*ਸਰਕਾਰੀ ਸੀਨੀਅਰ ਸੈਕੰਡਰੀ ਸਾਂਦੇ ਹਾਸ਼ਮ ਵਿੱਖੇ ਸਹੁੰ ਚੁੱਕ ਸਮਾਗਮ ਕਰਵਾਇਆ*

 ਸਰਕਾਰੀ ਸੀਨੀਅਰ ਸੈਕੰਡਰੀ ਸਾਂਦੇ ਹਾਸ਼ਮ ਵਿੱਖੇ ਸਹੁੰ ਚੁੱਕ ਸਮਾਗਮ ਕਰਵਾਇਆ


ਫਿਰੋਜ਼ਪੁਰ {ਕੈਲਾਸ਼ ਸ਼ਰਮਾ }
ਸਿੱਖਿਆ, ਵਿਗਿਆਨ ਮੁਕਾਬਲਿਆਂ ਅਤੇ ਖੇਡਾਂ ਦੇ ਖੇਤਰ ਵਿੱਚ ਜ਼ਿਲ੍ਹੇ ਦੇ ਮੋਢੀ ਸਕੂਲ ਸਰਕਾਰੀ ਸੀਨੀਅਰ  ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਸ਼ਾਲੁ ਰਤਨ ਦੀ ਅਗਵਾਈ ਵਿੱਚ ਸਕੂਲ ਵਿੱਚ ਵਿਦਿਆਰਥੀ ਕਾਉਸਿਲ ਦੀ ਹਾਊਸ ਵਾਈਸ ਚੋਣ ਹੋਈ ਅਤੇ ਚੁਣੇ ਹੋਏ ਵਿਦਿਆਰਥੀ ਨੁਮਾਇੰਦਿਆ ਨੂੰ ਬੈਜ ਲੱਗਾ ਕੇ ਜਿੱਥੇ ਸਨਮਾਨਿਤ ਕੀਤਾ ਗਿਆ, ਉੱਥੇ ਸੈਸ਼ਨ 2022-23 ਦੌਰਾਨ ਸੌਂਪੀ ਗਈ ਜ਼ੁੰਮੇਵਾਰੀ ਨਿਭਾਉਣ ਲਈ ਸਹੁੰ ਦੀ ਰਸਮ ਵੀ ਕਰਵਾਈ ਗਈ।

ਪ੍ਰਿੰਸੀਪਲ ਸ਼ਾਲੁ ਰਤਨ ਅਤੇ ਸਹਿ-ਕ੍ਰਿਆਵਾਂ ਇੰਚਾਰਜ ਕਮਲ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ ਚਾਰ ਹਾਊਸ ਬਣਾਏ ਗਏ ਹਨ। ਮਦਰ ਟਰੈਸਾ ਹਾਊਸ ( ਸਫੈਦ) , ਸ਼ਹੀਦ ਭਗਤ ਸਿੰਘ ਹਾਊਸ ( ਕੇਸਰੀ), ਕਲਪਨਾ ਚਾਵਲਾ ਹਾਊਸ( ਹਲਕਾ ਨੀਲਾ ਰੰਗ) ਅਤੇ ਡਾ. ਭੀਮ ਰਾਵ ਅੰਬੇਦਕਰ ਹਾਊਸ (ਹਰਾ)। ਅੱਜ ਇਹਨਾਂ ਹਾਊਸਾ ਦੇ ਨੁੰਮਾਦਿਆ ਦੀ ਚੋਣ ਵਿੱਚ ਕ੍ਰਮਵਾਰ ਫੁਰਮਾਨਦੀਪ ਸਿੰਘ, ਪ੍ਰਭਜੋਤ ਸਿੰਘ, ਆਸ਼ੂ ਕੁਮਾਰ ਨਿਰਾਲਾ, ਅਨਮੋਲਪ੍ਰੀਤ ਸਿੰਘ ਨੂੰ ਹੈੱਡ-ਬੁਆਏ ਅਤੇ ਇਸ਼ੀਤਾ ਕੁਮਾਰੀ, ਹਰਮਨਪ੍ਰੀਤ ਕੌਰ, ਕਾਜਲ  , ਮਿਸ ਰੋਹਿਤ ਨੂੰ ਹਾਊਸ ਵਾਈਸ ਹੈੱਡ ਗ਼ਰਲ ਨਿਯੁਕਤ ਕੀਤਾ ਗਿਆ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵਿੱਦਿਆ ਦੇ ਨਾਲ ਨਾਲ ਗੈਰ ਵਿੱਦਿਅਕ ਮੁਕਾਬਲਿਆਂ ਲਈ ਤਿਆਰ ਕਰਣ ਲਈ ਇੰਟਰ ਹਾਊਸ ਮੁਕਾਬਲੇ,ਖੇਡਾਂ ਆਦਿ ਦਾ ਸਕੂਲ ਕਿਲੰਡਰ ਤਿਆਰ ਕੀਤਾ ਗਿਆ ਹੈ। ,

ਇਸ ਮੌਕੇ ਹਾਊਸ ਇੰਚਾਰਜ ਲੈਕਚਰਾਰ ਮੰਜੂ ਬਾਲਾ, ਲੈਕ. ਉਪਿੰਦਰ ਸਿੰਘ, ਲੈਕ. ਸੁਨੀਤਾ ਸਲੂਜਾ, ਲੈਕ. ਰੋਹਿਤ ਪੂਰੀ, ਰਾਜੀਵ ਚੋਪੜਾ, ਗੁਰਬਖਸ਼ ਸਿੰਘ,ਹਰਪ੍ਰੀਤ ਕੌਰ, ਅਨਾ ਪੂਰੀ, ਸ਼ਵੇਤਾ, ਰਾਜਵਿੰਦਰ ਸਿੰਘ, ਰੇਨੂੰ ਵਿਜ, ਨਰਿੰਦਰ ਕੌਰ, ਕਮਲ ਸ਼ਰਮਾ, ਪ੍ਰੀਆ ਨੀਤਾ,  ਗੁਰਚਰਨ ਸਿੰਘ, ਬੇਅੰਤ ਸਿੰਘ, ਪਰਦੀਪ ਕੌਰ, ਗੀਤਾ ਸ਼ਰਮਾ, ਸੋਨੀਆ, ਬਲਤੇਜ ਕੌਰ, ਪੂਜਾ, ਮੋਨੀਕਾ ਤਰਵਿੰਦਰ ਕੌਰ, ਜਸਵਿੰਦਰ ਕੌਰ , ਕਿਰਨ, ਮਨਪ੍ਰੀਤ ਕੌਰ, ਬੁੱਧ ਸਿੰਘ ,ਨੀਤੂ ਸਿਕਰੀ, ਕੁਲਵੰਤ ਸਿੰਘ ਅਤੇ ਰਾਕੇਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Post a Comment

0 Comments