ਬਰਨਾਲਾ ਪੁਲਿਸ ਵੱਲੋਂ ਸੈਂਸੀ ਬਸਤੀ ਵਿਖੇ ਕੀਤੀ ਗਈ ਰੇਡ

 ਬਰਨਾਲਾ ਪੁਲਿਸ ਵੱਲੋਂ  ਸੈਂਸੀ ਬਸਤੀ ਵਿਖੇ ਕੀਤੀ ਗਈ ਰੇਡ    

ਡੀ ਐਸ ਪੀ ਸਤਬੀਰ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।


ਬਰਨਾਲਾ 29 ਜੁਲਾਈ ( ਕਰਨਪ੍ਰੀਤ ਕਰਨ )
ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਵੱਲ੍ਹੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਅਨੁਸਾਰ ਬਰਨਾਲਾ ਦੇ ਐੱਸ ਐੱਸ ਪੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਚ ਐੱਸ ਪੀ ਰਮਨੀਸ਼ ਚੌਧਰੀ ਦੇ ਦਿਸ਼ਾ ਨਿਰਵਦੇਸ਼ਾਂ ਅਨੁਸਾਰ  ਡੀਐਸਪੀ ਸਤਬੀਰ ਸਿੰਘ ਨੇ  ਪੁਲਸ ਟੀਮਾਂ ਸਮੇਤ ਬਰਨਾਲਾ ਦੀ ਸੈਂਸੀ ਬਸਤੀ ਵਿਖੇ ਰੇਡ ਕੀਤੀ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਨਾਲਾ ਸਬ ਡਿਵੀਜ਼ਨ ਪੁਲਸ ਵਲੋਂ ਸਰਚ ਅਭਿਆਨ ਤਹਿਤ  ਬਰਨਾਲਾ ਦੀ ਸਾਂਸੀ ਬਸਤੀ ਜੋ ਕਿ ਰਾਮ ਬਾਗ ਰੋਡ ਨੇੜੇ ਸਿਵਲ ਹਸਪਤਾਲ ਸਥਿਤ ਹੈ, ਉੱਥੇ ਰੇਡ ਕੀਤੀ ਗਈ। ਡੀ ਐੱਸ ਪੀ ਨੇ ਕਿਹਾ ਕਿ ਸੈਂਸੀ ਬਸਤੀ ਦੇ ਤਕਰੀਬਨ 68  ਘਰਾਂ ਦੀ ਚੈਕਿੰਗ ਕੀਤੀ ਗਈ  ਉਨ੍ਹਾਂ ਨੇ ਕਿਹਾ ਕਿ ਚੈਕਿੰਗ ਦੌਰਾਨ 8 ਵਿਅਕਤੀਆਂ ਤੇ ਸ਼ੱਕ ਹੋਇਆ। ਇਸ ਰੇਡ ਦੌਰਾਨ ਬਸਤੀ ਚੋਂ 8 ਵਹੀਕਲ ਵੀ ਸੀਲ ਕੀਤੇ ਗਏ ਜੋ ਕਿ ਬਿਨਾਂ ਕਾਗਜ਼ਾਂ ਤੋਂ ਪਾਏ ਗਏ । ਡੀ ਐਸ ਪੀ ਸਤਬੀਰ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਬਰਨਾਲਾ ਸਿਟੀ ਇੱਕ ਦੇ ਐਸ ਐਚ ਓ ਬਲਜੀਤ ਸਿੰਘ ਆਪਣੀ ਟੀਮ ਸਮੇਤ ਹਾਜ਼ਰ ਸਨ।

Post a Comment

0 Comments