ਅਨਮੋਲ ਗਗਨ ਮਾਨ ਦੇ ਮੰਤਰੀ ਬਣਨ ਤੇ ਚਹੁੰ-ਪਾਸੇ ਖੁਸ਼ੀ ਦਾ ਮਾਹੌਲ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
ਮਾਨਸਾ ਜਿਲ੍ਹੇ ਦੀ ਜੰਮਪਲ ਅਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੂੰ ਭਗਵੰਤ ਮਾਨ ਸਰਕਾਰ ਵਿੱਚ ਕੈਬਨਿਟ ਵਿੱਚ ਵਜੀਰ ਲੈਣ ਤੇ ਉਸ ਦੇ ਨਜਦੀਕੀ ਰਿਸ਼ਤੇਦਾਰਾਂ ਵੱਲੋਂ ਪਿੰਡ ਰਾਮਨਗਰ ਭੱਠਲ ਵਿਖੇ ਸਾਬਕਾ ਸਰਪੰਚ ਬਲਵਾਨ ਸਿੰਘ ਗੌਬੰਦਪੁਰਾ ਦੀ ਅਗਵਾਈ ਹੇਠ ਲੱਡੂ ਵੰਡ ਕੇ ਅਤੇ ਨੱਚ ਕੇ ਖੁਸ਼ੀ ਮਨਾਈ ਗਈ।  ਅਨਮੋਲ ਗਗਨ ਮਾਨ ਦਾ ਮਾਨਸਾ ਜਿਲ੍ਹੇ ਦੇ ਪਿੰਡ ਖਿੱਲਣ ਨਾਲ ਵੀ ਸੰਬੰਧ ਹੈ।  ਉਸ ਨੇ ਆਪਣੀ ਪੜ੍ਹਾਈ ਸਰਕਾਰੀ ਨਹਿਰੂ ਕਾਲਜ ਮਾਨਸਾ ਵਿਖੇ ਕੀਤੀ।  ਜਿਸ ਕਰਕੇ ਜਿਲ੍ਹਾ ਮਾਨਸਾ ਅੰਦਰ ਉਸ ਨੂੰ ਮੰਤਰੀ ਬਣਾਉਣ ਦੀ ਖੁਸ਼ੀ ਮਨਾਈ ਜਾ ਰਹੀ ਹੈ।  ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਸਾਬਕਾ ਸਰਪੰਚ ਗੁਰਤੇਜ ਸਿੰਘ ਭੱਠਲ ਅਤੇ ਗੋਰਾ ਸਿੰਘ ਭੱਠਲ ਨੇ ਕਿਹਾ ਕਿ ਅਨਮੋਲ ਗਗਨ ਮਾਨ ਨੇ ਛੋਟੀ ਉਮਰ ਵਿੱਚ ਸਿਆਸਤ ਵਿੱਚ ਦਾਖਲਾ ਲਿਆ।  ਪਹਿਲੀ ਵਾਰ ਖਰੜ ਤੋਂ ਵਿਧਾਇਕ ਬਣ ਕੇ ਹੁਣ ਉਹ ਪੰਜਾਬ ਕੈਬਨਿਟ ਦਾ ਸ਼ਿੰਗਾਰ ਬਣੇ ਹਨ।  ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਇੱਕ ਤਬਦੀਲੀ ਵਿੱਚੋਂ ਆਈ ਸਰਕਾਰ ਹੈ।  ਜਿਸ ਦਾ ਪੂਰਾ ਵਿਸਥਾਰ ਇਮਾਨਦਾਰ ਮੰਤਰੀਆਂ ਅਤੇ ਵਿਧਾਇਕਾਂ ਸਿਰ ਤੇ ਹੈ।  ਲਾਜਮੀ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਤਰੱਕੀ ਵੱਲ ਵਧੇਗਾ।   ਉਨ੍ਹਾਂ ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾਉਣ ਤੇ ਭਗਵੰਤ ਸਰਕਾਰ ਦਾ ਧੰਨਵਾਦ ਕੀਤਾ।   ਇਸ ਮੌਕੇ ਜਸਵੀਰ ਸਿੰਘ ਜੱਸੀ, ਗੁਰਮੀਤ ਸਿੰਘ,  ਸਾਬਕਾ ਸਰਪੰਚ ਬਲਵਾਨ ਸਿੰਘ ਗੋਬਿੰਦਪੁਰਾ ਤੋਂ ਇਲਾਵਾ ਭੱਠਲ ਪਰਿਵਾਰ ਮੌਜੂਦ ਸੀ।

Post a Comment

0 Comments