ਆਈ ਲਵ ਬਰਨਾਲਾ ਪਹਿਲੀ ਬਰਸਾਤ ਹੋਈ ਨਗਰ ਕੋਸਲ ਪ੍ਰਬੰਧਾਂ ਦਾ ਨਿਕਲਿਆ ਦੀਵਾਲਾ

 ਆਈ ਲਵ ਬਰਨਾਲਾ ਪਹਿਲੀ ਬਰਸਾਤ ਹੋਈ  ਨਗਰ ਕੋਸਲ ਪ੍ਰਬੰਧਾਂ ਦਾ ਨਿਕਲਿਆ ਦੀਵਾਲਾ 

 ਪ੍ਰਧਾਨ ਅਤੇ ਈ ਓ ਸਮੇਤ ਹਰੇਕ ਕਰਮਚਾਰੀ ਨੂੰ ਰੱਜ ਕੇ ਦੇਗ ਦਿੱਤੀ


ਬਰਨਾਲਾ,21,ਜੁਲਾਈ /ਕਰਨਪ੍ਰੀਤ ਕਰਨ/
ਆਈ ਲਵ ਬਰਨਾਲਾ ਪਹਿਲੀ ਬਰਸਾਤ ਹੋਈ  ਨਗਰ ਕੋਸਲ ਪ੍ਰਬੰਧਾਂ ਦਾ ਨਿਕਲਿਆ ਦੀਵਾਲਾ 100 %  ਸਹੀ ਢੁੱਕ ਗਿਆ ਜਦੋਂ ਪਹਿਲੀ ਬਰਸਾਤ ਹੋਣ ਨਾਲ ਹੀ ਬਰਨਾਲਾ ਦੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੁਲ ਕੇ ਸ੍ਹਾਮਣੇ ਆਉਂਦੀਆਂ ਹੀ ਲੋੱਕਾਂ ਵਲੋਂ ਸਰਕਾਰ ਐਮਸੀਆਂ,ਪ੍ਰਧਾਨ ਅਤੇ ਈ ਓ ਸਮੇਤ ਹਰੇਕ ਕਰਮਚਾਰੀ ਨੂੰ ਰੱਜ ਕੇ ਦੇਗ ਦਿੱਤੀ ਕੇ ਕਿ ਲਾਹਨਤ ਹੈ ਅਜਿਹੇ ਪ੍ਰਬੰਧਾਂ ਦੀ ! ਜਿਕਰਯੋਗ ਹੈ ਕਿ  ਲੰਘੀ ਦੇਰ ਰਾਤ ਸ਼ਹਿਰ 'ਚ ਭਾਰੀ ਬਰਸਾਤ ਨੇ ਜਿਥੇ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਤਾਂ ਦਵਾਈ, ਪਰੰਤੂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ  ਹਰਵਾਰ ਨਾਕਾਮ ਸਾਬਤ ਹੋਣ ਵਾਲਾ ਪ੍ਰਸ਼ਾਸਨ ਤੇ ਨਿਕਾਸੀ ਪ੍ਰਬੰਧ ਇਸ ਵਾਰ ਫਿਰ ਮਾਨਸੂਨ 'ਚ ਨਾਕਾਮ ਸਾਬਤ ਹੋਏ ਹਨ। ਜਿਸ ਕਾਰਨ ਮਾਨਸੂਨ ਦੀ ਹੋਈ ਬਰਸਾਤ ਨੇ ਪੂਰਾ ਸ਼ਹਿਰ ਜਲਥਲ ਕਰ ਦਿੱਤਾ।