ਫੂਡ ਬਿਜਨਸ ਅਪ੍ਰੇਟਰਾਂ ਨੂੰ ਸਵੱਛ ਖਾਣ-ਪੀਣ ਅਤੇ ਰੱਖ-ਰਖਾਅ ਸਬੰਧੀ ਦਿੱਤੀ ਜਾਵੇਗੀ ਟ੍ਰੇਨਿੰਗ

 


ਗੁਰਜੰਟ ਸਿੰਘ ਬਾਜੇਵਾਲੀਆ

ਮਾਨਸਾ, 7 ਜੁਲਾਈ :ਸਿਵਲ ਸਰਜਨ ਮਾਨਸਾ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਨੂੰ ਸ਼ੁੱਧ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਮਾਨਸਾ ਵਿੱਚ ਕੰਮ ਕਰਦੇ ਸਮੂਹ ਫੂਡ ਬਿਜਨਸ ਅਪ੍ਰੇਟਰਾਂ ਨੂੰ ਸਵੱਛ ਖਾਣ-ਪੀਣ ਅਤੇ ਇਸ ਦੇ ਰੱਖ-ਰਖਾਅ ਸਬੰਧੀ ਟ੍ਰੇਨਿੰਗ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਫੂਡ ਅਤੇ ਡਰੱਗ ਐਡਮਿਨਿਸਟੇ੍ਰਸ਼ਨ ਵੱਲੋਂ ਟ੍ਰੇਨਿੰਗ ਲਈ ‘ਸੰਚਯ ਐਜੂਕੇਸ਼ਨ ਸੋਸਾਇਟੀ ਡੀ-12 (Sanchay education Society 4-12) ਨੂੰ ਨਿਯੁਕਤ ਕੀਤਾ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਕਮਿਸ਼ਨਰ ਫੂਡ ਅਤੇ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਮੈਡਮ ਨੀਲਿਮਾ ਆਈ.ਏ.ਐਸ. ਨੇ ਇਸ ਸਬੰਧੀ ਐਫ.ਐਸ.ਐਸ.ਏ.ਆਈ. ਵਲੋ ਸੂਚੀਬੱਧ 19 ਟੇ੍ਰਨਿੰਗ ਪਾਰਟਨਰਾਂ ਨੂੰ ਟ੍ਰੇਨਿੰਗ ਦੇਣ ਲਈ ਇਲਾਕਿਆਂ ਦੀ ਵੰਡ ਕਰਦਿਆਂ ਮੀਟਿੰਗ ਕੀਤੀ ਤੇ ਐਫ.ਐਸ.ਐਸ.ਏ.ਆਈ. ਦੀਆਂ ਸ਼ਰਤਾਂ ਅਨੁਸਾਰ ਟ੍ਰੇਨਿੰਗ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਪਾਰਟਨਰ ਪ੍ਰਤੀ ਫੂਡ ਬਿਜ਼ਨਸ ਓਪਰੇਟਰ ਪਾਸੋ 450 ਸਮੇਤ ਜੀ.ਐਸ.ਟੀ. ਅਤੇ ਪ੍ਰਤੀ ਸਟਰੀਟ ਫੂਡ ਵੈਂਡਰ ਤੋਂ 250 ਸਮੇਤ ਜੀ.ਐਸ.ਟੀ ਵਸੂਲ ਕਰਕੇ ਟ੍ਰੇਨਿੰਗ ਦੇਣਗੇ ਤੇ ਇਸ ਦੇ ਨਾਲ ਹੀ ਇੱਕ ਐਪਰਨ ਤੇ ਇੱਕ ਟੋਪੀ ਮੁਹੱਈਆ ਕਰਵਾਉਣਗੇ।
ਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ ਹਰ ਇੱਕ ਮੈਨੂਫੈਕਚਰ, ਹਲਵਾਈ, ਬੇਕਰੀ, ਹੋਟਲ, ਰੈਸਟੋਰੈਂਟ, ਕਰਿਆਣਾ, ਕੇਟਰਿੰਗ, ਡੇਅਰੀ, ਫਾਸਟ ਫੂਡ ਆਦਿ ਲਈ ਸਿਹਤ ਵਿਭਾਗ ਤੋ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਲਾਇਸੈਂਸ/ਰਜਿਸਟ੍ਰੇਸ਼ਨਾਂ ਲੈਣਾ ਲਾਜਮੀ ਕਰ ਦਿੱਤਾ ਹੈ, ਜਿਸ ਲਈ ਇਸ ਕਿਸਮ ਦੀ ਟੇ੍ਰਨਿੰਗ ਪ੍ਰਾਪਤ ਕਰਨਾ ਲਾਜਮੀ ਹੈ। ਇਸ ਯੋਜਨਾਂ ਦੇ ਤਹਿਤ ਵਿਭਾਗ ਹੁਣ ਸਮੂਹ ਦੁਕਾਨਾਂ/ਅਦਾਰਿਆਂ ਦਾ ਸਰਵੇ ਕਰੇਗਾ ਅਤੇ ਉਹਨਾਂ ਨੂੰ ਟੇ੍ਰਨਿੰਗ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕਰੇਗਾ।

Post a Comment

0 Comments