ਪ੍ਰਾਚੀਨ ਭਗਵਤੀ ਮੰਦਰ ਵਿਖੇ ਨਵਰਾਤਰਿਆਂ ਦੇ ਨੌਮੀ ਵਾਲੇ ਦਿਨ ਕਰਵਾਇਆ ਹਵਨ ਯੱਗ।


 ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸ਼ੁੱਭ ਨਵਰਾਤਰਿਆਂ ਦੀ ਨੌਮੀ ਵਾਲੇ ਦਿਨ ਸ਼ਰਧਾਲੂਆਂ ਵੱਲੋਂ ਸਥਾਨਕ ਨਗਰ ਕੌਂਸਲ ਨਜਦੀਕ ਪ੍ਰਾਚੀਨ ਭਗਵਤੀ ਮੰਦਰ ਵਿਖੇ ਮਾਂ ਭਗਵਤੀ ਦੀ ਪੂਜਾ ਅਰਚਨਾ ਕਰਕੇ ਹਵਨ ਕੀਤਾ ਗਿਆ। ਇਸ ਮੌਕੇ ਪੁਜਾਰੀ ਰਾਮ ਕਿਸ਼ੋਰ ਭਾਰਦਵਾਜ ਨੇ ਪੂਜਾ ਅਰਚਨਾ ਬੜੇ ਵਿਧੀ ਵਿਧਾਨ ਨਾਲ ਕਰਵਾ ਕੇ ਮਾਂ ਭਗਵਤੀ ਦਾ ਹਵਨ ਕਰਵਾਇਆ ਅਤੇ ਨਵਰਾਤਰਿਆਂ ਤੇ ਕੰਜਕ ਪੂਜਨ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਨਵਰਾਤਿਆਂ ਦੀ ਨੌਮੀ ਵਾਲੇ ਦਿਨ ਹਵਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮਹਾਂਵੀਰ ਪ੍ਰਸਾਦ ਨੇ ਦੱਸਿਆ ਕਿ ਇਹ ਮੰਦਰ ਬਹੁਤ ਵਰਿ੍ਹਆ ਦਾ ਪੁਰਾਣਾ ਮੰਦਰ ਹੈ ਜੋ ਭਗਤ ਸ਼ਰਧਾਪੂਰਵਕ ਮੰਦਰ ਵਿਖੇ ਆਉਂਦਾ ਹੈ ਉਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਮੌਕੇ ਸੇਵਾਦਾਰ ਸੰਜੇ ਕੁਮਾਰ ਅਤੇ ਭੋਲਾ ਕੁਮਾਰ ਤੋਂ ਇਲਾਵਾ ਸਮੂਹ ਮੰਦਰ ਕਮੇਟੀ ਅਤੇ ਸ਼ਰਧਾਲੂ ਹਾਜਰ ਸਨ।

Post a Comment

0 Comments