ਗੁਰੂ ਪੁਨਿਆਂ ਦਿਹਾੜੇ ਤੇ ਮੰਦਿਰ ਸਿੱਧ ਬਾਬਾ ਬਾਲਕ ਨਾਥ ਚੱਕੀ ਵਾਲੀ ਗਲੀ ਵਿਖੇ ਕੀਤਾ ਹਵਨ ਯੱਗ*


ਮੋਗਾ : 14 ਜੁਲਾਈ [ ਕੈਪਟਨ ਸੁਭਾਸ਼ ਚੰਦਰ ਸ਼ਰਮਾ]
:= ਮੰਦਿਰ ਸਿੱਧ ਬਾਬਾ ਬਾਲਕ ਨਾਥ ਚੱਕੀ ਵਾਲੀ ਗਲੀ ਵਿਖੇ ਗੁਰੂ ਪੁਨਿਆਂ  ਦਿਹਾੜੇ ਤੇ ਮਹੰਤ ਇੰਦਰਜੀਤ ਲੱਕੀ ਦੀ ਅਗਵਾਈ ਵਿੱਚ ਹਵਨ ਯੱਗ ਤੇ ਭਜਨ ਕੀਰਤਨ ਕੀਤਾ ਗਿਆ। ਇਸ ਮੌਕੇ ਮਹੰਤ ਇੰਦਰਜੀਤ ਲੱਕੀ ਨੇ ਕਿਹਾ ਕਿ ਸਾਨੂੰ ਆਪਣੇ ਮਾਤਾ-ਪਿਤਾ ਅਤੇ ਗੁਰੂਆਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਸਾਨੂੰ ਜ਼ਰੂਰਤਮੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਬੁਰੇ ਕੰਮਾਂ ਅਤੇ ਬੁਰੀਆਂ ਆਦਤਾਂ ਤੋਂ ਬਚਣਾ ਚਾਹੀਦਾ ਹੈ। ਪ੍ਰੋਗਰਾਮ ਉਪਰੰਤ ਆਈਆਂ ਸੰਗਤਾਂ ਨੂੰ ਲੰਗਰ ਅਤੇ  ਚਾਹ ਪਾਣੀ ਛਕਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਰਵਿੰਦਰ ਸਿੰਘ, ਮਨਿਕ ਗਰਗ, ਗੁਰਪ੍ਰੀਤ ਸਿੰਘ ਮੰਗਾਂ, ਰੋਹਿਤ ਬਾਵਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Post a Comment

0 Comments