ਬਲਾਤਕਾਰ ਦੇ ਮੁਕੱਦਮੇ ਵਿੱਚ ਪੈੈਰੋਲ ਜੰਪਰ ਨੂੰ ਕੀਤਾ ਕਾਬੂ


ਮਾਨਸਾ, 03 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ
 

ਸ੍ਰੀ ਗੌਰਵ ਤੂੂਰਾ,ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ,ਓਜ/ਭਗੌੌੜਿਆਂ ਅਤੇ ਪੈਰੋੋਲ ਜੰਪਰਾਂ ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ ਹੇਠ ਲਿਖੇ ਪੈਰੋੋਲ ਜੰਪਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। 

ਮੁਕੱਦਮਾ ਨੰਬਰ 119 ਮਿਤੀ 13^07^2018 ਅ/ਧ 363,366^ਏ,376,120^ਬੀ, ਹਿੰ:ਦੰ: ਅਤੇ 3,4 ਪਾਕਸੋ ਐਕਟ ਥਾਣਾ ਸਦਰ ਮਾਨਸਾ ਦਾ ਕੈਦੀ ਲੱਖਾ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਭੀਖੀ ਜੋੋ ਜਿਲਾ ਜੇਲ੍ਹ ਮਾਨਸਾ ਵਿਖੇ ਸਜਾਂ ਕੱਟ ਰਿਹਾ ਸੀ। ਇਹ ਕੈਦੀ ਮਿਤੀ 25^03^2022 ਤੋੋਂ ਮਿਤੀ 21^05^2022 ਤੱਕ 8 ਹਫਤਿਆਂ ਦੀ ਪੈਰੋਲ (ਛੁੱਟੀ) ਪਰ ਆਇਆ ਸੀ ਪਰ ਇਹ ਛੁੱਟੀ ਕੱਟਣ ਤੋੋਂ ਬਾਅਦ ਮਿਤੀ 21^05^2022 ਨੂੰ ਜਿਲਾ ਜੇਲ੍ਹ ਮਾਨਸਾ ਵਿਖੇ ਹਾਜ਼ਰ ਨਹੀ ਹੋੋਇਆ ਅਤੇ ਪੈਰੋੋਲ ਜੰਪਰ ਬਣ ਗਿਆ। ਸ:ਥ: ਸੁਰੇਸ਼ ਕੁਮਾਰ ਪੀ,ਓ, ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਸਦਰ ਮਾਨਸਾ ਦੇ ਹਵਾਲੇ ਕੀਤਾ ਗਿਆ ਹੈ।

Post a Comment

0 Comments