ਕਿਸੇ ਵੀ ਅਣਅਧਿਕਾਰਤ ਵਿਅਕਤੀਆਂ ਦੇ ਐਫ.ਸੀ.ਆਈ ਦੇ ਗੋਦਾਮਾਂ ਨੇੜੇ ਇਕੱਤਰ ਹੋਣ ਅਤੇ ਅਨਾਜ ਦੀ ਢੋਆ ਢੁਆਈ ਵਿਚ ਦਖ਼ਲ ਦੇਣ 'ਤੇ ਪਾਬੰਦੀ


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ, 17 ਜੁਲਾਈ:  ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸੀ.ਆਰ.ਪੀ.ਸੀ., 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੇ ਖੇਤਰੀ ਅਧਿਕਾਰ ਖੇਤਰ ਵਿੱਚ 31 ਅਗਸਤ 2022 ਤੱਕ ਹੁਕਮ ਲਾਗੂ ਕੀਤੇ ਹਨ ਕਿ ਕਿਸੇ ਵੀ ਅਣਅਧਿਕਾਰਤ ਵਿਅਕਤੀ ਦੇ ਜ਼ਿਲ੍ਹਾ ਮੈਨੇਜ਼ਰ ਫੂਡ ਕਾਰਪੋਰੇਸ਼ਨ ਆਫ ਇੰਡੀਆ (DM FCI) ਦੀ ਪ੍ਰਵਾਨਗੀ ਤੋਂ ਬਿਨਾਂ ਐਫ.ਸੀ.ਆਈ. ਦੇ ਅਹਾਤੇ, ਹੋਰ ਗੋਦਾਮਾਂ , ਅਨਾਜ ਦੀ ਲੋਡਿੰਗ ਲਈ ਵਰਤੇ ਜਾ ਰਹੇ ਪ੍ਰਾਈਵੇਟ ਤੋਲ ਬ੍ਰਿਜ ਵਿੱਚ ਦਾਖਲ ਹੋਣ ਜਾਂ ਬਾਹਰ ਇਕੱਠੇ ਹੋਣ ਤੇ ਪਾਬੰਦੀ ਹੈ। ਐਫ.ਸੀ.ਆਈ ਦੇ ਅਨਾਜ ਦੇ ਰੈਕ ਨੂੰ ਲੋਡ ਕਰਨ ਤੋਂ ਰੋਕਣ 'ਤੇ ਵੀ ਮਨਾਹੀ ਹੈ। 
     ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ 'ਤੇ ਇੰਡੀਅਨ ਪੈਨਲ ਕੋਡ (IPC), 1860 ਉਪਬੰਧਾਂ ਦੇ ਤਹਿਤ ਸਜ਼ਾਯੋਗ ਹੋਵੇਗਾ। 
     ਹੁਕਮ ਵਿਚ ਉਨ੍ਹਾਂ ਕਿਹਾ ਕਿ ਇਹ ਪਤਾ ਲੱਗਾ ਹੈ ਕਿ ਐਫ.ਸੀ.ਆਈ. ਦੇ ਅਧਿਕਾਰੀਆਂ ਦੀ ਹੜਤਾਲ ਦੇ ਕਾਰਨ ਅਨਾਜ ਦੀ ਢੋਆ-ਢੁਆਈ ਪ੍ਰਭਾਵਿਤ ਹੋਈ ਹੈ। ਇਸ ਕਾਰਨ ਐਫ.ਸੀ.ਆਈ. ਵੱਲੋਂ ਕਣਕ/ਝੋਨੇ ਦੀਆਂ ਸਪੈਸ਼ਲਾਂ ਨਹੀਂ ਭਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਗਾਮੀ ਝੋਨੇ ਦੀ ਖਰੀਦ ਸੀਜ਼ਨ ਲਈ ਸਟੋਰੇਜ਼ ਵਿੱਚੋਂ ਕਣਕ/ਝੋਨੇ ਨੂੰ ਚੁੱਕਣ ਜਨਤਾ ਅਤੇ ਸਰਕਾਰ ਦੇ ਹਿੱਤ ਵਿਚ ਹੈ।

Post a Comment

0 Comments