ਮਾਨਸਾ ਪੁਲਿਸ ਨੇ ਮੋਬਾਇਲ ਫੋਨ ਚੋਰ ਗਿਰੋਹ ਕੀਤਾ ਕਾਬੂ

 04 ਮੁਲਜਿਮਾਂ ਨੂੰ ਕਾਬੂ ਕਰਕੇ ਚੋਰੀ ਦੇ 15 ਮੋਬਾਈਲ ਫੋਨ ਕੀਤੇ ਬ੍ਰਾਮਦ


ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ 16 ਜੁਲਾਈ ਗੋਰਵ ਤੂਰਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋ ਸੰਨ ਚੋਰੀ ਦੇ ਮੁਕੱਦਮੇ ਨੂੰ ਟਰੇਸ ਕਰਕੇ ਤਫਤੀਸ ਨੂੰ ਅੱਗੇ ਵਧਾਉਦੇ ਹੋਏ 04 ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ, ਜਿਹਨਾਂ ਪਾਸੋਂ ਚੋਰੀ ਦੇ 15 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ । ਬ੍ਰਾਮਦ ਮੋਬਾਇਲ ਫੋਨਾਂ ਦੀ ਕੁੱਲ ਕੀਮਤ ਕ੍ਰੀਬ 1 ਲੱਖ 20 ਹਜਾਰ ਰੁਪਏ ਬਣਦੀ ਹੈ ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁਦੱਈ ਸਿੰਕਦਰ ਸਿੰਘ ਪੁੱਤਰ ਸੋਨਾ ਸਿੰਘ ਵਾਸੀ ਰਣਜੀਤਗੜ ਬਾਂਦਰਾ ਦੇ ਬਿਆਨ ਪਰ ਮੁਕੱਦਮਾ ਨੰਬਰ 119 ਮਿਤੀ 13-7-2022 ਅ/ਧ 457,380,411 ਹਿੰ:ਡੰ: ਥਾਣਾ ਸਰਦੂਲਗੜ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 12,13-7-2022 ਦੀ ਦਰਮਿਆਨੀ ਰਾਤ ਨੂੰ 02 ਮੁਲਜਿਮਾਂ ਵੱਲੋਂ ਰਾਤ ਸਮੇਂ ਉਹਨਾ ਦੇ ਘਰ ਅੰਦਰ ਦਾਖਲ ਹੋ ਕੇ ਉਸਦੇ ਪਰਿਵਾਰ ਦੇ 04 ਮੋਬਾਇਲ ਫੋਨ ਚੋਰੀ ਕਰਕੇ ਲੈ ਗਏ ਹਨ । ਮੁਕੱਦਮਾ ਦੀ ਤਫਤੀਸ ਸ੍ਰੀ ਗੋਬਿੰਦਰ ਸਿੰਘ, ਡੀ.ਐਸ.ਪੀ ਸਰਦੂਲਗੜ ਦੀ ਨਿਗਰਾਨੀ ਹੇਠ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਰਦੂਲਗੜ ਅਤੇ ਹੌਲਦਾਰ ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀਂ ਵੱਲੋਂ ਤਕਨੀਕੀ ਢੰਗ ਨਾਲ ਅਮਲ ਵਿੱਚ ਲਿਆਂਦੀ ਗਈ । ਦੌਰਾਨੇ ਤਫਤੀਸ ਮੁਕੱਦਮਾ ਵਿੱਚ 02 ਮੁਲਜਿਮਾਂ ਬੱਬੂ ਸਿੰਘ ਪੁੱਤਰ ਸਤਨਾਮ ਸਿੰਘ ਉਰਫ ਦਾਨਾ ਸਿੰਘ ਅਤੇ ਗੁਰਜੀਤ ਸਿੰਘ ਉਰਫ ਨਿੱਕਾ ਪੁੱਤਰ ਗਮਦੂਰ ਸਿੰਘ ਉਰਫ ਗੁਰੀ ਵਾਸੀਆਨ ਰਣਜੀਤਗੜ ਬਾਂਦਰਾ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ । ਤਫਤੀਸੀ ਅਫਸਰ ਵੱਲੋਂ ਮੁਕੱਦਮਾ ਦੀ ਤਫਤੀਸ ਨੂੰ ਅੱਗੇ ਵਧਾਉਦੇ ਹੋਏ ਗ੍ਰਿਫਤਾਰ ਦੋਵਾ ਮੁਲਜਿਮਾ ਦੀ ਮੁੱਢਲੀ ਪੁੱਛਗਿੱਛ ਪਰ  ਦਵਿੰਦਰ ਸਿੰਘ ਉਰਫ ਚਿੱਟਾ ਪੁੱਤਰ ਭਜਨ ਸਿੰਘ ਅਤੇ ਗੁਰਪਿੰਦਰ ਸਿੰਘ ਉਰਫ ਗੋਰੀ ਪੁੱਤਰ ਬਲਵੀਰ ਸਿੰਘ ਵਾਸੀਆਨ ਰਣਜੀਤਗੜ ਬਾਂਦਰਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ । ਉਕਤ ਗ੍ਰਿਫਤਾਰ ਕੀਤੇ ਚਾਰਾ ਮੁਲਜਿਮਾਂ ਦੀ ਮੁੱਢਲੀ ਪੁੱਛਗਿੱਛ ਉਪਰੰਤ ਉਨਾਂ ਦੀ ਨਿਸ਼ਾਨਦੇਹੀ ਤੇ ਕੁੱਲ 15 ਮੋਬਾਇਲ ਫੋਨਾਂ ਦੀ ਬ੍ਰਾਮਦਗੀ ਕਰਵਾਈ ਗਈ ਹੈ । ਬ੍ਰਾਮਦ ਕੀਤੇ ਮੋਬਾਇਲਾ ਦੀ ਕੁੱਲ ਕੀਮਤ ਕਰੀਬ 1,20,000/- ਰੁਪਏ ਬਣਦੀ ਹੈ ।

ਗ੍ਰਿਫਤਾਰ ਮੁਲਜਿਮ ਬੱਬੂ ਸਿੰਘ ਵਿਰੁੱਧ ਪਹਿਲਾ ਵੀ ਚੋਰੀ ਦਾ ਮੁਕੱਦਮਾ ਦਰਜ ਰਜਿਸਟਰ ਹੈ ਅਤੇ ਬਾਕੀ ਦੋਸੀਆ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ । ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਨੇ ਇਹ ਮੋਬਾਇਲ ਫੋਨ ਕਿੱਥੋ-ਕਿੱਥੋ ਚੋਰੀ ਕੀਤੇ ਹਨ ਅਤੇ ਇਹਨਾਂ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾ ਆਦਿ ਸਬੰਧੀ ਪਤਾ ਲਗਾਇਆ ਜਾਵੇਗਾ, ਜਿਹਨਾਂ ਦੀ ਪੁੱਛਗਿੱਛ ਉਪਰੰਤ ਹੋਰ ਅਣਟਰੇਸ ਵਾਰਦਾਤਾ ਦੇ ਟਰੇਸ ਹੋਣ ਦੀ ਸੰਭਾਵਨਾ ਹੈ ।

.........................

Post a Comment

0 Comments