ਨਗਰ ਕੌਂਸਲ ਵਿਖੇ ਰਵਨੀਤ ਸਿੰਘ ਨੇ ਕਾਰਜ ਸਾਧਕ ਅਫ਼ਸਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ


 ਬਰਨਾਲਾ,12,ਜੁਲਾਈ (ਕਰਨਪ੍ਰੀਤ ਧੰਦਰਾਲ )-ਬਰਨਾਲਾ ਦੇ ਪਹਿਲਾਂ ਰਹੇ  ਕਾਰਜ ਸਾਧਕ ਅਫਸਰ ਦੀ ਦਫਤਰ ਚ ਲੇਟਲਟੀਫੀ ਤੇ ਗ਼ੈਰਹਾਜਰੀ ਤੋਂ ਅੱਕੇ ਵਾਰਡਾਂ ਦੇ ਐਮ ਸੀਆਂ ਦੀਆਂ ਰੋਜਾਨਾ ਦੀਆਂ ਸ਼ਿਕਵਾ ਸ਼ਿਕਾਇਤਾਂ ਤੇ ਕੰਮ ਨਾ ਹੋਣ ਦੀਆਂ ਅਪੀਲਾਂ ਨੂੰ ਉਦੋਂ ਵਿਰਾਨਚਿੰਨ ਲੱਗਿਆ ਜਦੋਂ ਨਗਰ ਕੌਂਸਲ ਬਰਨਾਲਾ ਵਿਖੇ ਰਵਨੀਤ ਸਿੰਘ ਨੇ ਕਾਰਜ ਸਾਧਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ  | 

                                    ਰਵਨੀਤ ਸਿੰਘ ਇਸ ਤੋਂ ਪਹਿਲਾਂ ਉਹ ਡੇਰਾਬੱਸੀ ਵਿਖੇ ਸੇਵਾਵਾਂ ਨਿਭਾਅ ਰਹੇ ਸਨ ਤੇ ਇਨ੍ਹਾਂ ਮਲੇਰਕੋਟਲਾ ਵਿਖੇ ਲੰਮਾ ਸਮਾਂ ਕੰਮ ਕੀਤਾ ਹੈ | ਰਵਨੀਤ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਸੁਪਰਡੈਂਟ ਹਰਪ੍ਰੀਤ ਸਿੰਘ ਤੋਂ ਇਲਾਵਾ  ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ,ਰੁਪਿੰਦਰ ਸਿੰਘ ਬੰਟੀ, ਹਰਬਖਸ਼ੀਸ਼ ਸਿੰਘ ਗੋਨੀ,ਕੌਂਸਲਰ ਜਗਰਾਜ ਸਿੰਘ ਪੰਡੋਰੀ, ਭੁਪਿੰਦਰ ਸਿੰਘ ਭਿੰਦੀ, ਤੇਜਿੰਦਰ ਸਿੰਘ ਸੋਨੀ ਜਾਗਲ, ਗੁਰਦਰਸ਼ਨ ਸਿੰਘ ਬਰਾੜ, ਗੁਰਪ੍ਰੀਤ ਸਿੰਘ ਕਾਕਾ, ਖੁਸ਼ੀ ਮੁਹੰਮਦ, ਨੀਰਜ ਜਿੰਦਲ, ਜੀਵਨ ਕੁਮਾਰ, ਠੇਕੇਦਾਰ ਸ਼ੀਤਲ ਕੁਮਾਰ ਆਦਿ ਵਲੋਂ ਸਵਾਗਤ ਕੀਤਾ ਗਿਆ | ਈ. ਓ.ਰਵਨੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ ਤੇ ਕਿਸੇ ਵੀ ਸ਼ਹਿਰੀ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ |

Post a Comment

0 Comments