ਸਾਵਣ ਦੇ ਨਰਾਤਿਆਂ ਵਿੱਚ ਹਰ ਸਾਲ ਇਸ ਸੰਸਥਾ ਵੱਲੋਂ ਲਗਾਇਆ ਜਾਂਦਾ ਭੰਡਾਰਾ --- ਰਮਨ ਗੁਪਤਾ

 ਸਾਵਣ ਦੇ ਨਰਾਤਿਆਂ ਵਿੱਚ ਹਰ ਸਾਲ ਇਸ ਸੰਸਥਾ ਵੱਲੋਂ ਲਗਾਇਆ ਜਾਂਦਾ ਭੰਡਾਰਾ  ---  ਰਮਨ ਗੁਪਤਾ 


ਸ਼ਾਹਕੋਟ 20 ਜੁਲਾਈ (ਲਖਵੀਰ ਵਾਲੀਆ) :
-  ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਵਨ ਦੇ ਮਹੀਨੇ ਵਿਚ ਭਗਤਾਂ ਵੱਲੋਂ ਹਰ ਸਾਲ ਮਾਤਾ ਰਾਣੀ ਦੇ ਮੇਲੇ ਮੌਕੇ ਤਰਾਂ ਤਰਾਂ ਦੇ ਭੰਡਾਰੇ  ਲਗਾਏ ਜਾਂਦੇ ਹਨ । ਇਸੇ ਸਬੰਧ ਵਿੱਚ ਜੈ ਮਾਂ ਚਿੰਤਪੁਰਨੀ ਸੇਵਾ ਸੰਘ ਮਲਸੀਆਂ ਸ਼ਾਹਕੋਟ ਵੱਲੋਂ ਹਰ ਸਾਲ  ਸਾਵਣ ਦੇ ਨਰਾਤਿਆਂ ਵਿੱਚ ਚੋਹਾਲ ਡੈਮ ਵਿਖੇ ਮਾਤਾ ਰਾਣੀ ਦਾ ਭੰਡਾਰਾ ਲਗਾਇਆ ਜਾਂਦਾ ਹੈ। ਇਸ ਸਾਲ ਵੀ ਜੈ ਮਾਂ ਚਿੰਤਾਂਪੁਰਨੀ ਸੇਵਾ ਸੰਘ ਮਲਸੀਆਂ ਸ਼ਾਹਕੋਟ ਵੱਲੋਂ ਮਾਤਾ ਰਾਣੀ ਦਾ  20 ਵਾਂ ਭੰਡਾਰਾ ਚੌਹਾਲ ਡੈਮ ਨਜ਼ਦੀਕ ਪਾਣੀ ਵਾਲੀ ਟੈਂਕੀ ਚਿੰਤਪੁਰਨੀ ਰੋਡ ਹੁਸ਼ਿਆਰਪੁਰ ਵਿਖੇ 31 ਜੁਲਾਈ ਨੂੰ ਧੂਮ ਧਾਮ ਨਾਲ ਲਗਾਇਆ ਜਾ ਰਿਹਾ ਹੈ । ਜਿਸ ਵਿਚ ਕਰੀਮ ਭੱਲਾ, ਗੋਲ ਗੱਪੇ, ਚਿੱਲਾ, ਡੋਸਾ, ਸੈਂਡਵਿਚ, ਟਿੱਕੀ, ਲੱਸੀ, ਪੋਪਕੋਰਨ, ਮੰਚੁਰੀਅਨ ਆਦਿ ਦੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਸੰਗਤ ਵਿੱਚ ਵਰਤਾਏ ਜਾਣਗੇ । ਸਾਰੇ ਸ਼ਹਿਰ ਨਿਵਾਸੀਆਂ ਅਤੇ ਭਗਤਾਂ ਨੂੰ ਬੇਨਤੀ ਹੈ ਕੇ ਸਭ ਹੁੰਮ ਹੁੰਮਾ ਕੇ ਪਹੁੰਚਣ, ਮਾਤਾ ਰਾਣੀ ਦੇ ਦਰਸ਼ਨ ਕਰਨ ਅਤੇ ਭੰਡਾਰੇ ਦਾ ਅਨੰਦ ਮਾਨਣ। ਇਸ ਮੌਕੇ ਦੀਪਕ ਗੋਇਲ,ਰੋਹਿਤ ਗੋਇਲ,ਗੋਪੀ ਗੋਇਲ, ਦੇਸ਼ਬੰਧੂ ਮਿੱਤਲ,ਪਰਵੀਨ ਮੱਕੜ,ਕੁਸ਼ਲ ਮਿੱਤਲ, ਵਿਨੇ ਅਤੇ ਸੰਨੀ ਮੋਗਾ ਹਾਜ਼ਰ ਸਨ।

Post a Comment

0 Comments