ਡਾਕਟਰ ਸਤਿੰਦਰਪਾਲ ਸਿੰਘ ਨੇ ਸਿਵਲ ਸਰਜਨ ਮੋਗਾ ਦਾ ਅਹੁਦਾ ਸੰਭਾਲਿਆ*

 *ਡਾਕਟਰ ਸਤਿੰਦਰਪਾਲ ਸਿੰਘ ਨੇ ਸਿਵਲ ਸਰਜਨ ਮੋਗਾ ਦਾ ਅਹੁਦਾ ਸੰਭਾਲਿਆ*


ਮੋਗਾ : 22 ਜੁਲਾਈ [ ਕੈਪਟਨ ਸੁਭਾਸ਼ ਚੰਦਰ ਸ਼ਰਮਾ]:
= ਪੰਜਾਬ ਸਰਕਾਰ ਵਲੌ ਪਿਛਲੇ ਦਿਨੀਂ ਹੋਈਆਂ ਬਦਲੀਆਂ ਦੌਰਾਨ ਡਾਕਟਰ ਸਤਿੰਦਰਪਾਲ ਸਿੰਘ ਨੇ ਮੋਗਾ ਵਿਖੇ ਬਤੌਰ ਸਿਵਲ, ਸਰਜਨ ਵਜੌ ਅਹੁਦਾ ਸੰਭਾਲਿਆ।ਜਿਕਰਯੋਗ ਹੈ ਕਿ ਡਾਕਟਰ ਸਤਿੰਦਰ ਪਾਲ ਸਿੰਘ ਲੁਧਿਆਣਾ ਤੌ ਬਦਲ ਕੇ ਮੋਗਾ ਵਿਖੇ ਆਏ ਹਨ। ਇਸ ਮੌਕੇ ਡਾਕਟਰ ਰਾਜੇਸ਼ ਅੱਤਰੀ ਡੀ ਐਮ ਸੀ ਮੋਗਾ, ਡਾਕਟਰ ਸੁਖਪ੍ਰੀਤ ਬਰਾੜ, ਡਾਕਟਰ ਗਗਨਦੀਪ ਸਿੰਘ ਅਤੇ ਡਾਕਟਰ ਇੰਦਰਵੀਰ ਸਿੰਘ ਗਿੱਲ, ਐਸ ਐਮ ਓ, ਹਰਜੀਤ ਸਿੰਘ ਏ ਸੀ ਐਫ ਏ,ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕੁਲਬੀਰ ਕੌਰ , ਗੁਰਬਚਨ ਸਿੰਘ ਸਿਵਲ ਹਸਪਤਾਲ ਮੋਗਾ ਅਤੇ ਮਾਸ ਮੀਡੀਆ ਵਿੰਗ ਤੌ ਅਮ੍ਰਿਤ ਸ਼ਰਮਾ , ਜਸਵਿੰਦਰ ਸਿੰਘ ਸੁਪਰਡੈਂਟ ਕਾਰਜੁਕਾਰੀ, ਛਤਰਪਾਲ ਸਿੰਘ ਤੋ ਇਲਾਵਾ ਸਮੂਹ ਸਟਾਫ ਦਫਤਰ ਸਿਵਲ ਸਰਜਨ ਮੋਗਾ ਨੇ ਨਵੇਂ ਸਿਵਲ ਸਰਜਨ ਦੇ ਅਹੁਦਾ ਸੰਭਾਲਣ ਤੇ ਜੋਰਦਾਰ ਸਵਾਗਤ ਕੀਤਾ। ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਿਵਲ ਸਰਜਨ ਨੇ ਸਮੂਹ ਸਟਾਫ ਨੂੰ ਆਪਸੀ ਪ੍ਰੇਮ ਭਾਵ ਅਤੇ ਮਿਲਵਰਤਨ ਨਾਲ ਡਿਊਟੀ ਕਰਨ ਦੀ ਪ੍ਰੇਰਨਾ ਦਿਤੀ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਆਉਣ ਵਾਲੇ ਮਰੀਜਾਂ ਦੀ ਦੇਖਭਾਲ ਪਹਿਲ ਦੇ ਅਧਾਰ ਯਕੀਨੀ ਬਣਾਈ ਜਾਵੇ ਕੋਸ਼ਿਸ਼ ਕਰੋ ਕਿਸੇ ਨੂੰ ਵੀ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸਿਵਲ, ਸਰਜਨ ਨੇ ਕਿਹਾ ਕਿ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲਿਆਂ ਦੀ ਵਿਭਾਗ ਵਲੌ ਸ਼ਲਾਘਾ ਵੀ ਕੀਤੀ ਜਾਵੇਗੀ। ਵਿਭਾਗ ਦੇ ਸਮੂਹ ਸਟਾਫ ਨੂੰ ਟੀਮ ਵਰਕ ਵਜੋ ਕਮ ਕਰਨ ਅਤੇ ਲੋਕ ਹਿਤਾਂ ਲਈ ਕੰਮ ਕਰਨ ਦੇ ਹੋਰ ਵੀ ਮਹੱਤਵਪੂਰਣ ਨੁਕਤੇ ਸਾਂਝੇ ਕੀਤੇ।

Post a Comment

0 Comments