ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਵਿਖੇ *ਤੀਆਂ ਤੀਜ ਦੀਆਂ* ਚ ਪਈ ਗਿੱਧੇ ਦੀ ਧਮਾਲ

 ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਵਿਖੇ *ਤੀਆਂ ਤੀਜ ਦੀਆਂ* ਚ ਪਈ ਗਿੱਧੇ ਦੀ ਧਮਾਲ

*ਸਾਉਣ ਦਾ ਮਹੀਨਾ ਵੇ ਤੂੰ ਆਇਆਂ ਗੱਡੀ ਜੋੜ ਕੇ ਮਈ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ* 


ਬਰਨਾਲਾ,30,ਜੁਲਾਈ /ਕਰਨਪ੍ਰੀਤ ਕਰਨ/-
ਅੱਜ ਦੇ ਦੌਰ ਵਿੱਚ ਭਾਂਵੇ ਮੋਬਾਇਲ, ਟੈਲੀਵਿਜ਼ਨ ਤੇ ਮਨੋਰੰਜਨ ਦੇ ਹੋਰ ਸਾਧਨਾ ਦਾ ਯੁੱਗ ਹੈ, ਪਰ ਜੋ ਖੁਸ਼ੀ ਆਪਣੇ ਵਿਰਸੇ ਨਾਲ ਜੁੜ ਕੇ ਮੁਟਿਆਰਾਂ ਨੂੰ ਮਿਲਦੀ ਹੈ, ਉਸਦਾ ਹੋਰ ਕਿਤੇ ਕੋਈ ਤੋੜ ਨਹੀਂ ਸੱਭਿਆਚਾਰ ਤੋਂ ਲਾਂਭੇ ਹੁੰਦੀ ਜਾ ਰਹੀ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਅਤੇ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਸਾਉਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ ਵਿਖੇ *ਤੀਆਂ ਤੀਜ ਦੀਆਂ* ਸਿਰਲੇਖ ਹੇਠ ਸਕੂਲ ਦੀ ਮੈਨੇਜਮੈਂਟ  ਦੀ  ਦੀ ਹੱਲਾਸ਼ੇਰੀ ਤੇ ਪ੍ਰਿੰਸੀਪਲ ਰਾਜਮਹਿੰਦਰ ਸਿੰਘ ਤੇ ਸਟਾਫ਼ ਦੇ ਸਹਿਯੋਗ ਨਾਲ ਵਿਦਿਆਰਥਣਾਂ ਵਲੋਂ ਗਿੱਧਾ ਬੋਲੀਆਂ ਤੇ ਡੀਜੇ ਤੇ ਨੱਚ ਟੱਪ ਕੇ ਚਾਵਾਂ ਨਾਲ ਮਨਾਇਆ ਗਿਆ।  ਭਾਵੇਂ ਪੀਘਾਂ ਪਾਉਣ ਲਈ ਪਿੱਪਲ ਟਾਹਲੀਆਂ ਦੂਰ ਦੂਰ ਤੱਕ ਕਿੱਧਰੇ

ਵੀ ਨਜਰ ਨਹੀਂ ਆਉਂਦੇ, ਕੁੜੀਆਂ ਦੇ  ਇਕੱਠੀਆਂ ਹੋਣ ਲਈ, ਕਿੱਧਰੇ ਸੱਥਾਂ ਵੀ ਨਜਰ ਨਹੀਂ ਆ ਰਹੀਆਂ ਪਰੰਤੂ ਸਕੂਲ ਦੇ ਵੇਹੜੇ   ਪੀਘਾਂ ਝੂਟਦੀਆਂ ਕੁੜੀਆਂ ਪੰਜਾਬ ਦੇ ਵਿਰਸੇ ਦੀ ਯਾਦ ਤਾਜ਼ਾ ਕਰਵਾ ਦਿੱਤੀ !  ,

