ਮੱਖੂ ਵਿੱਚ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਅੱਜ।


ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਸ਼ਹੀਦ ਭਾਈ ਤਾਰੂ ਸਿੰਘ ਗੁਰਮਿਤ ਪ੍ਰਚਾਰ ਸੁਸਾਇਟੀ ਦਾ ਸਾਂਝਾ ਉਪਰਾਲਾ

ਮੱਖੂ,3 ਜੁਲਾਈ(ਹਰਜਿੰਦਰ ਸਿੰਘ ਕਤਨਾ)- ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ ਅਧੀਨ ਕੰਮ ਕਰ ਰਹੀ  ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਸ਼ਹੀਦ ਭਾਈ ਤਾਰੂ ਸਿੰਘ ਗੁਰਮਿਤ ਪ੍ਰਚਾਰ ਸੁਸਾਇਟੀ ਵੱਲੋਂ ਮੱਖੂ ਦੇ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਸਿੱਖੀ ਅਤੇ ਗੁਰਬਾਣੀ ਨਾਲ ਜੋੜਨ ਦੇ ਕੀਤੇ ਜਾ ਰਹੇ ਉਪਰਾਲੇ ਤਹਿਤ ਮੱਖੂ ਵਿੱਚ ਚੋਵੀ ਜੂਨ ਤੋਂ ਜੀਰਾ ਵਾਲਾ ਮੋੜ ਗੁਰਦੁਆਰਾ ਸਾਹਿਬ ਵਿੱਚ ਗੁਰਮਿਤ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪੰਜ ਤੋਂ ਵੀਹ ਸਾਲ ਤੱਕ ਦੇ ਬੱਚਿਆਂ ਅਤੇ ਨੋਜਵਾਨਾਂ ਨੂੰ ਦਸਤਾਰ ਅਤੇ ਦੁਮਾਲਾ ਸਜਾਉਣ ਤੋਂ ਇਲਾਵਾ ਸਿੱਖੀ ਸਰੂਪ ਅਤੇ ਸਿੱਖ ਸਿਧਾਤਾਂ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ।ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ,ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਭੈਣ  ਅਮਰਜੀਤ ਕੌਰ ਛਾਬੜਾ ਅਤੇ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਪ੍ਰਧਾਨ ਸੰਤੋਖ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸਿਖਲਾਈ ਕੈਂਪ ਦੇ ਆਖਰੀ ਦਿਨ ਐਤਵਾਰ ਤਿੰਨ ਜੁਲਾਈ ਨੂੰ ਮੱਖੂ ਬਾਬਾ ਬਾਠਾਂ ਵਾਲਾ ਗੁਰਦੁਆਰਾ ਸਾਹਿਬ ਵਿੱਚ ਕੈਂਪ ਵਿੱਚ ਸਿਖਲਾਈ ਕੈਂਪ ਲੈਣ ਵਾਲੇ ਸਿੱਖਿਆਰਥੀਆਂ ਅਤੇ ਇਲਾਕੇ ਦੇ ਪੰਜ ਤੋਂ ਵੀਹ ਸਾਲ ਦੇ ਬੱਚਿਆ ਵਿਚਕਾਰ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ । ਦਸਤਾਰ ਮੁਕਾਬਲਾ ਲੜਕਿਆਂ ਲਈ ਅਤੇ ਦੁਮਾਲੇ ਮੁਕਾਬਲੇ ਵਿੱਚ ਲੜਕੀਆਂ ਵੀ ਭਾਗ ਲੈ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਪਹਿਲੀਆਂ ਤਿੰਨ ਪੁਜੀਸਨਾਂ ਹਾਸਲ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਅਤੇ ਬਾਕੀ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਸਿਖਿਆਰਥੀਆਂ ਨੂੰ ਵੀ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੋਕੇ ਮੱਖੂ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ,ਮਨਦੀਪ ਸਿੰਘ ਘੋਲੀਆ ,ਭਾਈ ਸੁਖਵੰਤ ਸਿੰਘ ਮੱਖੂ,ਮੈਡਮ ਜਸਪ੍ਰੀਤ ਕੌਰ ਯੂ ਐੱਸ ਏ, ਮਨਜਿੰਦਰ ਸਿੰਘ ਗੋਲਡਨ ਐਜੂਕੇਸ਼ਨ, ਹਰਭਜਨ ਸਿੰਘ ਕਾਹਲੋਂ ,ਕ੍ਰਾਤੀਕਾਰੀ ਨੋਜਵਾਨ ਦਲ ਮਖੂ,ਜਤਿੰਦਰ ਸਿੰਘ , ਕਿਰਨ ਪੇਂਟਰ, ਗੁਰਦੇਵ ਸਿੰਘ ਗਾਬਾ, ਮਨਪ੍ਰੀਤ ਸਿੰਘ , ਸ਼ਹੀਦ ਭਾਈ ਤਾਰੂ ਸਿੰਘ ਜੀ ਗੁਰਮਤਿ ਪਰਚਾਰ ਸੁਸਾਇਟੀ ਦੇ ਭਾਈ ਸੰਤੋਖ ਸਿੰਘ ਪ੍ਰਧਾਨ,ਪ੍ਰੋ ਗੁਰਸੇਵਕ ਸਿੰਘ ਬੋਪਾਰਾਏ,ਭਾਈ ਸੁਖਪਾਲ ਸਿੰਘ ਠੱਟਾ,ਭਾਈ ਜਗਜੀਤ ਸਿੰਘ,ਦਸਤਾਰ ਕੋਚ ਹਰਪ੍ਰੀਤ ਸਿੰਘ ਪੱਟੀ,ਨਰਿੰਦਰਪਾਲ ਸਿੰਘ ਦਸਤਾਰ ਕੋਚ,ਸੁਖਬੀਰ ਸਿੰਘ ਪ੍ਰਚਾਰਕ, ਸੰਦੀਪ ਸਿੰਘ ਦਸਤਾਰ ਕੋਚ ਹਾਜ਼ਰ ਸਨ।

Post a Comment

0 Comments