*ਸ੍ਰੀ ਹਿੱਤ ਅਭਿਲਾਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਬੁਢਲਾਡਾ ਦਾ ਦਸਵੀਂ ਕਲਾਸ ਦਾ ਸ਼ਾਨਦਾਰ ਨਤੀਜਾ*


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਸ੍ਰੀ ਹਿੱਤ ਅਭਿਲਾਸ਼ੀ ਸਰਵਹਿਤਕਾਰੀ  ਸੀਨੀਅਰ ਸੈਕੰਡਰੀ ਵਿਦਿਆ ਮੰਦਰ ਬੁਢਲਾਡਾ ਦਾ ਦਸਵੀਂ ਕਲਾਸ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਸਕੂਲ ਦੇ   ਸਾਰੇ ਹੀ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ 70% ਤੋਂ ਵੱਧ  ਅੰਕ ਪ੍ਰਾਪਤ ਕੀਤੇ। 90% ਤੋਂ ਉਪਰ 5 ਵਿਦਿਆਰਥੀ ਹਨ। 80% ਤੋਂ ਉੱਪਰ 4 ਵਿਦਿਆਰਥੀ ਹਨ। 70% ਤੋਂ ਉੱਪਰ 3 ਵਿਦਿਆਰਥੀ ਹਨ।  ਅਰਸ਼ਦੀਪ ਕੌਰ ਪੁੱਤਰੀ ਸਰਦਾਰ ਮੇਵਾ ਸਿੰਘ ਨੇ 650 ਨੰਬਰਾਂ ਵਿੱਚੋਂ 614 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ , ਲਵਪ੍ਰੀਤ  ਕੌਰ ਪੁੱਤਰੀ ਸਰਦਾਰ ਲਖਵਿੰਦਰ ਸਿੰਘ ਨੇ 650 ਚੋਂ 613 ਅੰਕ ਲੈ ਕੇ ਦੂਜਾ ਸਥਾਨ ਅਤੇ ਲਤਾ ਰਾਣੀ ਪੁੱਤਰੀ ਰਾਜ ਕੁਮਾਰ ਨੇ 650 ਅੰਕਾਂ ਵਿਚੋਂ 605 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ  ਪ੍ਰਾਪਤ ਕੀਤਾ। ਮਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਚਿਮਨ ਲਾਲ ਜੀ, ਪ੍ਰਬੰਧਕ ਐਡਵੋਕੇਟ ਸ੍ਰੀ ਮਦਨ ਲਾਲ ਜੀ, ਪ੍ਰਿੰਸੀਪਲ ਸ੍ਰੀ ਪਵਨ ਕੁਮਾਰ ਜੀ,ਕੋਆਰਡੀਨੇਟਰ ਦੀਦੀ ਪਾਇਲ ਜੀ,ਸਮੂਹ ਪ੍ਰਬੰਧਕ ਕਮੇਟੀ ਅਤੇ ਸਟਾਫ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

Post a Comment

0 Comments