ਲੋਕਾਂ ਨੂੰ ਖਾਣ-ਪੀਣ ਵਾਲੀਆਂ ਮਿਆਰੀ ਤੇ ਸ਼ੁੱਧ ਵਸਤਾਂ ਮਹੁੱਈਆ ਕਰਵਾਉਣ ਲਈ ਦੁਕਾਨਦਾਰਾਂ ਨਾਲ ਅਹਿਮ ਮੀਟਿੰਗ

 ਮਾਨਸਾ, 18 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ


ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਕਾਂ  ਨੂੰ ਜਿਲ੍ਹੇ ਅੰਦਰ ਖਾਣ-ਪੀਣ ਵਾਲੀਆਂ ਮਿਆਰੀ ਤੇ ਸ਼ੁੱਧ ਵਸਤਾਂ ਮਹੁੱਈਆ ਕਰਵਾਉਣ ਲਈ ਸਿਵਲ ਸਰਜਨ ਕਮ ਜਿਲ੍ਹਾ ਸਿਹਤ ਅਫਸਰ ਡਾ਼ ਜਸਵਿੰਦਰ ਸਿੰਘ ਨੇ ਦੁਕਾਨਦਾਰਾਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼ਹਿਰ ਦੇ ਕਰਿਆਨਾ ਯੂਨੀਅਨ, ਹਲਵਾਈ ਯੂਨੀਅਨ, ਦੋਧੀ ਯੂਨੀਅਨ, ਹੋਟਲ, ਰੈਸਟੋਰੈਂਟ ਅਤੇ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੇ ਹੋਰ ਨੁਮਾਇੰਦਿਆਂ ਨੇ ਹਿੱਸਾ ਲਿਆ 

      ਡਾ. ਜਸਵਿੰਦਰ ਸਿੰਘ ਨੇ ਸਮੂਹ ਦੁਕਾਨਦਾਰਾਂ ਨੂੰ ਫੂਡ ਸੇਫਟੀ ਐਕਟ ਸਬੰਧੀ ਅਹਿਮ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲਾ ਮਾਨਸਾ ਵਿਚ ਕੰਮ ਕਰਦੇ ਸਮੂਹ ਫੂਡ ਬਿਜਨਸ ਆਪ੍ਰੇਟਰਾਂ ਨੂੰ 25 ਜੁਲਾਈ 2022 ਤੋਂ ਸਿਖਲਾਈ ਸ਼ੁਰੂ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਮੰਤਵ ਲਈ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਸਿਖਲਾਈ ਲਈ ਸੰਚਯ ਐਜੂਕੇਸ਼ਨ ਸੁਸਾਇਟੀ ਡੀ -12 ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਮਾਨਸਾ ਜ਼ਿਲੇ ਵਿੱਚ ਫੂਡ ਬਿਜਨਸ ਆਪ੍ਰੇਟਰਾਂ ਨੂੰ ਸਵੱਛ ਖਾਣ-ਪੀਣ ਅਤੇ ਇਸ ਦੇ ਰੱਖ-ਰਖਾਅ ਦੀ ਸਿਖਲਾਈ ਦੇਵੇਗੀ। ਉਨਾਂ ਦੱਸਿਆ ਕਿ ਜ਼ਿਲਾ ਮਾਨਸਾ ਵਿੱਚ ਇਹ ਸਿਖਲਾਈ ਪ੍ਰੋਗਰਾਮ 25 ਜੁਲਾਈ ਤੋਂ 50-50 ਦੁਕਾਨਦਾਰਾਂ ਦੇ ਬੈਚ ਨੂੰ ਸਿਖਲਾਈ ਦਿੱਤੀ ਜਾਵੇਗੀ।

  ਉਨਾਂ ਕਿਹਾ ਕਿ ਸਿਖਲਾਈ ਲਈ ਪ੍ਤੀ ਫੂਡ ਬਿਜਨਸ ਆਪ੍ਰੇਟਰ ਕੋਲੋਂ 450/- ਰੁਪਏ ਅਤੇ ਪ੍ਰਤੀ ਸਟਰੀਟ ਫੂਡ ਵੈਂਡਰ

ਕੋਲੋ 250/- ਰੁਪਏ ਵਸੂਲ ਕੀਤੇ ਜਾਣਗੇ ਅਤੇ ਇਸਦੇ ਨਾਲ ਹੀ ਇਕ ਐਪਰਨ ’ਤੇ ਇਕ ਟੋਪੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ  ਹਰ ਇਕ ਮੈਨੂਫੈਕਚਰ, ਹਲਵਾਈ, ਬੇਕਰੀ, ਹੋਟਲ, ਰੈਸਟੋਰੈਂਟ, ਕਰਿਆਨਾ, ਕੇਟਰਿੰਗ, ਡੇਅਰੀ, ਫਾਸਟ ਫੂਡ ਆਦਿ ਲਈ ਸਿਹਤ ਵਿਭਾਗ ਤੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਲਾਇਸੈਂਸ ਰਜਿਸਟ੍ਰੇਸ਼ਨਾਂ ਲੈਣਾ ਲਾਜ਼ਮੀ ਕਰ ਦਿੱਤਾ ਹੈ, ਜਿਸ ਲਈ ਇਸ ਕਿਸਮ ਦੀ ਸਿਖਲਾਈ ਪ੍ਰਾਪਤ ਕਰਨਾ ਵੀ ਲਾਜ਼ਮੀ ਹੈ। ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਵਿਭਾਗ ਹੁਣ ਸਮੂਹ ਦੁਕਾਨਦਾਰਾਂ, ਅਦਾਰਿਆਂ ਦਾ ਸਰਵੇ ਦੇ ਨਾਲ-ਨਾਲ ਉਨਾਂ ਨੂੰ ਸਿਖਲਾਈ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕਰੇਗਾ।

ਇਸ ਮੌਕੇ ਵਿਜੈ ਕੁਮਾਰ,  ਸੀਮਾ ਰਾਣੀ, ਅਮਰਿੰਦਰਪਾਲ ਸਿੰਘ, ਲਕਸ਼ਵੀਰ ਸਿੰਘ, ਸੰਚਯ ਐਜੂਕੇਸ਼ਨ ਛਤੀਸਗੜ ਵੱਲੋਂ ਨਿਯੁਕਤ ਕੀਤੀ ਟੀਮ ਦੇ ਨੋਡਲ ਅਫਸਰ ਜਗਤਾਰ ਸਿੰਘ, ਅਮਨਦੀਪ ਸਿੰਘ ਅਤੇ ਜਗਸੀਰ ਸਿੰਘ ਤੋਂ ਇਲਾਵਾ ਵੱਖ ਵੱਖ ਦੁਕਾਨਦਾਰ  ਹਾਜ਼ਰ ਸਨ।

Post a Comment

0 Comments