                       ਪ੍ਰੋਗਰਾਮ ਦਾ ਆਗਾਜ਼ ਡੀ.ਜੇ ਉੱਤੇ ਨੱਚਦੀਆਂ ਕੁੜੀਆਂ ਵਲੋਂ.*ਗੱਡੀ ਦੇ ਪੁਆਉਂਦਾ ਰਹਿਣਾ ਰਿੱਮ ਵੇ ਮੇਰੇ ਵੀ ਪੁਆ ਦੇ ਕਿਤੇ ਝਾਂਜਰਾਂ*ਦੇ ਲੈ ਗੇੜਾ, ਆਦਿ ਨਾਲ ਚੰਗੀ ਸ਼ੁਰੂਆਤ ਕੀਤੀ ਫੇਰ ਵਾਰੀ ਆਈ ਪੰਜਾਬ ਦੇ ਸੱਭਿਆਚਾਰ ਗਿੱਧੇ ਬੋਲੀਆਂ ਦੀ ਜਿੱਥੇ ਕੁੱਝ ਸਮੇਂ ਲਈ ਸਾਇਦ ਵਕਤ ਦੀ ਸੂਈ ਵੀ ਰੁਕ ਗਈ ।ਸੱਜ ਧਜ ਕੇ ਗਿੱਧੇ ਚ ਆਈਆਂ  ਵਿਦਿਆਰਥਣਾਂ ਨੇਂ ਬੋਲੀਆਂ ਦਾ ਮੀਂਹ ਵਰ੍ਹਾ ਦਿੱਤਾ*

*ਸਾਉਣ ਦਾ ਮਹੀਨਾ ਵੇ ਤੂੰ ਆਇਆਂ ਗੱਡੀ ਜੋੜ ਕੇ ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ* 

*ਦਿਨ ਤੀਆਂ ਦੇ, ਰੁੱਤ ਸਾਉਣ ਦੀ,ਪਿੱਪਲੀ ਪੀਘਾਂ ਪਾਈਆਂ, ਦੂਹਰੀਆਂ ਹੋ ਹੋ, ਨੱਚਣ ਟੱਪਣ, ਨਣਦਾਂ ਤੇ ਭਰਜਾਈਆਂ,


ਤੇਰੇ ਜਿਹੇ ਨੂੰ ਵੇ ਇੱਚ ਨਾਂ ਜਾਣਦੀ ਤੇਰਾ ਮੇਰਾ ਬਣਦਾ ਨਾਂ ਮੇਚ ਮੁਡਿੰਆ ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡਿਆਂ* 

            ਤੀਆਂ ਦੇ ਵਿਹੜੇ ਚ, ਆਈ ਹਰ ਮੁਟਿਆਰ ਅਧਿਆਪਕਾਂ ਦੇ ਚਿਹਰੇ ਦਾ ਡੁੱਲ੍ਹ ਡੁੱਲ੍ਹ ਪੈਂਦਾ ਨੂਰ ਤੇ ਘੁੰਮਦੀ ਅੱਡੀ ਤੇ ਪੈਂਦੀ ਤਾੜੀ ਉੱਤੇ ਤਾੜੀ ਕੁੱਝ ਪਲਾਂ ਲਈ ਜਿੰਦਗੀ ਦੇ ਸਾਰੇ ਝਮੇਲਿਆਂ ਤੋਂ ਦੂਰ ਹੋਕੇ ਕੁੜੀਆਂ ਚਿੜੀਆਂ ਕੁਆਰੀਆਂ ਤੇ ਵਿਹਾਂਦੜਾਂ ਦੇ ਸੁਮੇਲ ਸਦਕਾ ਤੀਆਂ ਦੇ ਬਹਾਨੇ ਕੁੜੀਆਂ ਇੱਕ ਦੂਜੀ ਨਾਲ ਦਿਲ ਦਾ ਦਰਦ ਵੀ ਸਾਂਝਾ ਕਰ ਲੈਂਦੀਆਂ ਹਨ। 

