ਪਲਾਸਟਿਕ ਦੇ ਲਿਫਾਫੇ ਵਰਤਣ ਵਾਲੇ ਦੁਕਾਨਦਾਰਾਂ / ਰੈਸਟੋਰੈੰਟਸ ਦੀ ਚੈਕਿੰਗ ਕੀਤੀ ਗਈ ।


 ਜਲੰਧਰ /ਭੋਗਪੁਰ  ਜੁਲਾਈ  (ਮਨਜਿੰਦਰ ਸਿੰਘ) ਅੱਜ ਨਗਰ ਕੌਸਲ ਭੋਗਪੁਰ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਅੰਦਰ ਸਿੰਗਲ ਯੂਸ ਪਲਾਸਟਿਕ ਅਤੇ ਪਲਾਸਟਿਕ ਦੇ ਲਿਫਾਫੇ ਵਰਤਣ ਵਾਲੇ ਦੁਕਾਨਦਾਰਾਂ / ਰੈਸਟੋਰੈੰਟਸ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਮੌਕੇ ਤੇ ਪਲਾਸਟਿਕ ਦੇ ਲਿਫਾਫੇ ਅਤੇ ਡਿਸਪੋਜਲ ਦਾ ਸਮਾਨ ਵਰਤਣ ਵਾਲੇ ਦੁਕਾਨਦਾਰਾਂ ਪਾਸੋਂ ਲਿਫਾਫੇ ਅਤੇ ਸਿੰਗਲ ਯੂਸ ਦਾ ਸਮਾਨ ਜਬਤ ਕੀਤਾ ਗਿਆ । ਨਗਰ ਕੌਂਸਲ ਅਧਿਕਾਰੀਆਂ ਵਲੋਂ ਦੁਕਾਨਦਾਰਾਂ ਨੂੰ ਸਿੰਗਲ ਯੂਸ ਸਮਾਮ ਅਤੇ ਪਲਾਸਟਿਕ ਦੇ ਲਿਫਾਫੇ ਨਾ ਕਰਨ ਦੇ ਸਖਤ ਹਦਾਇਤ ਕੀਤੀ ਗਈ। ਜੇਕਰ ਕੋਈ ਦੁਕਾਨਦਾਰ ਅੱਗੇ ਤੋਂ ਸਰਕਾਰ ਵਲੋਂ ਵੈਨ ਕੀਤੇ ਸਿੰਗਲ ਯੂਸ ਸਮਾਨ ਅਤੇ ਲਿਫਾਫੇ ਵਰਤਦਾ ਪਾਇਆ ਗਿਅਾ ਤਾਂ ਉਸ ਦੁਕਾਨਦਾਰ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ । ਦਿਨੇਸ਼ ਕੁਮਾਰ ਸੈਨੇਟਰੀ ਇੰਸਪੈਕਟਰ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਿੰਗਲ ਯੂਸ ਸਮਾਨ ਅਤੇ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਇਹ  ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹਨ ਅਤੇ ਸ਼ਹਿਰ ਅੰਦਰ ਕੁੱਝ ਦੁਕਾਨਦਾਰ ਆਪਣੀਆਂ ਦੁਕਾਨਾਂ ਤੋਂ ਬਾਹਰ ਸਮਾਨ ਲਾਉਦੇ ਹਨ ਜਿਸ ਨਾਲ ਟਰੈਫਿਕ ਦੀ ਸਮੱਸਿਆ ਹੁੰਦੀ ਹੈ ਅੈਹੋ ਜਹੇ ਦੁਕਾਨਦਾਰਾਂ ਤੇ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਸੋ ਦੁਕਾਨਦਾਰ ਆਪ ਆਪਣਾ ਸਮਾਨ ਦੁਕਾਨਾਂ ਅੰਦਰ ਹੀ ਰੱਖਣ । ਇਸ ਚੈਕਿੰਗ ਦੌਰਾਨ ਨਗਰ ਕੌਸਲ ਦਾ ਸਟਾਫ਼ ਸੁਨੀਤਾ ਰਾਣੀ ਸੀ.ਅੈਫ, ਪਰਮਵੀਰ ਸਿੰਘ ,ਸੋਨੂੰ ਕੁਮਾਰ ,ਰੋਹਿਤ ਕੁਮਾਰ ਆਦਿ ਹਾਜਰ ਸਨ

Post a Comment

0 Comments