ਲਿਬਰੇਸ਼ਨ ਦੇ ਚੌਥਾ ਜ਼ਿਲਾ ਡੈਲੀਗੇਟ ਇਜਲਾਸ ਵਿਚ ਉਦਾਰਤਾਵਾਦ ਤੇ ਅਰਾਜਕਤਾਵਾਦ ਖਿਲਾਫ਼ ਡਟਣ ਦਾ ਸੱਦਾ

 ਲਿਬਰੇਸ਼ਨ ਦੇ ਚੌਥਾ ਜ਼ਿਲਾ ਡੈਲੀਗੇਟ ਇਜਲਾਸ ਵਿਚਉਦਾਰਤਾਵਾਦ ਤੇ ਅਰਾਜਕਤਾਵਾਦ ਖਿਲਾਫ਼ ਡਟਣ ਦਾ ਸੱਦਾ

ਸ਼ਹੀਦ ਕਾਮਰੇਡ ਚਾਰੂ ਮੌਜੂਮਦਾਰ ਤੇ ਬਾਬਾ ਬੂਝਾ ਸਿੰਘ ਨੂੰ ਭੇਂਟ ਕੀਤੀਆਂ ਸ਼ਰਧਾਂਜਲੀਆਂ 


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 28 ਜੁਲਾਈ  ਦੇਸ਼ ਦੀ ਪ੍ਰਮੁੱਖ  ਇਨਕਲਾਬੀ ਪਾਰਟੀ ਸੀਪੀਆਈ  (ਐਮ ਐਲ) ਲਿਬਰੇਸ਼ਨ ਦਾ ਚੌਥਾ ਜ਼ਿਲਾ  ਇਜਲਾਸ ਸ਼ਹੀਦ ਕਾਮਰੇਡ ਚਾਰੂ ਮੌਜੂਮਦਾਰ ਤੇ ਬਾਬਾ ਬੂਝਾ ਸਿੰਘ ਦੇ ਸ਼ਹੀਦੀ ਦਿਵਸ  ਨੂੰ ਸਮਰਪਿਤ ਸੀ। ਸਲਾਹ ਉਦਾਰਤਾਵਾਦ ਤੇ ਆਰਾਜਕਤਾਵਾਦ ਖਿਲਾਫ਼  ਡਟਣ ਤੇ ਇਨਕਲਾਬੀ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨ ਦੇ ਨਾਅਰੇ ਨਾਲ  ਸੰਪੰਨ  ਹੋਇਆ। ਇਸ ਦੌਰਾਨ ਸਰਵਸੰਮਤੀ ਨਾਲ 21 ਮੈਂਬਰੀ ਕਮੇਟੀ ਜ਼ਿਲਾ ਕਮੇਟੀ ਚੁਣੀ ਗਈ । ਜਿਸ ਵਿਚ 4 ਥਾਵਾਂ ਫਿਲਹਾਲ ਖਾਲੀ ਰਖੀਆਂ ਗਈਆਂ । ਜਿਲ੍ਹਾ ਸਕੱਤਰ ਮੁੜ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਚੁਣੇ ਗਏ।  ਬਲਵਿੰਦਰ ਕੌਰ ਖਾਰਾ ਵਿੱਚ ਸਕੱਤਰ  ਤੇ  ਬਿੰਦਰ ਅਲਖ ਪ੍ਰੈਸ ਸਕੱਤਰ ਚੁਣੇ ਗਏ ।

