ਬਰਨਾਲਾ ਮੰਡੀ ਤੋਂ ਬਾਅਦ ਹੁਣ ਤਪਾ ਮੰਡੀ ਚ ਮੂੰਗੀ ਦੀ ਬੇਕਦਰੀ ਦੀ ਗੂੰਜ ,ਕਿਸਾਨਾਂ ਨੇ ਤਪਾ ਮੰਡੀ ਵਿਖੇ ਕੀਤੀ ਨਾਅਰੇਬਾਜ਼ੀ,

 


ਬਰਨਾਲਾ ਸੈਕਟਰੀ ਸਮੇਤ ਕੁਝ ਇੰਸਪੈਕਟਰਾਂ ਦੀ ਬੇ ਧਿਆਨੀ ਤੇ ਝਾੜਿਆ ਨਜਲਾ 

ਬਰਨਾਲਾ,6,ਜੁਲਾਈ /ਕਰਨਪ੍ਰੀਤ ਧੰਦਰਾਲ/-  ਪੰਜਾਬ ਦੀ ਆਮ ਆਦਮੀ ਪਾਰਟੀ ਦੀ  ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ 'ਚ ਬਦਲਾਅ ਦੀ ਤਰਜਮਾਨੀ ਕਰਦਿਆਂ ਬੀਜੀ ਮੂੰਗੀ ਦੀ ਫ਼ਸਲ ਨੂੰ ਵੇਚਣ ਲਈ ਕਿਸਾਨ ਅਨਾਜ ਮੰਡੀਆਂ 'ਚ ਗੁਣਵੱਤਾ ਦੀ ਘਾਟ ਕਹਿ ਕੇ ਕਿਸਾਨਾਂ ਦੀਆਂ ਮੂੰਗੀ ਦੀਆਂ ਭਰੀਆਂ ਟਰਾਲੀਆਂ ਅਨਾਜ ਮੰਡੀਆਂ 'ਚੋਂ ਵਾਪਸ ਕਰ ਰਹੇ ਹਨ। ਜੇਕਰ ਕਿਸਾਨ ਮੰਡੀ 'ਚ ਟਰਾਲੀ ਤੋਂ ਮੂੰਗੀ ਉਤਾਰ ਲੈਂਦੇ ਹਨ ਤਾਂ ਮੂੰਗੀ ਦੀ ਖ਼ਰੀਦ ਲਈ ਅਧਿਕਾਰੀ ਨਾਹ-ਨੁੱਕਰ ਕਰ ਰਹੇ ਹਨ। ਜਿਸਦੇ ਵਿਰੋਧ ਵਜੋਂ ਰੋਸ ਪ੍ਰਦਰਸ਼ਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਕਲਾਂ ਦੀ ਅਗਵਾਈ 'ਚ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਤਪਾ ਮੰਡੀ ਦੀ ਅਨਾਜ ਮੰਡੀ 'ਚ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਬਰਨਾਲਾ ਸੈਕਟਰੀ ਸਮੇਤ ਕੁਝ ਇੰਸਪੈਕਟਰਾਂ ਦੀ ਬੇ ਧਿਆਨੀ ਤੇ ਨਜਲਾ ਝਾੜਿਆ ! ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੀਆਂ ਮੂੰਗੀ ਨਾਲ ਭਰੀਆਂ ਟਰਾਲੀਆਂ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ 'ਚੋਂ ਵਾਪਸ ਕੀਤੀਆਂ ਜਾ ਰਹੀਆਂ ਸਨ।  ਮੂੰਗੀ ਵੇਚਣ ਆਏ ਕਿਸਾਨਾਂ ਦਾ ਦਰਦ ਸੁਣਦਿਆਂ ਉਨ੍ਹਾਂ ਦੱਸਿਆ ਕਿ ਤਪਾ ਅਨਾਜ ਮੰਡੀ 'ਚੋਂ ਜਿੱਥੇ ਮੂੰਗੀ ਦੀਆਂ ਭਰੀਆਂ 2 ਟਰਾਲੀਆਂ ਸਰਕਾਰੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਵਾਪਸ ਮੋੜ ਦਿੱਤੀਆਂ, ਉੱਥੇ ਹੀ ਕਰੀਬ ਮੂੰਗੀ ਦੀਆਂ 6 ਢੇਰੀਆਂ ਗੁਣਵੱਤਾ ਦੀ ਘਾਟ, ਕਾਲਾ ਦਾਣਾ ਜਾਂ ਸਿੱਲ ਕਹਿਕੇ ਖ਼ਰੀਦ ਨਹੀਂ ਕੀਤੀ ਗਈ, ਜਦਕਿ ਬਾਰਸ਼ਾਂ ਦਾ ਮੌਸਮ ਚੱਲ ਰਿਹਾ ਹੈ। ਅਨਾਜ਼ ਮੰਡੀ 'ਚ ਮੂੰਗੀ ਦੀ ਢੇਰੀ 'ਤੇ ਸਿੱਲ ਘੱਟਣ ਦੀ ਬਜਾਏ ਹੋਰ ਵਧੇਗੀ। ਕਿਸਾਨ ਜੱਥੇਬੰਦੀਆਂ ਦੇ ਆਗੂਆਂ ਤੇ ਮੂੰਗੀ ਵੇਚਣ ਆਏ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਹੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੂੰਗੀ ਦੀ ਸਰਕਾਰੀ ਖ਼ਰੀਦ ਤੇ ਐੱਮ.ਐੱਸ.ਪੀ ਮੁੱਲ ਸਬੰਧੀ ਵੀ ਭੜਾਸ ਕੱਢਦਿਆਂ ਕਿਹਾ ਕਿ ਇਸ ਤੋਂ ਚੰਗੀ ਤਾਂ ਜੇ ਆੜ੍ਹਤੀਏ ਖ਼ਰੀਦ ਕਰਦੇ ਤਾਂ ਕਿਸਾਨ ਖੱਜਲ-ਖੁਆਰ ਨਾ ਹੁੰਦੇ। 

