ਟਰਾਈਡੈਂਟ ਵਲੋਂ ਤਰਾਸ਼ੀਆਂ ਬਰਨਾਲਾ ਕ੍ਰਿਕਟ ਦੀਆਂ ਕੁੜੀਆਂ ਨੇ ਦਰਜ ਕੀਤੀ ਪਹਿਲੀ ਸਾਨਦਾਰ ਜਿੱਤ

ਜਿਲ੍ਹਾ ਕ੍ਰਿਕਟ ਐਸੌਸ਼ੀਏਸ਼ਨ ਬਰਨਾਲਾ ਦੇ ਸੈਕਟਰੀ ਰੁਪਿੰਦਰ ਗੁਪਤਾ ਨੇ ਜਿੱਤਣ ਵਾਲੀਆਂ ਟੀਮਾਂ ਨੂੰ ਵਧਾਈਆਂ ਦਿੱਤੀਆਂ

 


ਬਰਨਾਲਾ,5 ,ਜੁਲਾਈ /ਕਰਨਪ੍ਰੀਤ ਧੰਦਰਾਲ /ਪੰਜਾਬ ਕ੍ਰਿਕਟ ਐਸੋਸ਼ੀਏਸਨ, ਮੁਹਾਲੀ ਵੱਲੋ ਟਰਾਈਡੈਂਟ ਕੰਪਲੈਕਸ ਬਰਨਾਲਾ ਅਤੇ ਆਰੀਆ ਭੱਟਾ ਕ੍ਰਿਕਟ ਗਰਾਊਡ ਵਿੱਚ ਕਰਵਾਏ ਜਾ ਰਹੇ ਕੁੜੀਆਂ ਦੇ ਅੰਡਰ-19 (ਇੱਕ ਦਿਨਾ) ਜਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਪਹਿਲਾ ਮੈਚ ਟਰਾਈਡੈਂਟ ਗਰਾਊਡ ਬਰਨਾਲਾ ਵਿੱਚ ਮਿਤੀ 4-7-22 ਨੂੰ ਬਰਨਾਲਾ ਅਤੇ ਬਠਿੰਡਾ ਦੀਆਂ ਕੁੜੀਆ ਦਰਮਿਆਨ ਖੇਡਿਆ ਗਿਆ। ਜਿਸ ਵਿੱਚ ਬਰਨਾਲਾ ਦੀ ਟੀਮ ਨੇ ਬਠਿੰਡਾ ਉਪਰ 9 ਵਿਕਟਾ ਨਾਲ ਸਾਨਦਾਰ ਜਿੱਤ ਪ੍ਰਾਪਤ ਕੀਤੀ। ਬਰਨਾਲਾ ਟੀਮ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜੀ ਦਾ ਫੈਸਲਾ ਕੀਤਾ ਅਤੇ ਬਠਿੰਡਾ ਦੀ ਟੀਮ ਨੂੰ ਸਿਰਫ 49 ਦੌੜਾ ਤੇ ਆਲ-ਆਊਟ ਕਰ ਲਿਆ ਗਿਆ। ਬਰਨਾਲਾ ਟੀਮ ਦੀ ਗੇਦਬਾਜ ਅਮਰਜੋਤ ਕੋਰ ਅਤੇ ਅਕਸਿਤਾ ਭਗਤ ਨੇ 3-3 ਵਿਕਟਾਂ ਹਾਸਿਲ ਕੀਤੀਆ, ਇਸ ਬਾਅਦ ਬੱਲੇਬਾਜੀ ਕਰਦਿਆ ਬਰਨਾਲਾ ਦੀ ਟੀਮ ਨੇ ਇਹ ਟੀਚਾ ਸਿਰਫ 8 ੳਵਰਾਂ ਵਿੱਚ ਹੀ 1 ਵਿਕਟ ਗੁਆ ਕੇ ਹਾਸਿਲ ਕਰ ਲਿਆ। ਬੱਲੇਬਾਜ ਰਣਜੀਤ ਕੋਰ ਅਤੇ ਟੈਸ ਸੌਢੀ ਦੋਵੇ ਨੇ ਸਾਨਦਾਰ 17 ਦੋੜਾਂ ਬਣਾਈਆਂ ਅਤੇੇ ਨਾਬਾਦ ਰਹੀਆਂ।

