*ਅਗਨੀਪਥ ਸਕੀਮ ਦੇ ਖਿਲਾਫ : ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਨੇ ਜਿਲਾ ਮੋਗਾ ਦੇ ਮਾਨਯੋਗ ਡੀ ਸੀ ਸਾਹਿਬ ਨੂੰ ਦਿੱਤਾ ਮੰਗ ਪੱਤਰ*

 *ਅਗਨੀਪਥ ਸਕੀਮ ਦੇ ਖਿਲਾਫ : ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਨੇ ਜਿਲਾ ਮੋਗਾ ਦੇ ਮਾਨਯੋਗ ਡੀ ਸੀ ਸਾਹਿਬ ਨੂੰ ਦਿੱਤਾ ਮੰਗ ਪੱਤਰ*


ਮੋਗਾ : 23 ਜੁਲਾਈ { ਕੈਪਟਨ ਸੁਭਾਸ਼ ਚੰਦਰ ਸ਼ਰਮਾ }:=
ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਜੋ ਕਿ ਦੇਸ਼ ਦੀ ਰਾਜਧਾਨੀ ਦਿੱਲੀ ਤੌ ਰਜਿ: ਹੈ। ਉਕਤ ਸੰਗਠਨ ਦੀ ਇਕਾਈ ਜਿਲਾ ਮੋਗਾ ਦੇ ਸਾਬਕਾ ਸੈਨਿਕਾਂ ਨੇ ਪੰਜਾਬ ਪ੍ਰਦੇਸ਼ ਮੀਤ ਪ੍ਰਧਾਨ ਕੈਪਟਨ ਬਿੱਕਰ ਸਿੰਘ [ ਸੇਵਾਮੁਕਤ] ਦੀ ਅਗਵਾਈ ਹੇਠ ਮੋਗਾ ਦੇ ਡੀ ਸੀ ਮਾਨਯੋਗ ਸ: ਕੁਲਵੰਤ ਸਿੰਘ ਨੂੰ ਅਗਨੀਪਥ ਸਕੀਮ ਦੇ ਨੁਕਸਾਨ ਬਾਰੇ ਸਪੱਸ਼ਟੀਕਰਨ ਦਿੰਦਿਆ ਮੰਗ ਪੱਤਰ ਸੌਂਪਿਆ। ਇਹ ਮੰਗ ਪੱਤਰ ਮਾਨਯੋਗ ਸ਼੍ਰੀ ਰਾਜ ਨਾਥ ਜੀ ਰੱਖਿਆ ਮੰਤਰੀ ਭਾਰਤ ਸਰਕਾਰ ਦਿੱਲੀ ਮਾਰਫਤ ਮਾਨਯੋਗ ਡੀ ਸੀ ਮੋਗਾ ਹੈ। ਕੈਪਟਨ ਬਿੱਕਰ ਸਿੰਘ [ਸੇਵਾਮੁਕਤ] ਨੇ ਨਿਯੂਜ ਟੀਮ ਨਾਲ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਇਹ ਸਕੀਮ ਭੋਲੇ ਭਾਲੇ ਨੋਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ। ਇਸ ਸਕੀਮ ਤਹਿਤ ਚਾਰ ਸਾਲ ਫੋਜ ਦੀ ਨੌਕਰੀ ਕਰਨ ਤੌ ਬਾਦ ਉਹਨਾਂ ਦੀ ਭਵਿੱਖ ਵਿੱਚ ਹਨੇਰਾ ਹੀ ਨਜਰ ਆ ਰਿਹਾ ਹੈ। ਬਾਕੀ ਦੇਸ਼ ਦੀ ਸੁਰੱਖਿਆ ਲਈ ਵੀ ਇਹ ਯੋਜਨਾ ਘਾਤਕ ਸਾਬਤ ਹੋ ਸਕਦੀ ਹੈ। ਇਸ ਯੋਜਨਾ ਰਾਹੀਂ ਭਰਤੀ ਜਵਾਨਾਂ ਦੀ ਨਾ ਹੀ ਕੋਈ ਤਰੱਕੀ ਹੈ ਤੇ ਚਾਰ ਸਾਲ ਬਾਅਦ ਨੌਕਰੀ ਤੌ ਛੁੱਟੀ ਹੋਣ ਕਾਰਨ ੳਹਨਾਂ ਦੀ ਕੰਮ ਵਿੱਚ ਵੀ ਦਿਲਚਸਪੀ ਵੀ ਘੱਟ ਹੋਵੇਗੀ, ਬਸ ਇੱਕ ਹੀ ਮਕਸਦ ਹੋ ਸਕਦਾ ਹੈ ਟਾਈਮ ਪਾਸ। ਅਗਨੀਪਥ ਯੋਜਨਾ ਦੀ ਇਸ ਸੰਗਠਨ ਵੱਲੌ ਪੁਰਜੋਰ ਵਿਰੋਧ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਉਕਤ ਯੋਜਨਾ ਨੂੰ ਜਲਦ ਹੀ ਰੱਦ ਕਰਕੇ ਦੇਸ਼ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ। ਇਸ ਮੋਕੇ ਐਸ ਐਮ ਤਰਸੇਮ ਸਿੰਘ ਜਰਨਲ ਸਕੱਤਰ, ਸੂਬੇਦਾਰ ਗੁਰਚਰਨ ਸਿੰਘ ਸੰਧੂ, ਕੈਪਟਨ ਬਲਵਿੰਦਰ ਸਿੰਘ, ਲੈਫਟੀਨੈਂਟ ਜਗਰਾਜ ਸਿੰਘ, ਕੈਪਟਨ ਸਾਧੂ ਸਿੰਘ ਕਲਸੀ, ਵਰੰਟ ਅਫਸਰ ਜਗਤਾਰ ਸਿੰਘ, ਐਸ ਐਮ ਪਰਮਜੀਤ ਸਿੰਘ, ਸ਼ੇਰ ਸਿੰਘ,ਰਾਮ ਪਾਲ ਸਿੰਘ,ਗੋਪਾਲ ਸਿੰਘ,ਜੱਗਾ ਸਿੰਘ, ਸੁਰਜੀਤ ਸਿੰਘ {ਕਪੂਰੇ} ਨਿਰਮਲ ਸਿੰਘ ਆਦ ਹਾਜ਼ਰ ਸਨ।

Post a Comment

0 Comments