ਫਿਰੋਜਪੁਰ ਦੇ ਪਿੰਡ ਜੰਡਵਾਲਾ ਵਿੱਚ ਸ਼ਹੀਦ ਭਗਤ ਸਿੰਘ ਪਾਰਕ ਦੀਆਂ ਕੰਧਾਂ ਤੇ ਖਾਲਿਸਸਤਾਨ ਪੱਖੀ ਲਿਖੇ ਨਾਹਰੇ

 ਫਿਰੋਜਪੁਰ ਦੇ ਪਿੰਡ ਜੰਡਵਾਲਾ ਵਿੱਚ ਸ਼ਹੀਦ ਭਗਤ ਸਿੰਘ ਪਾਰਕ ਦੀਆਂ ਕੰਧਾਂ ਤੇ ਖਾਲਿਸਸਤਾਨ ਪੱਖੀ ਲਿਖੇ ਨਾਹਰੇ


ਫਿਰੋਜਪੁਰ,22 ਜੁਲਾਈ (ਹਰਜਿੰਦਰ ਸਿੰਘ ਕਤਨਾ)

ਫਿਰੋਜ਼ਪੁਰ ਦੇ ਪਿੰਡ ਜੰਡ ਵਾਲਾ ਵਿੱਚ ਸ਼ਹੀਦ ਭਗਤ ਸਿੰਘ ਦੀ ਮੂਰਤੀ ਕੋਲ ਲਿਖੇ ਖਾਲਿਸਤਾਨ ਦੇ ਨਾਅਰੇ

ਐਂਕਰ)  ਫਿਰੋਜ਼ਪੁਰ ਦੇ ਕਸਬਾ ਮੁਦਕੀ ਦੇ ਪਿੰਡ ਜੰਡ ਵਾਲਾ ਵਿੱਚ ਭਗਤ ਸਿੰਘ ਦੀ ਮੂਰਤੀ ਦੇ ਕੋਲ ਖਾਲਿਸਤਾਨ ਜਿੰਦਾਬਾਦ ਅਤੇ ਪੰਜਾਬ ਦਾ ਹੱਲ ਖਾਲਿਸਤਾਨ ਲਿਖਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਕੁੱਝ ਲੋਕਾਂ ਵੱਲੋਂ ਪਿੰਡ ਦੇ ਬਾਹਰ ਹਾਈਵੇ ਤੇ ਲੱਗੀ ਸ੍ਰ ਭਗਤ ਸਿੰਘ ਦੀ ਮੂਰਤੀ ਦੇ ਕੋਲ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ। ਜਿਸ ਤੋਂ ਬਾਅਦ ਤੁਰੰਤ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਇਤਲਾਹ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕਾਲੇ ਰੰਗ ਨਾਲ ਨਾਅਰੇ ਮਿਟਾਏ ਗਏ ਉਨ੍ਹਾਂ ਕਿਹਾ ਉਹ ਕੁੱਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਕੇ ਰੱਖਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਹੈ। ਕਿ ਅਜਿਹਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ

Post a Comment

0 Comments