ਕਿਸਾਨ ਮੇਜਰ ਸਿੰਘ ਦਾ ਨਰਮਾ ਦਿਵਾਈ ਦੇ ਛਿੜਕਾਅ ਤੋਂ ਬਾਅਦ ਹੋਇਆ ਖਰਾਬ

 ਕਿਸਾਨ ਮੇਜਰ ਸਿੰਘ ਦਾ ਨਰਮਾ ਦਿਵਾਈ ਦੇ ਛਿੜਕਾਅ ਤੋਂ ਬਾਅਦ ਹੋਇਆ ਖਰਾਬ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਨੇੜਲੇ ਪਿੰਡ ਕਾਸ਼ਿਮਪੁਰ ਸ਼ੀਨਾ ਦੇ ਕਿਸਾਨ ਮੇਜਰ ਸਿੰਘ ਦੀ ਤਿੰਨ ਏਕੜ ਨਰਮੇ ਦੀ ਫਸਲ ਦਿਵਾਈਆਂ ਦੇ ਛਿੜਕਾਅ ਤੋਂ ਬਾਅਦ ਖਰਾਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ ਅਸੀਂ ਆਪਣੀ ਫਸਲ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਲੰਘੀ 3 ਜੁਲਾਈ ਨੂੰ ਨਗਰ ਬੋਹਾ, ਤੋਂ ਅਨੂ ਟਰੇਡਿੰਗ ਕੰਪਬੀ ਬੋਹਾ ਪਾਸੋਂ ਦੋ ਸਪਰੇਹਾਂ ਪਰਫੈਕਟ ਅਤੇ ਜੈਕਲੀਨ ਖਰੀਦੀਆਂ ਸਨ। ਉਸ ਤੋਂ ਬਾਅਦ 8 ਜੁਲਾਈ ਨੂੰ ਜੂ ਪੀ ਐੱਲ ਕੰਪਨੀ ਦੇ ਮੁਲਾਜਮ ਰਾਹੀਂ ਸਪਰੇਅ ਕਰਨ ਵਾਲੀ ਮਸ਼ੀਨ ਤੋਂ ਆਪਣੀ ਤਿੰਨ ਏਕੜ ਨਰਮੇ ਦੀ ਫਸਲ ਤੇ ਸਪਰੇਅ ਕਰਵਾਈ ਸੀ ਪਰ ਦਿਵਾਈ ਛਿੜਕਣ ਤੋਂ ਬਾਅਦ ਨਰਮੇ ਦੀ ਫਸਲ ਦੇ ਟੂਸੇ ਕਮਲਾ ਗਏ ਸਨ। ਜਿੱਥੋਂ ਕਿਸਾਨ ਨੇ ਸਪਰੇਹਾਂ ਖਰੀਦੀਆਂ ਸਨ ਜਦ ਉਸ ਦੁਕਾਨਦਾਰ ਕੋਲ ਗਿਆ ਤਾਂ ਉਹ ਆਖਣ ਲੱਗਾ ਕਿ ਮੈਂ ਟਰਾਇਲ ਲਗਾ ਕੇ ਦੇਖਾਂਗਾ, ਇਸ ਤੇ ਹੋਰ ਦਿਵਾਈ ਦਾ ਛਿੜਕਾਅ ਕਰਕੇ ਦੇਖਦੇ ਹਾਂ, ਕੀ ਪਤਾ ਇਹ ਠੀਕ ਹੋ ਜਾਵੇ ਅਤੇ ਮੈਂ ਤੁਹਾਡੇ ਖੇਤ ਆਵਾਂਗਾ ਪਰ ਉਹ ਨਹੀ ਆਇਆ। ਕਿਸਾਨ ਮੇਜਰ ਸਿੰਘ ਦੇ ਖੇਤ ਵਿੱਚ ਮੌਕੇ ਤੇ ਪਹੁੰਚੇ ਸਾਬਕਾ ਸਰਪੰਚ ਅਮਰੀਕ ਸਿੰਘ ਅਤੇ ਪਿੰਡ ਦੇ ਚੌਂਕੀਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਕਿਸਾਨ ਮੇਜਰ ਸਿੰਘ ਦੀ ਲੱਖਾਂ ਰੁਪਏ ਦੀ ਪੁੱਤਾਂ ਵਾਂਗ ਪਾਲੀ ਫਸਲ ਦਿਵਾਈ ਦੇ ਛਿੜਕਾਅ ਕਾਰਨ ਖਰਾਬ ਹੋ ਗਈ। ਜਿਸਦਾ ਕਿਸਾਨ ਨੂੰ ਮੁਆਵਜਾ ਮਿਲਣਾ ਚਾਹੀਦਾ ਹੈ ਅਤੇ ਇਸ ਨਰਮੇ ਦੀ ਮਾਰ ਦੇ ਜਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਕਿਸਾਨ ਆਰਥਿਕ ਮੰਦਵਾੜੇ ਦਾ ਸਹਮਣਾ ਨਾ ਕਰਨਾ ਪਵੇ।

Post a Comment

0 Comments