ਮੋਟਰ ਸਾਈਕਲਾਂ ਦੀ ਸਿੱਧੀ ਟੱਕਰ ਕਾਰਨ ਅਧਿਆਪਕ ਸੰਦੀਪ ਦੀ ਮੌਤ


 ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਦੋ ਮੋਟਰ ਸਾਈਕਲਾਂ ਦੀ ਆਪਸੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਅੱਜ ਉਸ ਸਮੇਂ ਸ਼ੌਕ ਦੀ ਲਹਿਰ ਫੈਲ ਗਈ ਜਦੋਂ ਸ਼ਹਿਰ ਦੇ ਰਾਧਾ ਸੁਆਮੀ ਸਤਸੰਗ ਬਿਆਸ ਨਾਲ ਜੁੜੇ ਅਧਿਆਪਕ ਸੰਦੀਪ ਕੁਮਾਰ ਸਵੇਰੇ ਸਕੂਲ ਧਰਮਪੁਰਾ ਵਿਖੇ ਆਪਣੇ ਮੋਟਰ ਸਾਈਕਲ ਤੇ ਡਿਊਟੀ ਤੇ ਜਾ ਰਹੇ ਸਨ ਕਿ ਸਾਹਮਣੋ ਆ ਰਹੇ ਮੋਟਰ ਸਾਈਕਲ ਨਾਲ ਸਿੱਧੀ ਟੱਕਰ ਹੋ ਗਈ। ਮੌਕੇ ਤੇ ਰਾਹਗੀਰਾਂ ਅਨੁਸਾਰ ਮਾਸਟਰ ਸੰਦੀਪ ਕੁਮਾਰ ਅੱਗੇ ਜਾ ਰਹੀ ਹਰੇ ਨਾਲ ਭਰੀ ਟਰਾਲੀ ਨੂੰ ਓਵਰ ਟੇਕ ਕਰਨ ਲੱਗੇ ਤਾਂ ਅਚਾਨਕ ਸਾਹਮਣੇ ਆ ਰਹੇ ਮੋਟਰ ਸਾਈਕਲ ਨਾਲ ਟੱਕਰ ਹੋ ਗਈ। ਦੋਵੇਂ ਮੋਟਰ ਸਾਈਕਲ ਚਾਲਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿੱਥੇ ਗੰਭੀਰ ਹਾਲਤ ਵਿੱਚ ਜਖਮੀ ਸੰਦੀਪ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਅਤੇ ਦੂਸਰੇ ਮੋਟਰ ਸਾਈਕਲ ਸਵਾਰ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹੈ। ਪੁਲਿਸ ਨੇ ਪੋਸ਼ਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।ਦੋ ਮੋਟਰ ਸਾਈਕਲਾਂ ਦੀ ਆਪਸੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਅੱਜ ਉਸ ਸਮੇਂ ਸ਼ੌਕ ਦੀ ਲਹਿਰ ਫੈਲ ਗਈ ਜਦੋਂ ਸ਼ਹਿਰ ਦੇ ਰਾਧਾ ਸੁਆਮੀ ਸਤਸੰਗ ਬਿਆਸ ਨਾਲ ਜੁੜੇ ਅਧਿਆਪਕ ਸੰਦੀਪ ਕੁਮਾਰ ਸਵੇਰੇ ਸਕੂਲ ਧਰਮਪੁਰਾ ਵਿਖੇ ਆਪਣੇ ਮੋਟਰ ਸਾਈਕਲ ਤੇ ਡਿਊਟੀ ਤੇ ਜਾ ਰਹੇ ਸਨ ਕਿ ਸਾਹਮਣੋ ਆ ਰਹੇ ਮੋਟਰ ਸਾਈਕਲ ਨਾਲ ਸਿੱਧੀ ਟੱਕਰ ਹੋ ਗਈ। ਮੌਕੇ ਤੇ ਰਾਹਗੀਰਾਂ ਅਨੁਸਾਰ ਮਾਸਟਰ ਸੰਦੀਪ ਕੁਮਾਰ ਅੱਗੇ ਜਾ ਰਹੀ ਹਰੇ ਨਾਲ ਭਰੀ ਟਰਾਲੀ ਨੂੰ ਓਵਰ ਟੇਕ ਕਰਨ ਲੱਗੇ ਤਾਂ ਅਚਾਨਕ ਸਾਹਮਣੇ ਆ ਰਹੇ ਮੋਟਰ ਸਾਈਕਲ ਨਾਲ ਟੱਕਰ ਹੋ ਗਈ। ਦੋਵੇਂ ਮੋਟਰ ਸਾਈਕਲ ਚਾਲਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿੱਥੇ ਗੰਭੀਰ ਹਾਲਤ ਵਿੱਚ ਜਖਮੀ ਸੰਦੀਪ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਅਤੇ ਦੂਸਰੇ ਮੋਟਰ ਸਾਈਕਲ ਸਵਾਰ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹੈ। ਪੁਲਿਸ ਨੇ ਪੋਸ਼ਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

Post a Comment

0 Comments