ਮੁਕਤਸਰ ਦੀਆਂ ਕੁੜੀਆਂ ਨੇ ਵੀ ਜਿਿਤੱਆ ਆਪਣਾ ਮੈਚ: ਦੂਸਰਾ ਮੈਚ ਆਰੀਆਭੱਟਾ ਕ੍ਰਿਕਟ ਗਰਾਊਡ ਵਿੱਚ ਮਾਨਸਾ ਅਤੇ ਮੁਕਤਸਰ ਦੀਆ ਟੀਮਾਂ ਦਰਮਿਆਨ ਖੇਡਿਆ ਗਿਆ। ਮਾਨਸਾ ਦੀ ਟੀਮ ਵੱਲੋਂ ਟਾਸ ਜਿੱਤ ਕੇ ਪਹਿਲਾ ਗੇਦਬਾਜੀ ਦਾ ਫੈਸ਼ਲਾ ਲਿਆ ਗਿਆ। ਮੁਕਤਸਰ ਦੀ ਟੀਮ ਵੱਲੋ ਬੱਲੇਬਾਜੀ ਕਰਦਿਆ 50 ੳਵਰਾਂ ਵਿੱਚ 4 ਵਿਕਟਾਂ ਪਿੱਛੇ 274 ਦੋੜਾਂ ਬਣਾਈਆਂ ਗਈਆ। ਜਿਸ ਵਿੱਚ ਹਰਪ੍ਰੀਤ ਕੋਰ ਬਰਾੜ ਵੱਲੋਂ ਨਾਬਾਦ 58, ਹਰਮਨਦੀਪ ਕੋਰ 47 ਅਤੇ ਅਰਸਦੀਪ ਕੋਰ ਨੇ 43 ਦੋੜਾਂ ਦਾ ਯੋਗਦਾਨ ਪਾਇਆ ਗਿਆ। ਟੀਚੇ ਦਾ ਪਿਛਾ ਕਰਦੇ ਹੋਏ ਮਾਨਸਾ ਦੀ ਪੂਰੀ ਟੀਮ 104 ਰਨਾ ਤੇ ਆਲ-ਆਊੇਟ ਹੋ ਗਈ। ਮਾਨਸਾ ਦੀ ਟੀਮ ਵੱਲੋ ਆਪਣੀ ਟੀਮ ਲਈ ਸਭ ਤੋਂ ਵੱਧ ਦੋੜਾਂ ਨੈਨਾ ਸਰਮਾਂ 19 ਅਤੇ ਅਰਪਨ ਕੋਰ ਨੇ 17 ਦੌੜਾ ਦਾ ਯੋਗਦਾਨ ਪਾਇਆ। ਮੁਕਤਸਰ ਦੀ ਟੀਮ ਵੱਲੋਂ ਹਰਮਨਦੀਪ ਕੌਰ ਨੇ ਸਾਨਦਾਰ ਗੇਂਦਬਾਜੀ ਕਰਦਿਆਂ 10 ੳਵਰਾਂ ਵਿੱਚ 19 ਦੋੜਾਂ ਦੇ ਕੇ ਮਾਨਸਾ ਦੇ ਚਾਰ ਖਿਡਾਰੀਆਂ ਨੂੰ ਆਊਟ ਕੀਤਾ ਗਿਆ। ਅੱਜ ਮੁਕਾਬਲਾ ਬਰਨਾਲਾ ਦਾ ਮੁਕਸਤਰ ਨਾਲ ਅਤੇ ਬਠਿੰਡਾ ਦਾ ਮਾਨਸਾ ਨਾਲ ਹੋਵੇਗਾ।

                                               ਇਸ ਮੌਕੇ ਦੋਵੇ ਟੀਮਾਂ ਨੂੰ ਜਿੱਤ ਬਾਅਦ ਜਿਲ੍ਹਾ ਕ੍ਰਿਕਟ ਐਸੌਸ਼ੀਏਸ਼ਨ ਬਰਨਾਲਾ ਦੇ ਸੈਕਟਰੀ ਸ੍ਰੀ ਰੁਪਿੰਦਰ ਗੁਪਤਾ ਜੀ ਨੇ ਜਿੱਤਣ ਵਾਲੀਆਂ ਟੀਮਾਂ ਨੂੰ ਵਧਾਈਆਂ ਦਿੱਤੀਆਂ ਅਤੇ ਵਧੀਆ ਖੇਡ ਖੇਡਣ ਵਾਲੇ ਖਿਡਾਰੀਆਂ ਦੀ ਹੋਸਲਾ ਅਫਜਾਈ ਕੀਤੀ, ਬਾਕੀ ਖਿਡਾਰੀਆ ਨੂੰ ਵੀ ਨੂੰ ਵਧੀਆਂ ਖੇਡ ਖੇਡਣ ਲਈ ਪ੍ਰੇਰਿਤ ਕੀਤਾ।

ਅਨਮੋਲ ਲਿਪੀ

Post a Comment

0 Comments