ਸ਼ਹਿਰ ਦੇ ਅਦਾਲਤੀ ਕੰਪਲੇਕ੍ਸ  ਸਾਹਮਣੇ ਪੀ ਡਬਲਯੂ ਰੈਸਟ ਹਾਊਸ ਨਾਲ ਲੱਗਦੀ ਸਰਕਾਰੀ ਜੁਡੀਸ਼ੀਅਲ ਅਧਿਕਾਰੀਆਂ ਦੀ ਰਿਹਾਇਸ਼ ਵਾਲੀ ਸਰਕਾਰੀ ਕੰਧ ਰੇਤ ਦੀ ਢੇਰੀ ਵਾਂਗੂ  ਡਿੱਗ ਪਈ  ਜਿਹੜੀ ਭਾਵੇਂ  ਸੁੱਧ ਤੇ ਤਕੜੇ ਮਟੀਰੀਅਲ ਨਾਲ ਕਾਗਜਾਂ ਚ ਬਣੀ ਹੋਈ ਸੀ ! ਓਧਰ ਸ਼ਹਿਰ ਦੇ ਕੱਚਾ ਪੱਕਾ ਕਾਲਜ ਰੋਡ,ਅੰਡਰ ਬ੍ਰਿਜ ਧਨੌਲਾ ਫਾਟਕ, ਸਦਰ  ਹੰਡਿਆਇਆ ਤੇ  ਫਰਵਾਹੀ ਬਾਜ਼ਾਰ, ਬੱਸ ਸਟੈਂਡ ਰੋਡ, ਕਚਹਿਰੀ ਚੌਂਕ, ਜੰਡਾਂ ਵਾਲਾ ਰੋਡ,ਸੇਖਾ ਰੋਡ  ਕਿਲਾ ਮਹੱਲਾ ਸਮੇਤ ਚਾਰ ਚੁਫੇਰੇ ਗੋਡੇ ਗੋਡੇ ਪਾਣੀ ਜਮ੍ਹਾਂ ਹੋ ਗਿਆ। ਕਈ ਘੰਟੇ ਲਗਾਤਾਰ ਹੋਈ ਬਰਸਾਤ ਨੇ ਸ਼ਹਿਰ ਨੂੰ ਜਲਥਲ ਕਰ ਦਿੱਤਾ ਹੈ ਤੇ ਤਮਾਮ ਬਾਜ਼ਾਰ ਝੀਲ ਦਾ ਰੂਪ ਧਾਰਨ ਕਰ ਗਏ। ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ। ਸੈਂਕੜੇ ਮੋਟਰਸਾਈਕਲਾਂ ਗੱਡੀਆਂ ਵਾਲੇ ਲੰਗਣ ਦੀ ਕੋਸ਼ਿਸ਼ ਕਾਰਨ ਪਾਣੀ 'ਚ ਹੀ ਫਸ ਗਏ।  ਜੌੜੇ ਪੈਟਰੋਲ ਪੰਪਾਂ ਨਜ਼ਦੀਕ ਸਥਿਤ ਰੇਲਵੇ ਅੰਡਰਬ੍ਰਿਜ 'ਚ ਵੀ ਪਾਣੀ ਇਸ ਕਦਰ ਖੜ੍ਹਿਆ ਜਿਵੇਂ ਕੋਈ ਨਹਿਰ ਜਾਂ ਕੱਸੀ ਹੋਵੇ। ਜਿਸ ਦੀਆਂ ਤਸਵੀਰਾਂ ਸ਼ਹਿਰ ਵਾਸੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਕੀਤੀਆਂ  ਤੇ ਨਾਲ ਕੈਪਸ਼ਨ ਲਿਖੀ ਗਈ ਆਈ ਲਵ ਬਰਨਾਲਾ। ਸ਼ਹਿਰ ਅੰਦਰ ਥਾਂ-ਥਾਂ ਖੜ੍ਹੇ ਪਾਣੀ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਓਧਰ ਨਗਰ ਕੌਂਸਲ ਦੇ ਈ.ਓ ਮਨਪ੍ਰੀਤ ਸਿੰਘ ਅਤੇ ਜੇ.ਈ  ਸਲੀਮ ਮੁਹੰਮਦ ਵੱਲੋਂ ਭਾਵੇਂ  ਪਾਣੀ ਦੀ ਰੁਕੀ ਨਿਕਾਸੀ ਦਾ ਜਾਇਜਾ ਵੀ ਲਿਆ ਗਿਆ ਪਰੰਤੂ ਸੱਪ ਲੰਗਣ ਪਿੱਛੋਂ ਲੀਕ ਪਿੱਟਣ ਦਾ ਕਿ ਫਾਇਦਾ !

Post a Comment

0 Comments