ਡੀ ਸੀ ਐਮ ਗਰੁੱਪ ਆਫ ਸਕੂੱਲਜ ਤੇ ਫਿਰੋਜਪੁਰ ਫੋਊਡੇਸ਼ਨ ਵਲੋ ਰਾਸ਼ਟਰੀ ਡਾਕਟਰਜ ਦਿਵਸ,ਹਾ ਹਾ ਬੀ ਹੈਪੀ ਗਰੁੱਪ, ਫਿਰੋਜਪੁਰ ਨਾਲ ਮਿਲਕੇ ਮਨਾਇਆ*


ਫਿਰੋਜ਼ਪੁਰ 01 ਜੁਲਾਈ [ਕੈਲਾਸ਼ ਸ਼ਰਮਾ }
:=ਆਮ ਤੌਰ ਤੇ ਲੋਕ ਆਪਣੀਆਂ ਸਰੀਰਕ ਅਤੇ ਮਾਨਸਿਕ ਪਰਸ਼ਾਂਨੀਆਂ ਨੂੰ ਲੈ ਕੇ ਡਾਕਟਰ ਕੋਲ ਜਾਂਦੇ ਹਨ ਅਤੇ ਲਗਭਗ ਹਰ ਸਮੱਸਿਆ ਦਾ ਹੱਲ ਡਾਕਟਰ ਪਾਸ ਮੌਜੂਦ ਹੁੰਦਾ ਹੈ। ਸ਼ਾਇਦ ਇਸ ਲਈ ਡਾਕਟਰ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ ਹੈ। ਹਰੇਕ ਸਾਲ 01 ਜੁਲਾਈ ਨੂੰ ਡਾਕਟਰਜ ਦਿਵਸ ਮਨਾਇਆ ਜਾਂਦਾ ਹੈ ਇਸ ਕੜੀ ਨੂੰ ਅੱਗੇ ਵਧਾਉਂਦੇ ਹੋਏ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਤੇ ਸੇਵਾ ਭਾਵਨਾ ਵਾਲੇ ਡਾਕਟਰ ਸਾਹਿਬਾਨ ਨੂੰ ਊਹਨਾ ਦੀਆਂ ਸਮਾਜ ਪ੍ਤੀ ਵਧੀਆ ਸੇਵਾਵਾਂ ਲਈ ਸਨਮਾਨਿਆ ਗਿਆ। 

ਸ਼ੀ੍ ਸ਼ੈਲੰਦਰ (ਬਬਲਾ) ਮੁੱਖੀ, ਫਿਰੋਜਪੁਰ ਫਾਊਂਡੇਸ਼ਨ, ਫਿਰੋਜਪੁਰ ਲੰਗਰ ਸੇਵਾ ਵਲੋ ਮਹਿਮਾਨਾ ਦਾ ਸਵਾਗਤ ਕੀਤਾ ਗਿਆ । 

ਡੀ ਸੀ ਐਮ ਐਜੂਕੇਸ਼ਨ ਸੰਸਥਾ ਦੇ ਮੁਖੀ ਅਨਿਰੁਧ ਗੁਪਤਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। 

ਹਾ ਹਾ ਬੀ ਹੈਪੀ ਗਰੁੱਪ ਫਿਰੋਜਪੁਰ ਵਲੋ ਅਸ਼ੋਕ ਸ਼ਰਮਾ ਜੀ ਨੇ ਦਸਿਆ ਕਿ ਹਾ ਹਾ ਬੀ ਹੈਪੀ ਗਰੁੱਪ ਲੋਕਾਂ ਨੂੰ ਸਾਇਕਲਿੰਗ, ਯੋਗਾ, ਪੀ ਟੀ ਲਈ ਊਤਸਾਹਿਤ ਕਰ, ਤੰਦਰੁੁਸਤ ਚੋਗਿਰਦਾ ਦੇ ਮਕਸੱਦ ਨਾਲ 4-5 ਸਾਲ ਤੋ ਰੋਜਾਨਾ ਅਧਾਰ ਤੇ ਯੋਗਾ ਸੈਸ਼ਨ ਚਲਾ ਰਿਹਾ ਹੈ। 

ਗਰੁੱਪ ਕੋਆਰਡੀਨੇਟਰ ਦੇਵ ਰਾਜ ਖੁਲੱਰ ਨੇ ਦਸਿਆ ਕਿ ਗਰੁੱਪ ਲੋਕਾਂ ਨੂੰ ਸਿਹਤ ਪ੍ਤੀ ਜਾਗਰੁੁੁਕ ਕਰ ,  ਡਾਕਟਰਜ ਸਮਾਜ ਦੇ ਬੋਝ ਨੂੰ ਘਟਾਉਣ ਦੀ ਕੋਸ਼ਿਸ਼ ਕਰ ਖੁਸ਼ੀ ਮਹਿਸੂਸ ਕਰਦਾ ਹੈ। ਇਸ ਮੌਕੇ ਤੇ ਉਨ੍ਹਾਂ ਨਾਲ ਸ਼ਹਿਰ ਦੇ ਹੋਰ ਵੀ ਗਣਮਨਿਆ ਮਹਿਮਾਨ ਹਾਜ਼ਰ ਸਨ।

Post a Comment

0 Comments