ਸ੍ਰ. ਸ਼ਹੀਦ ਭਗਤ ਸਿੰਘ ਜੀ ਅਜਾਦੀ ਦੇ ਹੀਰੋ ਤੇ ਪੰਜਾਬ ਦਾ ਮਾਣ ਹਨ : ਉਂਕਾਰ ਸਿੰਘ ਧਾਮੀ, ਹਰਜੀਤ ਸਿੰਘ ਨੰਗਲ

 ਸ੍ਰ. ਸ਼ਹੀਦ ਭਗਤ ਸਿੰਘ ਜੀ ਅਜਾਦੀ ਦੇ ਹੀਰੋ ਤੇ ਪੰਜਾਬ ਦਾ ਮਾਣ ਹਨ : ਉਂਕਾਰ ਸਿੰਘ ਧਾਮੀ, ਹਰਜੀਤ ਸਿੰਘ ਨੰਗਲ


ਹੁਸ਼ਿਆਰਪੁਰ - ਹਰਿਆਣਾ - 20 - ਜੁਲਾਈ 2022  (ਹਰਪ੍ਰੀਤ ਬੇਗ਼ਮਪੁਰੀ )

ਦਿਲਬਰ ਯੂਥ ਅਤੇ ਸਾਹਿਤਕ ਮੰਚ ਦੇ ਪ੍ਰਧਾਨ ਉਂਕਾਰ ਸਿੰਘ ਧਾਮੀ ਅਤੇ ਭਾਈ ਘਨਹੀਆ ਸੇਵਾ ਸੁਸਾਇਟੀ ਹਰਿਆਣਾ ਦੇ ਪ੍ਰਧਾਨ ਹਰਜੀਤ ਸਿੰਘ ਨੰਗਲ, ਜਸਪਾਲ ਸਿੰਘ ਚੱਕ ਗੁੱਜਰਾਂ, ਜਸਵਿੰਦਰ ਸਿੰਘ ਨੂਰਪੁਰ, ਜਗਜੀਤ ਸਿੰਘ ਆਦਿ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਇਹ ਪ੍ਰੇਰਨਾ ਦਾ ਅਹਿਮ ਸਰੋਤ ਹਨ ਇਨ੍ਹਾਂ ਦਾ ਅਪਮਾਨ ਕੌਮ ਦਾ ਅਪਮਾਨ ਹੈ ਇਨ੍ਹਾਂ ਬਾਰੇ ਬੋਲਣਾ ਕਿਸੇ ਵੀ ਆਗੂ ਨੂੰ ਸੋਚ ਸਮਝਕੇ ਬਿਆਨ ਦੇਣਾ ਚਾਹੀਦਾ ਹੈ ਹਰ ਸਾਲ ਲੱਖਾਂ ਲੋਕ ਤੇ ਸਿਆਸੀ ਧਿਰਾਂ  ਸ੍ਰ. ਸ਼ਹੀਦ ਭਗਤ ਜੀ ਦੀ ਸ਼ਹੀਦੀ ਤੋਂ ਪਰੇ੍ਨਾ ਲੈਂਦੇ ਹਨ ਅਸੀਂ ਸਭ  ਸ਼ਹੀਦਾਂ ਦੀ ਸੋਚ ਤੋਂ ਸੇਧ ਲੈਂਦੇ ਹਾਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਤਰਸੇਮ ਸਿੰਘ ਗੁਰਪ੍ਰੀਤ ਗਿੱਲ ਆਦਿ ਹਾਜਰ ਸਨ

Post a Comment

0 Comments