ਵਣ ਵਿਭਾਗ ਦੇ ਕਾਮਿਆ ਦੀਆ ਤਨਖਾਹਾਂ ਫੋਰੀ ਤੋਰ ਤੇ ਜਾਰੀ ਕਰੇ ਪੰਜਾਬ ਸਰਕਾਰ : ਐਡਵੋਕੇਟ ਉੱਡਤ

 ਵਣ ਵਿਭਾਗ ਦੇ ਕਾਮਿਆ ਦੀਆ ਤਨਖਾਹਾਂ ਫੋਰੀ ਤੋਰ ਤੇ ਜਾਰੀ ਕਰੇ  ਪੰਜਾਬ ਸਰਕਾਰ : ਐਡਵੋਕੇਟ ਉੱਡਤ

ਪਿਛਲੇ ਪੰਜ ਮਹੀਨਿਆਂ ਤੋ ਵਣ ਵਿਭਾਗ ਦੇ ਡੇਲੀਵੇਜ ਕਰਮਚਾਰੀ ਤਨਖਾਹਾ ਤੋਂ ਵਾਝੇ 


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 24 ਜੁਲਾਈ ਰਿਵਾਇਤੀ ਪਾਰਟੀਆਂ ਨੂੰ ਰਹਾ ਕੇ ਬਦਲਾਅ ਦੇ ਨਾਮ ਤੇ  ਪੰਜਾਬ ਦੇ ਕਿਰਤੀ ਲੋਕਾ ਨੇ ਆਮ ਆਦਮੀ ਪਾਰਟੀ  ਨੂੰ ਇਸ ਆਸ ਨਾਲ ਪੰਜਾਬ ਦੀ ਵਾਗਡੋਰ ਸੰਭਾਲੀ ਕਿ ਉਹਨਾਂ ਦੀਆਂ ਆਰਥਿਕ ਮੁਸਕਲਾ ਹੱਲ ਹੌਣ ਗੀਆ ਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਉੱਠੇਗਾ , ਪਰੰਤੂ ਆਪ ਦੇ ਸੱਤਾ ਵਿੱਚ ਆਉਣ ਤੋ ਬਾਅਦ ਜਲਦੀ ਹੀ ਕਿਰਤੀ ਵਰਗ ਦਾ ਮੋਹ ਭੰਗ ਹੋ ਗਿਆ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੈਟਰਲ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਰਦਿਆਂ ਕਿਹਾ ਕਿ ਮਾਨ ਸਰਕਾਰ ਤੋ ਬਹੁਤ ਥੋੜੇ ਸਮੇ ਵਿੱਚ ਕਿਰਤੀ ਵਰਗ ਦਾ ਮੋਹ ਭੰਗ ਹੋ ਗਿਆ ਤੇ ਕਿਰਤੀ ਵਰਗ ਹੁਣ ਮਾਨ ਸਰਕਾਰ ਤੋ ਕੋਈ ਆਸ ਨਹੀ ਰੱਖਦਾ  ਤੇ ਮਾਨ  ਕਿਰਤੀ ਵਰਗ ਦੀਆ ਆਸਾ ਉਮੀਦਾਂ ਤੇ ਖਰੀ ਨਹੀ ਉਤਰੀ । 

    ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਚੌਣਾ ਤੋਂ ਪਹਿਲਾ ਕਿਰਤੀਆਂ ਨੂੰ ਦਿੱਤੀਆ ਗਰੰਟੀਆ ਤੋ ਭੱਜ ਚੁੱਕੀ ਹੈ ਤੇ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਹਨ ।

  ਸੀਟੂ ਆਗੂ ਐਡਵੋਕੇਟ ਉੱਡਤ ਨੇ ਕਿਹਾ ਪਿਛਲੀਆ ਸਰਕਾਰਾ ਦੌਰਾਨ ਹੋਏ ਭਿ੍ਰਸਟਾਚਾਰ ਦੀ ਜਾਂਚ ਕਰਨ ਦਾ ਥੋੜਾ ਬਹੁਤ ਯਤਨ ਜਰੂਰ ਆਪ ਸਰਕਾਰ ਕਰ ਰਹੀ ਹੈ ਤੇ ਜੰਗਲਾਤ ਵਿਭਾਗ ਵਿੱਚ ਫੈਲੇ  ਭਿ੍ਸਟਾਚਾਰ ਨੂੰ ਨੱਥ ਪਾਉਣ ਲਈ ਪੰਜਾਬ ਦੀ ਮਾਨ ਸਰਕਾਰ ਨੇ  ਕਾਬਿਲੇ- ਏ -ਤਾਰੀਫ ਕੰਮ ਕੀਤਾ ਹੈ ਤੇ ਭਿ੍ਸਟ ਮੰਤਰੀ ਤੇ ਕਈ ਅਫਸਰ ਜੇਲ੍ਹ ਵਿਚ ਬੰਦ ਹਨ , ਪਰੰਤੂ ਜੇਲ੍ਹ ਤੋਂ ਬਾਹਰ ਮਹਿਕਮੇ ਵਿੱਚ ਕੁਰਸੀਆ ਤੇ ਬੈਠੇ ਕਈ ਭਿ੍ਸਟ ਉੱਚ ਜੰਗਲਾਤ ਵਿਭਾਗ ਦੇ ਅਧਿਕਾਰੀ ਜਾਂਚ ਨੂੰ ਪ੍ਰਭਾਵਿਤ  ਕਰਨ ਦੀ ਸਾਜ਼ਿਸ ਦੇ ਤਹਿਤ ਵਿਭਾਗ ਵਿੱਚ ਨੌਕਰੀ ਕਰਦੇ ਡੇਲੀਵੇਜ ਕਿਰਤੀਆਂ ਦੀਆਂ ਤਨਖਾਹਾਂ ਨਹੀ ਜਾਰੀ ਕਰ ਰਹੇ , ਜਿਸ ਕਾਰਨ ਹਜਾਰਾ ਜੰਗਲਾਤ ਕਿਰਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਜਿਉਣਾ ਦੁੱਭਰ ਹੋ ਰਿਹਾ ਹੈ ।  ਉਨ੍ਹਾਂ ਕਿਹਾ ਕਿ ਇਸ ਮਾਮਲੇ  ਸਬੰਧੀ ਸੀਟੂ ਵੱਲੋ ਮੁੱਖ ਮੰਤਰੀ ਭਗਵੰਤ ਮਾਨ ਨੂੰ  ਮੰਗ ਪੱਤਰ ਭੇਜ ਕੇ ਸੂਚਿਤ ਕੀਤਾ ਗਿਆ ਹੈ ਤੇ ਜੰਗਲਾਤ ਮੰਤਰੀ ਦੇ ਮਾਮਲਾ ਧਿਆਨ ਵਿੱਚ ਹੈ , ਪਰੰਤੂ ਫਿਰ ਵੀ ਭਿ੍ਰਸਟ ਅਧਿਕਾਰੀਆਂ ‌ਦੇ ਅੜੀਅਲ ਰਵੱਈਏ ਦਾ ਖਮਿ�

Post a Comment

0 Comments