                                 ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਸਰਪ੍ਰਸਤ ਐੱਡਵੋਕੇਟ ਮਨਵੀਰ ਕੌਰ ਰਾਹੀ ਨੇ ਕਿਹਾ ਕਿ ਮਾਰਕਫੈੱਡ ਦੇ ਜ਼ਿਲ੍ਹਾ ਪੱਧਰ  ਅਧਿਕਾਰੀ ਤੇ ਅਨਾਜ ਮੰਡੀਆਂ 'ਚ ਤੈਨਾਤ  ਕਿੰਝ ਇੰਸਪੈਕਟਰ ਬਿਨਾਂ ਸਰਕਾਰ ਦੇ ਡਰ ਭੈਅ ਤੋਂ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕੋਈ ਸਖ਼ਤ ਹੁਕਮ ਜਾਰੀ ਕਰ ਤੇ ਗੁਣਵੱਤਾ ਦੀ ਘਾਟ ਵਾਲੀ ਮੂੰਗੀ ਦੀ ਫ਼ਸਲ ਨੂੰ ਵੀ ਚੁੱਕਣ ਲਈ ਵੀ ਕੋਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਮੌਕੇ ਸਰਪ੍ਰਸਤ ਭਾਕਿਯੂ ਲੱਖੋਵਾਲ ਐੱਡਵੋਕੇਟ ਮਨਵੀਰ ਕੌਰ ਰਾਹੀ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਕਲਾਂ, ਬਲਾਕ ਪ੍ਰਧਾਨ ਮਹਿਲ ਕਲਾਂ ਸ਼ਿੰਗਾਰਾ ਸਿੰਘ, ਬਲਾਕ ਪ੍ਰਧਾਨ ਸ਼ਹਿਣਾ ਬੂਟਾ ਸਿੰਘ, ਬਹਾਦਰ ਸਿੰਘ ਬਲਾਕ ਪ੍ਰਧਾਨ ਬਰਨਾਲਾ, ਗੁਰਪਾਲ ਇੰਦਰ ਸਿੰਘ ਰਾਹੀ, ਜਨਰਲ ਸਕੱਤਰ ਬੂਟਾ ਸਿੰਘ ਨਾਈਵਾਲਾ, ਗੁਰਪ੍ਰਰੀਤ ਸਿੰਘ ਪ੍ਰਧਾਨ ਯੂਥ ਵਿੰਗ, ਕਿਸਾਨ ਗੁਰਪ੍ਰਰੀਤ ਸਿੰਘ, ਕਿਸਾਨ ਬਲਜੀਤ ਸਿੰਘ ਤੇ ਕਿਸਾਨ ਖੁਸ਼ਪ੍ਰਰੀਤ ਸਿੰਘ ਸਣੇ ਵੱਡੀ ਗਿਣਤੀ 'ਚ ਜੱਥੇਬੰਦੀ ਦੇ ਆਗੂ ਤੇ ਕਿਸਾਨ ਹਾਜ਼ਰ ਸਨ।

Post a Comment

0 Comments