           ਇਜਲਾਸ  ਦੀ ਸ਼ੁਰੂਆਤ ਕਮਿਊਨਿਸਟ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ।

 ਕਾਮਰੇਡ ਨਛੱਤਰ ਸਿੰਘ ਖੀਵਾ, ਭੂਰਾ ਸਿੰਘ ਸਮਾਓ, ਬਲਵਿੰਦਰ ਕੌਰ ਖਾਰਾ, ਅਜੈਬ ਸਿੰਘ ਭੈਣੀਬਾਘਾ ਤੇ ਸੁਰਿੰਦਰ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਇਸ ਇਜਲਾਸ ਦਾ ਉਦਘਾਟਨੀ ਭਾਸ਼ਣ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ  ਕਾਮਰੇਡ  ਪ੍ਰਸ਼ੋਤਮ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਅੰਦਰ ਮੋਦੀ ਸਰਕਾਰ ਵਲੋਂ ਦੇਸ਼ ਦੇ ਕੌਮੀ ਸਵੈਮਾਣ ਤੇ ਪ੍ਰਭੂਸੱਤਾ ਨੂੰ ਸਾਮਰਾਜੀ ਤਾਕਤਾਂ ਤੇ  ਕਾਰਪੋਰੇਟ ਘਰਾਣਿਆਂ ਅੱਗੇ ਗਿਰਵੀਂ ਰੱਖਿਆ ਜਾ ਰਿਹਾ ਹੈ ਤੇ  ਦੇਸ਼ ਨੂੰ ਫਿਰਕੂ ਫਾਸ਼ੀਵਾਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਉਸ ਦੇ ਖਿਲਾਫ਼ ਦੂਜੀ ਜੰਗੇ ਆਜ਼ਾਦੀ ਦੀ ਲੜਾਈ ਨੂੰ ਮਜ਼ਬੂਤ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਪੂਰਾ ਕਰਨ ਲਈ ਦੇਸ਼ ਅੰਦਰ ਇਨਕਲਾਬੀ ਪਾਰਟੀ ਸੀਪੀਆਈ (ਐਮ ਐਲ) ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨਾ ਜ਼ਰੂਰੀ ਹੈ। 

  ਜਿਲ੍ਹਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ ਨੇ ਜ਼ਿਲਾ ਕਮੇਟੀ ਵਲੋਂ ਸਿਆਸੀ ਤੇ ਜਥੇਬੰਦਕ ਰਿਪੋਰਟ ਪੇਸ਼ ਕੀਤੀ । ਜਿਸ ਤੇ ਹੋਈ ਚਰਚਾ ਵਿਚ ਸਤਾਰਾਂ ਡੈਲੀਗੇਟਾਂ ਨੇ ਹਿੱਸਾ ਲਿਆ। ਰਿਪੋਰਟ ਨੂੰ ਕੁੱਝ ਸੋਧਾਂ ਨਾਲ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਇਜਲਾਸ ਚ ਕੁਲ 93 ਡੈਲੀਗੇਟਾਂ ਨੇ ਹਿੱਸਾ ਲਿਆ।

 ਚਰਚਾ ਵਿਚ ਹਿੱਸਾ ਲੈਣ ਵਾਲਿਆਂ ਵਿੱਚ ਕਾਮਰੇਡ ਨਛੱਤਰ ਸਿੰਘ ਖੀਵਾ, , ਗੁਰਨਾਮ ਭੀਖੀ, ਹਰਭਗਵਾਨ ਭੀਖੀ, ਭੋਲਾ ਸਿੰਘ ਸਮਾਓ , ਧਰਮਪਾਲ ਨੀਟਾ,  ਗੁਰਸੇਵਕ ਮਾਨ, ਹਰਮੇਸ਼ ਸਿੰਘ ਭੰਮੇ, ਜਸਬੀਰ ਕੌਰ ਨੱਤ, ਭੂਰਾ ਸਿੰਘ ਸਮਾਓ, ਮੁਖਤਿਆਰ ਸਿੰਘ ਕੁਲੈਹਰੀ, ਛੱਜੂ ਸਿੰਘ ਦਿਆਲਪੁਰਾ, ਸੁਖਜੀਤ ਰਾਮਾਨੰਦੀ, ਸੱਤਪਾਲ ਭੈਣੀਬਾਘਾ, ਸੁਰਿੰਦਰ ਪਾਲ ਸ਼ਰਮਾ , ਰਣਜੀਤ ਸਿੰਘ ਤਾਮਕੋਟ, ਦਰਸ਼ਨ ਸਿੰਘ ਦਾਨੇਵਾਲਾ, ਗੁਰਵਿੰਦਰ ਸਿੰਘ ਨੰਦਗੜ੍ਹ ਤੇ ਹੋਰ ਸ਼ਾਮਲ ਸਨ।

ਇਜਲਾਸ ਨੂੰ ਪਾਰਟੀ ਦੇ ਸੂਬਾ ਸਕੱਤਰ ਰਾਜਵਿੰਦਰ ਸਿੰਘ ਰਾਣਾ, ਕੇਂਦਰੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਨੱਤ ਅਤੇ ਸੂਬਾ ਸਕੱਤਰੇਤ ਮੈਂਬਰ ਗੁਰਪ੍ਰੀਤ ਸਿੰਘ ਰੂੜੇਕੇ ਨੇ ਵੀ ਸੰਬੋਧਨ ਕੀਤਾ। 

     

Post a Comment

0 Comments