                                                    ਸਕੂਲ ਸਟਾਫ ਵਲੋਂ ਕਰੋਨਾ ਕਾਲ ਤੇ ਛੁੱਟੀਆਂ ਸਮੇ ਲਾਏ ਸਮਰ ਕੈਮ੍ਪ ਸਮੇਂ ਕਰਵਾਈ ਮੇਹਨਤ ਪ੍ਰਤੱਖ ਬੋਲ ਰਹੀ ਸੀ ਉਨ੍ਹਾਂ ਵੱਲੋਂ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ , ਵਿਰਸੇ ਨਾਲ ਜੋੜਨ ਲਈ ਪੰਜਾਬੀ ਵਿਰਸੇ ਦੀ ਦੀ ਭਰਪੂਰ ਜਾਣਕਾਰੀ ਦਿੱਤੀ । ਵਿਦਿਆਰਥਣਾਂ ਵੱਲੋਂ ਗਿੱਧਾ, ਬੋਲੀਆਂ ਪਾ ਕੇ ਰੌਣਕਾਂ ਲਾਈਆਂ ਗਈਆਂ  ।ਇਸ ਮੌਕੇ ਸਕੂਲ   ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਹੋਣ ਦੇ ਮਾਣ ਸਦਕਾ ਪੰਜਾਬੀ ਵਿਰਸੇ ਨੂੰ ਭੁੱਲਣਾ ਨਹੀਂ ਚਾਹੀਦਾ ਸਗੋਂ ਸਾਨੂੰ ਆਉਣ ਵਾਲੀਆਂ ਪੀੜੀਆਂ ਨੂੰ ਸਮੇਂ ਸਮੇਂ ਤੇ ਪੰਜਾਬੀ ਵਿਰਸੇ ਨਾਲ ਜੋੜਨਾ ਚਾਹੀਦਾ ਹੈ।

ਇਸ ਮੌਕੇ ਮਾਸਟਰ ਸੱਤਪਾਲ ਲੁਧਿਆਣਾ,ਸੁਖਮਹਿੰਦਰ ਸਿੰਘ ਸੁੱਖੀ ਸੰਧੂ, ,ਸੰਜੀਵ ਸ਼ੋਰੀ ਅਸ਼ੋਕ ਕੁਮਾਰ ਗਰਗ ਗ੍ਰੀਨਐਵਨਿਊ,ਕੇਵਲ ਜਿੰਦਲ, ਜੇ ਈ ਸਲੀਮ, ਰਜਿੰਦਰ ਚੌਧਰੀ,ਮੋਤੀ ਗਰਗ,ਰਿਸ਼ਵਤ ਜੈਨ,ਰਾਜੇਸ਼ ਕੁਮਾਰ ਮੱਪਾ, ਯਸ਼ਪਾਲ ਗਰਗ,ਰਾਜ ਕੁਮਾਰ, ਨਰੇਸ਼ ਬਾਂਸਲ, ਡਾਕਟਰ ਤੇਜਿੰਦਰ ਕੁਮਾਰ, ਭਾਰਤ ਮਿੱਤਲ ਘੋਨਾ,ਚਰਨਜੀਤ ਸ਼ਰਮਾ,ਪ੍ਰਵੀਨ ਕੁਮਾਰ, ਸੁਖਬੀਰ ਸਿੰਘ, ਹਰੀਸ਼ ਕੁਮਾਰ 

:ਮੈਡਮ ਮਿਨਾਕਸ਼ੀ ਜੋਸ਼ੀ,ਸੁਮਨ ਲਤਾ,ਵੀਨਾ ਰਾਣੀ ,ਗੀਤਾ ਸ਼ਰਮਾ,ਨਵੀਨਾ ਰਾਣੀ,ਰੂਬੀ ਸਿੰਗਲਾ,ਰਵਨੀਤ ਕੌਰ, ਜੋਤੀ ਮੰਗਲਾ,ਨਿਧੀ ਗੁਪਤਾ ,ਸੁਨੀਤਾ ਗੌਤਮ,ਸੁਸ਼ਮਾ ਰਾਣੀ,ਸ਼ਾਰਧਾ ਗੋਇਲ, ਰਿੰਪੀ ਰਾਣੀ,ਰੀਮਾ ਰਾਣੀ,ਰੇਖਾ ਰਾਣੀ ਕਾਜਲ ਕੁਮਾਰੀ,ਸੁਦੇਸ਼ ਸ਼ੋਰੀ,ਹਰਜੀਤ ਕੌਰ, ਹਾਜਿਰ ਸਨ ੧

Post a Comment

0 Comments