ਟਰੱਸਟ ਦੇ ਸਾਹਮਣੇ ਕੂੜੇ ਦਾ ਡੰਪ ਚੁਕਵਾ ਜੌਂਟੀ ਮਾਨ ਦੀ ਅਗਵਾਈ ਚ ਲਗਾਏ ਬੂਟੇ

 ਟਰੱਸਟ ਦੇ ਸਾਹਮਣੇ ਕੂੜੇ ਦਾ ਡੰਪ ਚੁਕਵਾ ਜੌਂਟੀ ਮਾਨ ਦੀ ਅਗਵਾਈ ਚ ਲਗਾਏ ਬੂਟੇ        


ਬਰਨਾਲਾ, 21 ਜੁਲਾਈ (ਕਰਨਪ੍ਰੀਤ ਕਰਨ )
ਨਗਰ ਸੁਧਾਰ ਟਰੱਸਟ ਦੇ ਸਾਹਮਣੇ ਬਹੁਤ ਲੰਬੇ ਸਮੇਂ ਤੋਂ ਕੂੜੇ ਦਾ ਡੰਪ ਲੱਗਿਆ ਹੋਣ ਕਾਰਨ ਆਸ ਪਾਸ ਦੇ ਲੋਕ ਅਤੇ ਰਾਹਗੀਰ ਬਹੁਤ ਔਖੇ ਸਨ । ਹੁਣ ਨਗਰ ਕੌਂਸਲਰ ਜੌਂਟੀ ਮਾਨ ਦੀ ਅਗਵਾਈ ਵਿੱਚ ਇਸ ਥਾਂ ਤੇ ਲੱਗੇ ਕੂੜੇ ਦੇ ਢੇਰ ਨੂੰ ਜੇ ਸੀ ਬੀ ਮਸ਼ੀਨ ਦੇ ਨਾਲ ਹਟਵਾ ਕੇ ਮਿੱਟੀ ਸੁੱਟੀ ਗਈ ਅਤੇ ਇਸ ਜਗ੍ਹਾ ਤੇ ਬੂਟੇ ਲਗਾਏ ਗਏ ਹਨ। ਜੋਂਟੀ ਮਾਨ ਵੱਲੋਂ ਕਰਵਾਏ ਇਸ ਕੰਮ ਦੀ 22 ਏਕੜ ਅਤੇ ਆਸ ਪਾਸ ਦੇ ਵਸਿੰਦਿਆਂ ਪ੍ਰਸੰਸਾ ਕੀਤੀ  । ਇਸ ਮੌਕੇ ਬੋਲਦਿਆਂ ਰਾਜੇਸ਼ ਭੂਟਾਨੀ ਸਮਾਜ ਸੇਵੀ ਨੇ ਕਿਹਾ ਕਿ ਜਿੱਥੇ ਕੂੜਾ ਕਰਕਟ ਖ਼ਤਮ ਕਰ ਦਿੱਤਾ ਗਿਆ ਹੈ ਉੱਥੇ ਬੂਟੇ ਲਾਉਣ ਦੇ ਨਾਲ ਇਲਾਕੇ ਦੀ ਸੁੰਦਰਤਾ ਵਿੱਚ ਵਾਧਾ ਹੋਇਆ ਹੈ  । ਨਗਰ ਕੌਂਸਲਰ ਪਰਮਜੀਤ ਸਿੰਘ  ਜੌਂਟੀ ਮਾਨ ਨੇ ਕਿਹਾ ਕਿ ਲੋਕ ਭਲਾਈ ਦੇ ਕੰਮ ਵਿਚ ਰਜੇਸ਼  ਭੂਟਾਨੀ , ਸਮਾਜ ਸੇਵੀ ਕ੍ਰਿਸ਼ਨ ਬਿੱਟੂ , ਬਲਰਾਜ ਬੱਲੀ, ਪ੍ਰੇਮ ਕੁਮਾਰ , ਕੁਲਵਿੰਦਰ ਡੋਵੀ, ਟੈਣੀ ਭੰਡਾਰੀ, ਕਾਲਾ ਮੰਤਰੀ, ਸੁਸੀਲ ਬੰਟੀ, ਆਂਚਲ ਸ਼ਰਮਾ, ਭੋਲੂ ਜੱਸਲ,ਜੱਗਾ ਸੰਧੂ ਨੇ ਬਹੁਤ ਹੀ ਸਹਿਯੋਗ ਦਿੱਤਾ।

Post a Comment

0 Comments