ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਕਿਸਾਨ ਜਥੇਬੰਦੀਆਂ ਵੱਲੋਂ ਟਰਾਈਡੈਂਟ ਯੂਨਿਟ ਅੱਗੇ ਧਰਨਾ ਲਾ ਗੇਟ ਘੇਰਿਆ

 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਕਿਸਾਨ ਜਥੇਬੰਦੀਆਂ ਵੱਲੋਂ ਟਰਾਈਡੈਂਟ ਯੂਨਿਟ ਅੱਗੇ ਧਰਨਾ ਲਾ ਗੇਟ ਘੇਰਿਆ 


ਬਰਨਾਲਾ,21,ਜੁਲਾਈ /ਕਰਨਪ੍ਰੀਤ ਕਰਨ/
ਬਰਨਾਲਾ ਲਾਗਲੇ ਧੌਲਾ ਵਿਖੇ ਟਰਾਈਡੈਂਟ ਦੇ ਯੂਨਿਟ ਵੱਲੋਂ ਡ੍ਰੇਨ ਅਤੇ ਧਰਤੀ ਹੇਠਲੇ ਕੈਮੀਕਲ ਪਾਣੀ ਪਾਏ ਜਾਣ ਦੇ ਦਾਅਵੇ ਕਰਦਿਆਂ ਰੋਸ਼ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਕਿਸਾਨ ਮਜਦੂਰ ਜਥੇਬੰਦੀਆਂ ਵੱਲੋਂ 21ਜੁਲਾਈ ਤੋਂ 25 ਜੁਲਾਈ ਤੱਕ ਧੌਲਾ ਗੇਟ ਅੱਗੇ 5 ਰੋਜਾ ਧਰਨਾ ਲਾਇਆ ਗਿਆ1 ਵਰਦੇ ਮੀਹਂ ਵਿੱਚ ਵੀ ਅੱਜ ਬਠਿੰਡਾ,ਬਰਨਾਲਾ,ਮਾਨਸਾ ਦੇ ਕਿਸਾਨਾਂ ਵੱਲੋਂ ਸਿਰਕਤ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਟਰੈਕਟਰ ਟਰਾਲੀਆਂ ਨੂੰ ਹੀ ਅਸਿਆਨਾਂ ਬਣਾ ਕੇ ਪੂਰਾ ਪੱਕਾ ਮਾਰਚ ਲਗਾ ਦਿੱਤਾ1  

                                   ਇਸ ਮੌਕੇ ਵੱਡੇ ਇੱਕਠ ਨੂੰ ਸੰਬੰਧਨ ਕਰਦਿਆਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਪੰਜਾਬ ਦੇ ਪਾਣੀਆਂ ਦਾ ਘਾਣ ਕਰਵਾਇਆ ਜਾ ਰਿਹਾ ਹੈ

ਉਨ੍ਹਾਂ ਬੜੇ ਜੋਰ ਸ਼ੋਰ ਨਾਲ ਕਿਹਾ ਟਰਾਈਡੈਂਟ ਕੰਪਨੀ ਵਲੋਂ ਫੈਕਟਰੀਆਂ ਦਾ ਤੇਜ਼ਾਬੀ ਅਤੇ ਕੈਮੀਕਲ ਗੰਦਾ ਪਾਣੀ ਧਰਤੀ ਅਤੇ ਡ੍ਰੇਨਾਂ  ਵਿੱਚ ਸੁੱਟ ਕੇ ਕੁਦਰਤੀ ਸੋਮਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਜੋ ਪਾਣੀ ਮੋਟਰਾਂ ਚ ਆ ਰਿਹਾ ਹੈ ਕੈਮੀਕਲ ਝੱਗ ਬਣ ਬਣ ਕੇ ਆ ਰਿਹਾ ਹੈ ਜਿੱਥੇ ਧਰਤੀ ਦਾ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਖੇਤੀ ਲਈ ਨੁਕਸਾਨਦਾਇਕ ਹੈ ਉਥੇ ਹਜਾਰਾਂ ਹੀ ਬਿਮਾਰੀਆਂ ਜਨਮ ਲੈ ਰਹੀਆਂ ਹਨ

                           ਇਸ ਮੌਕੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਾਡਾ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੈਕਟਰੀ ਵਾਲਿਆਂ ਵੱਲੋਂ ਫੈਕਟਰੀ ਬੰਦ ਕਰਕੇ ਮੁਲਾਜ਼ਮਾਂ ਨੂੰ ਆਪੋ-ਆਪਣੇ ਘਰੀਂ ਤੋਰਨ  ਦਾ ਜੋ  ਦਾ ਸੰਦੇਸ਼ ਦਿੱਤਾ ਹੈ  ਉਹ ਸਿਰਫ ਉਹਨਾਂ ਪਰਿਵਾਰਾਂ ਨੂੰ ਜੱਥੇਬੰਦੀਆਂ ਵਿਰੁੱਧ ਕਰਨ ਦਾ ਹੋਸਾ ਤਰੀਕਾ ਅਪਣਾਇਆ ਗਿਆ ਹੈ ਜਦੋਂ ਕਿ ਸਾਡਾ ਧਰਨਾ ਕੁਦਰਤੀ ਸੋਮਿਆਂ ਦੀ ਸੰਭਾਲ ਤੇ ਧਰਤੀ ਹੇਠਲੇ ਪਾਣੀਆਂ ਦੀ ਸੁੱਧਤਾ ਲਈ ਮੋਰਚਾ ਲਾਇਆ ਗਿਆ ਹੈ ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਰੂਪ ਸਿੰਘ ਛੰਨਾ,ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਜ਼ਿਲ੍ਹਾ ਬਠਿੰਡਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਬਰਨਾਲਾ ਦੇ ਜਰਨਲ ਸਕੱਤਰ ਜਰਨੈਲ ਸਿੰਘ ਅਤੇ ਔਰਤ ਜਥੇਬੰਦੀਆਂ ਦੇ ਸੂਬਾ ਆਗੂ ਹਰਿੰਦਰ ਬਿੰਦੂ ਵੱਲੋਂ ਵੀ ਧਰਨੇ ਨੂੰ ਸੰਬੋਧਨ ਕੀਤਾ ਗਿਆ

Post a Comment

0 Comments