿੱਟੇ ਨਸੇ ਨਾਲ  ਮੌਤ ਹੋਣ ਦੀ ਦੁਖਦਾਈ ਖਬਰ ਹੈ।ਪੁਲਸ ਥਾਣਾ ਜੌੜਕੀਆਂ ਦੇ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਬੀਰੇਵਾਲਾ ਜੱਟਾਂ 1 ਜੁਲਾਈ 2022 ਨੂੰ ਆਪਣੇ ਦੋਸਤਾਂ ਨਾਲ ਸਵੇਰੇ ਦਸ ਵਜੇ ਘਰੋਂ ਚਲਿਆ ਗਿਆ ।ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਬੇਹੋਸ਼ੀ ਦੀ ਹਾਲਤ ਚ ਕੁਸਲਾ ਨਹਿਰ ਤੋਂ ਲਿਆਂ ਕਿ ਇਲਾਜ ਲਈ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ।ਉਥੇ ਕੁਝ ਦਿਨ ਜ਼ੇਰੇ ਇਲਾਜ ਦੌਰਾਨ ਉਸ ਦੀ ਹਾਲਤ ਵਿਗੜਨ ਤੇ ਡੀਐਮਸੀ ਲੁਧਿਆਣਾ ਵਿੱਚ ਰੈਫਰ ਕਰ ਦਿੱਤਾ ਗਿਆ।ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਹੈ।ਮਿ੍ਰਤਕ ਹਰਜੀਤ ਸਿੰਘ ਉਰਫ਼ ਕਾਲਾ ਦੀ ਪਤਨੀ  ਨੇ ਪੁਲਸ ਥਾਣਾ ਜੌੜਕੀਆਂ ਵਿਖੇ ਲਿਖਾਏ ਬਿਆਨਾਂ ਚ ਦੱਸਿਆ ਕਿ ਉਨ੍ਹਾਂ ਦੇ ਪਤੀ ਹਰਜੀਤ ਸਿੰਘ ਨੂੰ ਇਕ ਰੰਜਿਸ਼ ਤਹਿਤ ਜਾਣ ਬੁੱਝ ਕੇ ਸੁਖਵਿੰਦਰ ਸਿੰਘ  ਪੁੱਤਰ ਜਗਰੂਪ ਸਿੰਘ,ਗਗਨਦੀਪ ਸਿੰਘ ਉਰਫ਼ ਗਗਨਾ ਪੁੱਤਰ ਬਲਦੇਵ ਸਿੰਘ ਵਾਸੀਆਨ ਬੀਰੇਵਾਲਾ ਜੱਟਾਂ ਘਰੋਂ ਲੈ ਗਏ ਸਨ।ਉਸ ਨੂੰ ਨਸ਼ੇ ਦੀ ਹਾਲਤ ਚ ਬੇਹੋਸ਼ ਹੋਏ ਨੂੰ  ਨਹਿਰ ਪਾਸ ਸੁੱਟ ਗਏ।ਉਨ੍ਹਾਂ ਉਕਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਪੁਲਸ ਥਾਣਾ ਜੌੜਕੀਆਂ ਨੇ ਮ੍ਰਿਤਕ ਹਰਜੀਤ ਸਿੰਘ ਪੁੱਤਰ ਸੋਹਣ ਸਿੰਘ  ਦੀ ਪਤਨੀ  ਹੁਸਨਪ੍ਰੀਤ ਕੌਰ ਦੇ ਬਿਆਨਾਂ ਤੇ ਉਕਤ ਦੋਨੋਂ ਵਿਅਕਤੀਆਂ ਤੇ  ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।ਜ਼ਿਕਰਯੋਗ ਹੈ ਕਿ ਅੱਠ ਦੱਸ ਦਿਨ ਪਹਿਲਾਂ ਵੀ ਪਿੰਡ ਬੀਰੇਵਾਲਾ ਜੱਟਾਂ ਦਾ ਨੋਜਵਾਨ ਕਿਰਪਾਲ ਸਿੰਘ ਪੁੱਤਰ ਲੀਲਾ ਸਿੰਘ ਦੀ ਖੇਡ ਗਰਾਊਂਡ ਚ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ ਹੈ ।ਇੱਥੇ ਪਿੰਡ ਬੀਰੇਵਾਲਾ ਜੱਟਾਂ ਦੀ ਪੰਚਾਇਤ ਨੇ ਦਿਨੋਂ ਦਿਨ ਵਧ ਰਹੇ ਨਸ਼ੇ ਨੂੰ ਧਿਆਨ ਚ ਰੱਖਦਿਆਂ ਕਿਸੇ ਵੀ ਨਸ਼ਾ ਕਰਨ ਜਾਂ ਵੇਚਣ ਵਾਲੇ ਵਿਅਕਤੀ ਦੀ ਮੱਦਦ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮਾਮਲੇ ਸਬੰਧੀ ਬੀਜੇਪੀ ਦੇ ਆਗੂ ਜਗਜੀਤ ਸਿੰਘ ਮਿਲਖਾ ਨੇ ਕਿਹਾ ਕਿ ਪੰਜਾਬ ਸਰਕਾਰ  ਜਿੱਥੇ ਨਸ਼ਿਆਂ ਨੂੰ ਬੰਦ ਕਰਨ ਚ ਨਾਕਾਮਯਾਬ ਹੋਈ ਹੈ,ਉਥੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਅੰਦਰ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਾ  ਤੂੰ ਹੀਣ ਜਾਪਦਾ ਹੈ।

Post a Comment

0 Comments