ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਨੇ ਆਪਣੀਆਂ ਮੰਗਾਂ ਸਬੰਧੀ ਹਲਕੇ ਦੇ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ

    


ਗੁਰਜੀਤ ਸ਼ੀਂਹ 

ਸਰਦੂਲਗਡ਼੍ਹ 3 ਜੁਲਾਈ  ਨਿਊ ਆਸ਼ਾ ਵਰਕਰ ਅਤੇ ਆਸ਼ਾ ਫੈਸਲੀਟੇਟਰ ਯੂਨੀਅਨ ਬਲਾਕ ਸਰਦੂਲਗੜ੍ਹ ਵੱਲੋਂ ਆਪਣੀਆਂ ਮੰਗਾਂ ਸਬੰਧੀ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ  ਮੰਗ ਪੱਤਰ ਸੌਂਪਿਆ।ਬਲਾਕ ਪ੍ਰਧਾਨ ਰਾਜਵੀਰ ਕੌਰ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਚ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਬਣਦਾ ਮਾਣ ਭੱਤਾ ਨਹੀਂ ਦਿੱਤਾ ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਧਰਨੇ ਮੁਜ਼ਾਹਰੇ ਅਤੇ ਕੰਮ ਬੰਦ ਕਰਨ ਦੀ ਨੌਬਤ ਆਉਂਦੀ ਹੈ ।ਉਨ੍ਹਾਂ ਕਿਹਾ ਕਿ ਜੋ ਮਾਣ ਭੱਤਾ 25 ਸੌ ਰੁਪਏ ਲਾਗੂ ਹੋਇਆ ਸੀ, ਉਸ ਨੂੰ ਡਬਲ ਕਰਨ ਦਾ ਐਲਾਨ ਕੀਤਾ ਸੀ ਉਹ ਅੱਜ ਤਕ ਨਹੀਂ ਹੋਇਆ,ਸੀ ਐਚ ਓ ਦੇ  ਫੰਡਾਂ ਚੋਂ ਆਸ਼ਾ ਫੈਸਿਲੀਟੇਟਰ ਨੂੰ ਭੱਤਾ ਦਿੱਤਾ ਜਾਵੇ ,ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ 7 ਜਨਵਰੀ 2022 ਤੋਂ  ਜੋ ਪੰਜ ਲੱਖ ਰੁਪਏ ਦਾ ਬੀਮੇ ਦਾ ਐਲਾਨ ਕੀਤਾ ਗਿਆ ਹੈ ਉਸ ਨੂੰ ਲਾਗੂ ਕੀਤਾ ਜਾਵੇ,ਆਸ਼ਾ ਫੈਸਲੀਟੇਟਰ ਦੇ ਟੂਰ ਪ੍ਰੋਗਰਾਮ ਦਾ ਭੱਤਾ ਢਾਈ ਸੌ ਰੁਪਏ ਤੋਂ ਵਧਾ ਕੇ ਪੰਜ ਸੌ ਰੁਪਏ ਕੀਤਾ ਜਾਵੇ,ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀ ਪ੍ਰਸੂਤਾ ਛੁੱਟੀ ਵੀ ਲਾਗੂ ਕੀਤੀ ਜਾਵੇ,ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ  ਬਕਾਇਆ ਰਾਸੀ ਛੇਤੀ ਪਾਈ ਜਾਵੇ।ਉਕਤ ਮੰਗਾਂ ਸਬੰਧੀ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਸਿਹਤ ਮਹਿਕਮੇ ਚ ਕੰਮ ਕਰਨ ਵਾਲੀਆਂ ਆਸ਼ਾ ਫੈਸਿਲੀਟੇਟਰਾਂ ਤੇ ਆਸ਼ਾ  ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਨ੍ਹਾਂ ਦੀਆਂ ਜਾਇਜ਼ ਮੰਗਾਂ ਸਬੰਧੀ ਅਵਾਜ ਵਿਧਾਨ ਸਭਾ ਚ ਵੀ ਉਠਾਉਣਗੇ ।ਇਸ ਮੌਕੇ ਉਨ੍ਹਾਂ ਦੇ ਨਾਲ ਸੁਖਪਾਲ ਕੌਰ ਦਾਨੇਵਾਲਾ ਫੈਸਿਲੀਟੇਟਰ ,  ਕਿਰਨ ਸ਼ਰਮਾ ਆਸ਼ਾ ,ਸਰਲਾ ਦੇਵੀ ,ਸਰਬਜੀਤ ਕੌਰ,ਪਰਮਜੀਤ ਕੌਰ ਆਦਿ ਹਾਜ਼ਰ ਸਨ।

Post a Comment

0 Comments