*ਡਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਦੀ ਪੁਰਾਣੀ ਇਮਾਰਤ ਢਾਉਣ ਦੇ ਵਿਰੋਧ ਵਿਚ ਅਤੇ ਇਸ ਬਿਲਡਿੰਗ ਵਿਚ ਰੇਲਵੇ ਮਿਊਜ਼ਮ ਬਣਾਉਣ ਦੀ ਮੰਗ ਨੂੰ ਲੈ ਕੇ ਫਿਰੋਜ਼ਪੁਰ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਸਹਾਇਕ ਡੀ ਆਰ ਐਮ ਫ਼ਿਰੋਜ਼ਪੁਰ ਨੂੰ ਮਿਲੇ ਅਤੇ ਦਿੱਤਾ ਮੰਗ ਪੱਤਰ*

 *ਡਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਦੀ ਪੁਰਾਣੀ ਇਮਾਰਤ ਢਾਉਣ ਦੇ ਵਿਰੋਧ ਵਿਚ ਅਤੇ ਇਸ ਬਿਲਡਿੰਗ ਵਿਚ ਰੇਲਵੇ ਮਿਊਜ਼ਮ ਬਣਾਉਣ ਦੀ ਮੰਗ ਨੂੰ ਲੈ ਕੇ ਫਿਰੋਜ਼ਪੁਰ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਸਹਾਇਕ ਡੀ ਆਰ ਐਮ ਫ਼ਿਰੋਜ਼ਪੁਰ ਨੂੰ ਮਿਲੇ ਅਤੇ ਦਿੱਤਾ ਮੰਗ ਪੱਤਰ* 


ਫਿਰੋਜ਼ਪੁਰ 19 ਜੁਲਾਈ {ਕੈਲਾਸ਼ ਸ਼ਰਮਾ
ਫਿਰੋਜ਼ਪੁਰ ਦੀ ਪੁਰਾਣੀ ਇਮਾਰਤ ਨੂੰ ਡਿਵੀਜ਼ਨਲ ਰੇਲਵੇ ਮੈਨੇਜਰ ਫ਼ਿਰੋਜ਼ਪੁਰ ਦੀ ਪੁਰਾਣੀ ਇਮਾਰਤ ਨੂੰ ਢਾਹੁਣ ਦੀ ਯੋਜਨਾ ਦੇ ਫੈਸਲੇ ਨਾਲ ਫਿਰੋਜ਼ਪੁਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਰੇਲਵੇ ਮੰਤਰੀ ਭਾਰਤ ਸਰਕਾਰ ਨੂੰ ਪੱਤਰ ਲਿਖਣ ਤੋ ਇਲਾਵਾ ਇਸ ਫੈਸਲੇ ਦੇ ਵਿਰੋਧ ਵਿੱਚ ਅਤੇ ਇਸ ਬਿਲਡਿੰਗ ਵਿੱਚ ਰੇਲਵੇ ਮਿਊਜ਼ੀਅਮ ਬਣਾਉਣ

ਦੀ ਮੰਗ ਨੂੰ ਲੈ ਕੇ ਫਿਰੋਜ਼ਪੁਰ ਦੀਆਂ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਸਹਾਇਕ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਸ: ਬਲਵੀਰ ਸਿੰਘ ਨੂੰ ਮਿਲ ਕੇ 

ਮੰਗ ਪੱਤਰ ਦਿੱਤਾ ।

  ਸੀਨੀਅਰ ਸੀਟੀਜਨ ਫੋਰਮ,ਐਂਟੀ ਕਰਾਈਮ ਐਟੀ ਨਾਰਕੋਟਿਕਸ ਬਿਊਰੋ ਫਿਰੋਜ਼ਪੁਰ, ਫਿਰੋਜ਼ਪੁਰ ਫਾਊਂਡੇਸ਼ਨ ,ਐਗਰੀਡ ਫਾਉਂਡੇਸ਼ਨ (ਰਜਿ),ਹਰਿਆਵਲ ਪੰਜਾਬ ਟੀਮ ਫਿਰੋਜ਼ਪੁਰ, ਸੀਆ ਰਾਮ ਵੈਲਫੇਅਰ ਸੁਸਾਇਟੀ ਦੇ ਨੁਮਾਇੰਦੇ ਅਤੇ ਸਮਾਜ ਸੇਵੀ ਸੁਰਜ ਮਹਿਤਾ, ਸ਼ਲਿੰਦਰ ਕੁਮਾਰ ਬੱਬਲਾ, ਹਰੀਸ਼ ਮੋਂਗਾ,ਸੁਰਿੰਦਰ ਅਰੋੜਾ ,ਸੰਦੀਪ ਗੁਲਾਟੀ,ਸੋਹਣ ਸਿੰਘ ਸੋਢੀ ,ਰੰਦੀਪ ਭੰਡਾਰੀ,ਕੈਲਾਸ਼ ਸ਼ਰਮਾ,ਕੁਲਵੰਤ ਸਿੰਘ,ਐਮ ਐਸ ਭੁੱਲਰ ,ਸੁਧੀਰ ਕੁਮਾਰ,ਸੁਭਾਸ਼ ਕੁਮਾਰ ਗੁਪਤਾ ਨੇ ਮੰਗ ਪੱਤਰ ਦਿੰਦਿਆਂ ਕਿਹਾ ਕਿ ਰੇਲਵੇ ਮਿਊਜ਼ੀਅਮ ਬਣਨ ਨਾਲ ਜਿਥੇ ਫਿਰੋਜ਼ਪੁਰ ਦੇ ਵਿਚ ਸੈਲਾਨੀਆਂ ਦੀ ਗਿਣਤੀ ਵਧੇਗੀ ,ਉੱਥੇ ਰੇਲਵੇ ਦੀ ਕਮਾਈ ਵਿਚ ਵਾਧਾ ਹੋਏਗਾ ਅਤੇ ਇਸ ਪੁਰਾਣੀ ਇਮਾਰਤ  ਦੀ ਯੋਗ ਵਰਤੋਂ ਹੋਵੇਗੀ।

ਸ: ਬਲਬੀਰ ਸਿੰਘ ਏ ਡੀ ਆਰ ਐਮ ਨੇ ਮਿਲਣ ਲਈ ਪਹੁੰਚੇ ਵਫਦ ਨੂੰ ਬੜੇ ਧਿਆਨ ਨਾਲ ਸੁਣਿਆ, ਸਮਝਿਆ ਅਤੇ ਮੰਗ ਪੱਤਰ ਉਪਰ ਹਾਈ ਕਮਾਨ ਤੱਕ ਪਹੁੰਚਾਉਣ ਦਾ ਭਰੋਸਾ ਦਵਾਇਆ।

Post a Comment

0 Comments