*ਦਿਹਾਤੀ ਪ੍ਰੈਸ ਕਲੱਬ ਬਾਘਾਪੁਰਾਣਾ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਵੀਰ ਸਿੰਘ ਸਕੂਲ ਨੱਥੂਵਾਲਾ ਵਿਖੇ ਬੱਚਿਆਂ ਨੂੰ ਵੱਡੀ ਪੱਧਰ ਤੇ ਬੂਟੇ ਵੰਡੇ*

 *ਦਿਹਾਤੀ ਪ੍ਰੈਸ ਕਲੱਬ ਬਾਘਾਪੁਰਾਣਾ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਵੀਰ ਸਿੰਘ ਸਕੂਲ ਨੱਥੂਵਾਲਾ ਵਿਖੇ ਬੱਚਿਆਂ ਨੂੰ ਵੱਡੀ ਪੱਧਰ ਤੇ ਬੂਟੇ ਵੰਡੇ* 


ਮੋਗਾ
/ਬਾਘਾਪੁਰਾਣਾ: 20 ਜੁਲਾਈ {ਸਾਧੂ ਰਾਮ ਸ਼ਰਮਾ/ਕੈਪਟਨ} :=ਦਿਹਾਤੀ ਪ੍ਰੈਸ ਕਲੱਬ ਬਾਘਾਪੁਰਾਣਾ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਅਤੇ ਇਲਾਕੇ ਨੂੰ ਹਰਿਆ ਭਰਿਆ ਬਣਾਉਣ ਲਈ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਸਕੂਲ ਦੇ ਸਮੂਹ ਬੱਚਿਆਂ ਨੂੰ ਵੱਡੀ ਪੱਧਰ ਤੇ ਬੂਟੇ ਵੰਡੇ ਗਏ ਹਨ ਜਿਸ ਦੌਰਾਨ ਬੂਟੇ ਵੰਡਣ ਦੀ ਰਸਮ ਸਕੂਲ ਪ੍ਰਿੰਸੀਪਲ ਤੇਜਿੰਦਰ ਦਰ ਕੌਰ ਅਤੇ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਅਰਜਨ ਸਿੰਘ ਸਰਕਾਰੀ ਡਿਸਪੈਂਸਰੀ ਨੱਥੂਵਾਲਾ ਗਰਬੀ ਅਤੇ ਵਾਤਾਵਰਨ ਪ੍ਰੇਮੀ ਅਮਰਜੀਤ ਸਿੰਘ ਬਰਾੜ ਲੰਗੇਆਣਾ ਵੱਲੋਂ ਆਪਣੇ ਸ਼ੁਭ ਕਰ ਕਮਲਾਂ ਨਾਲ ਨਿਭਾਈ ਗਈ ਅਤੇ ਉਨ੍ਹਾਂ ਵੱਲੋਂ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਦਰੱਖ਼ਤਾਂ ਦੀ ਹੋ ਰਹੀ ਘਾਟ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਕਮੇਟੀ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਅਤੇ ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਦਿਹਾਤੀ ਪ੍ਰੈਸ ਕਲੱਬ ਬਾਘਾਪੁਰਾਣਾ ਪ੍ਰਧਾਨ ਸਾਧੂ ਰਾਮ ਸ਼ਰਮਾਂ, ਸਕੱਤਰ ਰਾਜਵੀਰ ਸਿੰਘ ਭਲੂਰੀਆ, ਪੱਤਰਕਾਰ ਨਵਦੀਪ ਸਿੰਘ ਬੁੱਧ ਸਿੰਘ ਵਾਲਾ, ਪੱਤਰਕਾਰ ਜਸਵੀਰ ਸਿੰਘ ਕੰਡਾ ਵੱਲੋਂ ਵੀ ਵਾਤਾਵਰਨ ਦੀ ਸ਼ੁੱਧਤਾ ਅਤੇ ਬੂਟਿਆਂ ਦੀ ਸਾਂਭ ਸੰਭਾਲ ਬਾਰੇ ਵਿਚਾਰ ਪੇਸ਼ ਕੀਤੇ ਗਏ।ਇਸ ਮੌਕੇ ਪ੍ਰਧਾਨ ਸਾਧੂ ਰਾਮ ਨੇ ਅੱਗੇ ਦੱਸਿਆ ਕਿ ਕਲੱਬ ਵੱਲੋਂ ਇਹ ਬੂਟੇ ਬੀ ਡੀ ਪੀ ਓ ਦਫ਼ਤਰ ਰਾਹੀਂ ਸਰਕਾਰੀ ਨਰਸਰੀ ਤੋਂ ਮੁਫ਼ਤ ਹਾਸਲ ਕਰਕੇ ਵੰਡੇ ਗਏ ਹਨ ਇਸ ਮੌਕੇ ਮਲਕੀਤ ਚੰਦ ਲੰਗੇਆਣਾ,ਪੂਰਨ ਚੰਦ ਸਿਹਤ ਵਿਭਾਗ, ਸੁਖਜੀਤ ਕੌਰ ਸਿਹਤ ਵਿਭਾਗ, ਪ੍ਰੀਤਮ ਸਿੰਘ ਭਲੂਰ, ਪ੍ਰਿੰਸੀਪਲ ਭੁਪਿੰਦਰ ਦਰ ਕੌਰ, ਲੈਕਚਰਾਰ ਲੱਕੀ ਸ਼ਰਮਾ ,ਲੈਕਚਰਾਰ ਜਸਵੀਰ ਸਿੰਘ ,ਲੈਕਚਰਾਰ ਰਵੀਕਾਂਤ, ਮੈਡਮ ਵੀਰਪਾਲ ਕੌਰ, ਮੈਡਮ ਅੰਗਰੇਜ਼ ਕੌਰ , ਮੈਡਮ ਰਜਵੰਤ ਕੌਰ ,ਮੈਡਮ ਕੰਵਲਜੀਤ ਕੌਰ ,ਮੈਡਮ ਅਮਨਦੀਪ ਕੌਰ ,ਮੈਡਮ ਬਲਵਿੰਦਰ ਕੌਰ, ਮੈਡਮ ਪਰਮਜੀਤ ਕੌਰ, ਮੈਡਮ ਬੇਅੰਤ ਕੌਰ ਵੀ ਹਾਜ਼ਰ ਸਨ।


Post a Comment

0 Comments